9.3 C
Toronto
Sunday, November 2, 2025
spot_img
Homeਕੈਨੇਡਾਪੀ.ਸੀ.ਐਚ.ਐਸ. ਸੀਨੀਅਰ ਕਲੱਬ ਦੇ ਮੈਂਬਰਾਂ ਨੂੰ ਰੂਬੀ ਸਹੋਤਾ ਨੇ ਦੁਬਾਰਾ ਸੰਸਦ ਮੈਂਬਰ...

ਪੀ.ਸੀ.ਐਚ.ਐਸ. ਸੀਨੀਅਰ ਕਲੱਬ ਦੇ ਮੈਂਬਰਾਂ ਨੂੰ ਰੂਬੀ ਸਹੋਤਾ ਨੇ ਦੁਬਾਰਾ ਸੰਸਦ ਮੈਂਬਰ ਬਣਨ ‘ਤੇ ਲੰਚ ਪਾਰਟੀ ਦਿੱਤੀ

ਬਰੈਂਪਟਨ/ਡਾ. ਝੰਡ : ਲੰਘੇ ਸ਼ੁੱਕਰਵਾਰ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਬਰੈਂਪਟਨ ਨੌਰਥ ਵਿੱਚੋਂ ਦੁਬਾਰਾ ਫ਼ੈੱਡਰਲ ਚੋਣ ਵਿਚ ਸਫ਼ਲ ਹੋਣ ਦੀ ਖ਼ੁਸ਼ੀ ਪੀ.ਸੀ.ਐੱਚ.ਐੱਸ. ਸੀਨੀਅਰਜ਼ ਕਲੱਬ ਦੇ ਸ਼ੁੱਕਰਵਾਰ ਵਾਲੇ ਗਰੁੱਪ ਦੇ ਮੈਂਬਰਾਂ ਨਾਲ ਸਾਂਝੀ ਕਰਦਿਆਂ ਹੋਇਆਂ ਉਨ੍ਹਾਂ ਨੂੰ ਲੰਚ-ਪਾਰਟੀ ਕੀਤੀ।
ਇਸ ਦੌਰਾਨ ਕਲੱਬ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਭਰਪੂਰ ਸੁਆਗ਼ਤ ਕੀਤਾ ਗਿਆ ਅਤੇ ਕਲੱਬ ਦੇ ਤਿੰਨ-ਚਾਰ ਬੁਲਾਰਿਆਂ ਵੱਲੋਂ ਵਿਚ ਸੁਆਗ਼ਤੀ ਸ਼ਬਦ ਵੀ ਕਹੇ ਗਏ ਜਿਨ੍ਹਾਂ ਦਾ ਸਾਰ-ਅੰਸ਼ ਰੂਬੀ ਸਹੋਤਾ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਮੈਂਬਰ ਪਾਰਲੀਮੈਂਟ ਵਜੋਂ ਨਿਭਾਈਆਂ ਗਈਆਂ ਸ਼ਾਨਦਾਰ-ਸੇਵਾਵਾਂ ਦਾ ਸੰਖੇਪ ਜ਼ਿਕਰ ਅਤੇ ਉਨ੍ਹਾਂ ਦਾ ਬਰੈਂਪਟਨ ਵਿਚ ਵਸ ਰਹੀਆਂ ਵੱਖ-ਵੱਖ ਕਮਿਊਨਿਟੀਆਂ ਦੇ ਲੋਕਾਂ ਵਿਚ ਵਿਚਰਨ ਦਾ ਅਸਰਦਾਰ ਤਰੀਕਾ ਸ਼ਾਮਲ ਹਨ। ਉਨ੍ਹਾਂ ਰੂਬੀ ਨੂੰ ਹੁਣ ਇਸ ਮੌਜੂਦਾ ਟੱਰਮ ਵਿਚ ਲੋਕਾਂ ਦੀ ਸੇਵਾ ਹੋਰ ਵੀ ਚੰਗੀ ਤਰ੍ਹਾਂ ਕਰਨ ਲਈ ਸ਼ੁਭ-ਇੱਛਾਵਾਂ ਦਿੱਤੀਆਂ। ਇੱਥੇ ਇਹ ਜ਼ਿਕਰਯੋਗ ਹੈ ਕਿ ਰੂਬੀ ਸਹੋਤਾ ਪਹਿਲਾਂ ਵੀ ਇਸ ਗਰੁੱਪ ਦੀਆਂ ਹਫ਼ਤਾਵਾਰੀ ਮੀਟਿਗਾਂ ਵਿਚ ਥੋੜ੍ਹਾ ਬਹੁਤਾ ਸਮਾਂ ਕੱਢ ਕੇ ਕਈ ਵਾਰ ਸ਼ਿਰਕਤ ਕਰਦੇ ਰਹੇ ਹਨ ਅਤੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਬਰੈਂਪਟਨ ਨੌਰਥ ਯੂਥ ਕਾਊਂਸਲ ਦੀ ਤਰਜ਼ ઑਤੇ ਸੀਨੀਅਰਜ਼ ਦਾ ਵੀ ਇਕ ਸਲਾਹਕਾਰ ਗਰੁੱਪ ਬਨਾਉਣਗੇ ਜੋ ਸਮੇਂ-ਸਮੇਂ ਉਨ੍ਹਾਂ ਨੂੰ ਸੀਨੀਅਰਾਂ ਦੀਆਂ ਮੁਸ਼ਕਲਾਂ ਦੇ ਹੱਲ ਬਾਰੇ ਮਸ਼ਵਰਾ ਦਿਆ ਕਰੇਗਾ।
ਇਸ ਤੋਂ ਪਿਛਲੇ ਸ਼ੁੱਕਰਵਾਰ ਇਸ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਉਨ੍ਹਾਂ ਦੀ ਫ਼ੈੱਡਰਲ ਚੋਣ ਵਿਚ ਦੂਸਰੀ ਵਾਰ ਹੋਈ ਸ਼ਾਨਦਾਰ ਜਿੱਤ ‘ਤੇ ਮੁਬਾਰਕਬਾਦ ਦੇਣ ਅਤੇ ਦੀਵਾਲੀ ਦੇ ਤਿਓਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਲਈ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਬੁਲਾਇਆ ਸੀ ਅਤੇ ਉਹ ਮੈਂਬਰਾਂ ਵੱਲੋਂ ਸਾਂਝੇ ਤੌਰ ‘ਤੇ ਕੀਤੇ ਗਏ ‘ਪੌਟ-ਲੱਕ ਲੰਚ’ ਵਿਚ ਸ਼ਾਮਲ ਹੋਏ ਸਨ।

RELATED ARTICLES
POPULAR POSTS