ਬਰੈਂਪਟਨ : ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖਹਿਰਾ, ਜੋ ਕਿ ਪਹਿਲਾਂ ਪਾਰਲੀਮਾਨੀ ਸਕੱਤਰ (ਨੈਸ਼ਨਲ ਰੈਵੇਨਿਊ) ਅਤੇ ਪਾਰਲੀਮਾਨੀ ਸਕੱਤਰ (ਸਿਹਤ) ਰਹਿ ਚੁੱਕੇ ਹਨ, ਨੂੰ ਅੰਤਰਰਾਸ਼ਟਰੀ ਵਿਕਾਸ ਬਾਰੇ ਮੰਤਰੀ ਦੀ ਪਾਰਲੀਮਾਨੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਾਰਲੀਮਾਨੀ ਸਕੱਤਰਾਂ ਵੱਲੋਂ ਕੈਬਨਿਟ ਮੰਤਰੀਆਂ ਨੂੰ ਮਿਲੀਆਂ ਜਿੰਮੇਵਾਰੀਆਂ, ਜਿਸ ਵਿੱਚ ਹਾਊਸ ਆਫ ਕਾਮਨਜ਼ ਦੇ ਬਿਜਨਸ ਵਿੱਚ ਮਦਦ ਜਾਂ ਮੰਤਰਾਲੇ ਦੇ ਹੋਰ ਕਾਰਜਾਂ ਨੂੰ ਪੂਰਾ ਕਰਨ ਵਿੱਚ ਰੋਲ ਅਦਾ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਵੱਲੋਂ ਕੁੱਲ 17 ਪਾਰਲੀਮਾਨੀ ਸਕੱਤਰਾਂ ਦੇ ਮਹਿਕਮੇ ਬਦਲੇ ਗਏ ਹਨ। ਬੀਬੀ ਖਹਿਰਾ ਦਾ ਪਹਿਲਾ ਕੰਮ ਅੰਤਰਰਾਸ਼ਟਰੀ ਵਿਕਾਸ ਬਾਰੇ ਮੰਤਰੀ ਮਾਣਯੋਗ ਮੇਰੀ ਕਲਾਊਡ ਬੀਬੀਊ ਦੀ ਵਲੋਂ ਕੈਰੀਬੀਅਨ ਜਾ ਕੇ ਤੂਫਾਨ ਤੋਂ ਬਾਅਦ ਮੁੜ ਉਸਾਰੀ ਦੇ ਕਾਰਜਾਂ, ਲੰਬੇ ਅਰਸੇ ਵਾਸਤੇ ਵਾਤਾਵਰਣ ਪ੍ਰਭਾਵ, ਆਰਥਕ ਲਚਕਤਾ ਅਤੇ ਲਿੰਗਕ ਬਰਾਬਰਤਾ ਲਈ ਉੱਦਮ ਕਰਨਾ ਸੀ। ਬੀਬੀ ਕਮਲ ਖਹਿਰਾ ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਅਤੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਲਈ ਪਾਰਲੀਮਾਨੀ ਸਕੱਤਰ ਹੈ। ਉਹ ਇੱਕ ਰਜਿਸਟਰਡ ਨਰਸ, ਕਮਿਊਨਿਟੀ ਵਰਕਰ ਅਤੇ ਸਿਆਸੀ ਕਾਰਕੁਨ ਹੈ। ਬੀਬੀ ਖਹਿਰਾ ਵਿਦੇਸ਼ੀ ਮਾਮਲਿਆਂ ਅਤੇ ਅੰਤਰਰਾਸ਼ਟਰੀ ਵਿਕਾਸ ਕਮੇਟੀ ਉੱਤੇ ਗੈਰ-ਵੋਟਿੰਗ ਮੈਂਬਰ ਵਜੋਂ ਸੇਵਾ ਨਿਭਾ ਚੁੱਕੀ ਹੈ।
Check Also
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ
ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …