ਮਿਸੀਸਾਗਾ : ਪੱਬਪਾ ਵੱਲੋਂ ਇੱਕ ਦਸੰਬਰ 2019, ਦਿਨ ਐਤਵਾਰ ਨੂੰ ਰਾਇਲ ਬੈਂਕਟ ਹਾਲ ਮਿਸੀਸਾਗਾ ਵਿੱਚ ਗਾਲਾ ਨਾਈਟ ਹੋ ਰਹੀ ਹੈ। ਇਸਦੇ ਸਬੰਧ ਵਿੱਚ ਮੈਂਬਰਾਂ ਦੀ ਮੀਟਿੰਗ ਪੱਬਪਾ ਦੇ ਸੈਕਟਰੀ, ਸੰਤੋਖ ਸਿੰਘ ਸੰਧੂ ਦੇ ਘਰ ਹੋਈ। ਮੈਂਬਰਾਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ। ਮੈਂਬਰਾਂ ਨੇ ਆਪੋ ਆਪਣੀ ਜ਼ਿੰਮੇਵਾਰੀ ਸਾਂਭ ਲਈ ਹੈ। ਗਾਲਾ ਨਾਈਟ ਵਿਚ ਪੰਜ ਬਿਜ਼ਨਸਮੈਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਗਾਲਾ ਨਾਈਟ ਵਿੱਚ ਪਹਿਲੀ ਵਾਰ ਮਿਸ ਪੰਜਾਬਣ, ਮਿਸਜ ਪੰਜਾਬਣ, ਮਿਸਟਰ ਪੰਜਾਬੀ ਤੇ ਸੀਨੀਅਰ ਪੰਜਾਬੀ ਗੱਭਰੂ ਦੇ ਮੁਕਾਬਲੇ ਹੋਣਗੇ। ਇਨਾਂ ਦਾ ਫੈਸਲਾ ਕਰਨ ਲਈ ਭਾਰਤ ਤੋਂ ਪ੍ਰਿੰਸੀਪਲ ਗੁਰਪ੍ਰੀਤ ਕੌਰ ਪੰਨੂੰ ਅਤੇ ਪ੍ਰੋਫੈਸਰ ਡਾ. ਗੁਰਪ੍ਰੀਤ ਕੌਰ ਮੁਖੀ ਮਿਊਜ਼ਿਕ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪਹੁੰਚ ਰਹੇ ਹਨ। ਕੈਨੇਡਾ ਤੋਂ ਸੁਰਬੀ ਬਾਜਵਾ ਜੱਜ ਹੋਣਗੇ। ਤਕਰੀਬਨ ਸੌ ਵਿਅਕਤੀ ਇਸ ਮੁਕਾਬਲੇ ਵਿੱਚ ਹਿੱਸਾ ਲੈਣਗੇ।
ਗਾਲਾ ਨਾਈਟ ਦੇ ਪ੍ਰਬੰਧ ਠੀਕ ਚੱਲ ਰਹੇ ਹਨ। ਉਮੀਦ ਹੈ ਕਿ ਇਸ ਵਾਰ ਵੀ ਪਹਿਲੇ ਸਾਲਾਂ ਵਾਂਗ ਹੀ ਵਧੀਆ ਗਾਲਾ ਨਾਈਟ ਹੋਵੇਗੀ। ਹੋਰ ਜਾਣਕਾਰੀ ਲਈ ਡਾਕਟਰ ਰਮਨੀ ਬੱਤਰਾ ਨਾਲ ਫੋਨ ਨੰਬਰ 647 808 3460 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੁਕਾਬਲੇ ਵਿੱਚ ਹਿੱਸਾ ਲੈਣ ਲਈ ਈ ਮੇਲ : [email protected] ਰਾਹੀਂ ਵੀ ਨਾਮ ਦਰਜ ਕਰਵਾਇਆ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …