ਕੈਲਗਰੀ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਪਿਛਲੇ ਸਾਲਾਂ ਵਾਂਗ 9ਵਾਂ ਨਾਟਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਵਿਸ਼ੇਸ਼ ਰੂਪ ਵਿੱਚ ਨਾਟਕ, ਕੋਰੀਓਗ੍ਰਾਫੀਆਂ ਅਤੇ ਗਿੱਧੇ ਦੀਆਂ ਸੱਭਿਆਚਾਰਕ ਵੰਨਗੀਆਂ ਭਰਪੂਰ ਹੋਵੇਗਾ। ਇਸ ਸਮਾਗਮ ਦੀਆਂ ਤਿਆਰੀਆਂ ਲਈ ਇੰਡੀਆ ਤੋਂ ਹਰਕੇਸ਼ ਚੌਧਰੀ ਨਿਰਦੇਸ਼ਕ, ਲੋਕ ਕਲਾ ਮੰਚ ਮੁੱਲਾਂਪੁਰ ਵਿਸ਼ੇਸ਼ ਰੂਪ ਵਿੱਚ ਪਹੁੰਚ ਚੁੱਕੇ ਹਨ। ਨਾਟਕ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਗੁਰਮੇਹਰ ਕੌਰ ਦੀ ਜ਼ਿੰਦਗੀ ‘ਤੇ ਅਧਾਰਿਤ ਵਿਸ਼ਵ ਅਮਨ ਦਾ ਸੁਨੇਹਾ ਦਿੰਦਾ ਨਾਟਕ ਹੋਵੇਗਾ। ਇਸ ਤੋਂ ਬਿਨਾਂ ”ਦੁੱਖ ਪੰਜਾਬ ਦਾ” ਕੋਰੀਓਗ੍ਰਾਫੀ ਨੌਜਵਾਨਾਂ ਵਿਚ ਵਧਦੇ ਨਸ਼ਿਆਂ ਦੇ ਰੁਝਾਨ ਬਾਰੇ ਚਾਨਣ ਪਾਉਂਦੀ ਹੋਵੇਗੀ। ਸੱਭਿਆਚਾਰਕ ਗਿੱਧੇ ਰਾਹੀਂ ਪੰਜਾਬ ਦੇ ਲੋਕ ਵਿਰਸੇ ਦੀ ਯਾਦ ਤਾਜ਼ਾ ਕਰਵਾਉਣ ਦਾ ਯਤਨ ਹੋਵੇਗਾ। ਇਸ ਤੋਂ ਇਲਾਵਾ ਕੈਨੇਡਾ ਦੀਆਂ ਸਮੱਸਿਆਵਾਂ ਤੇ ਸਹੂਲਤਾਂ ਦੇ ਉਦਰੇਵੇਂ, ਮੋਹਾਂ ਤੇ ਰਿਸ਼ਤਿਆਂ ਦੇ ਤਿੜਕਣ ਦਾ ਬਿਰਤਾਂਤ ਪੇਸ਼ ਕਰਦਾ ਨਾਟਕ ਹੋਵੇਗਾ। ਇਸ ਸਮਾਗਮ ਦੀ ਟਿਕਟ ਸਿਰਫ 10 ਡਾਲਰ ਰੱਖੀ ਗਈ ਹੈ। ਸਮਾਗਮ ਠੀਕ 1:30 ਵਜੇ ਸ਼ੁਰੂ ਹੋ ਜਾਵੇਗਾ। ਸਮਾਗਮ ਦੀਆਂ ਟਿਕਟਾਂ ਖਰੀਦਣ ਲਈ ਮਾ: ਭਜਨ ਸਿੰਘ ਜੀ ਨੂੰ 403-455-4220, ਸੁਖਵੀਰ ਗਰੇਵਾਲ ਨੂੰ 403-402-0770, ਹਰਚਰਨ ਸਿੰਘ ਪਰਹਾਰ ਨੂੰ 403-681-8689 ਅਤੇ ਜੀਤ ਇੰਦਰਪਾਲ ਨੂੰ 403-248-5842 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਮੇਂ ਸਿਰ ਪਰਿਵਾਰਾਂ ਸਮੇਤ ਪਹੁੰਚੋ ਤਾਂ ਕਿ ਮਿਹਨਤਕਸ਼ਾਂ ਦੀ ਮੁਕਤੀ ਦਾ ਸਮਾਜ ਸਿਰਜਿਆ ਜਾ ਸਕੇ ਅਤੇ ਮਿੱਟੀ ਦੀ ਮਹਿਕ ਨੂੰ ਮਹਿਸੂਸ ਕੀਤਾ ਜਾ ਸਕੇ। ਇਸ ਮੌਕੇ ‘ਤੇ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵਲੋਂ ਵਾਜਬ ਕੀਮਤ ਤੇ ਉਸਾਰੂ ਸਾਹਿਤ ਦੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਸਮਾਗਮ ਸੇਟ ਓਰਫੀਅਸ ਥੀਏਟਰ 1301-16 ਐਵੇਨਿਊ ਨਾਰਥ ਵਸਟ ਕੈਲਗਰੀ (ਸੇਟ ਕਾਲਿਜ਼) ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਗਮ ਯਾਦਗਾਰੀ ਤੇ ਵੇਖਣਯੋਗ ਹੋਵੇਗਾ। ਟਿਕਟਾਂ ਬੜੀਆਂ ਸੀਮਤ ਹਨ ਤੇ ਜਲਦ ਬੁੱਕ ਕਰੋ।
Home / ਕੈਨੇਡਾ / ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਵਲੋਂ ਨੌਵਾਂ ਸਾਲਾਨਾ ਯਾਦਗਾਰੀ ਨਾਟਕ ਸਮਾਗਮ 29 ਸਤੰਬਰ ਨੂੰ ਕੈਲਗਰੀ ਵਿੱਚ
Check Also
ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …