19.7 C
Toronto
Sunday, September 14, 2025
spot_img
Homeਕੈਨੇਡਾਸੋਨੀਆ ਸਿੱਧੂ ਨੇ ਲੌਂਗ ਟਰਮ ਕੇਅਰ ਹੋਮ ਸਬੰਧੀ ਪਾਰਲੀਮੈਂਟ 'ਚ ਚੁੱਕਿਆ ਮੁੱਦਾ

ਸੋਨੀਆ ਸਿੱਧੂ ਨੇ ਲੌਂਗ ਟਰਮ ਕੇਅਰ ਹੋਮ ਸਬੰਧੀ ਪਾਰਲੀਮੈਂਟ ‘ਚ ਚੁੱਕਿਆ ਮੁੱਦਾ

ਬਰੈਂਪਟਨ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਇੱਕ ਵਾਰ ਫਿਰ ਤੋਂ ਪਾਰਲੀਮੈਂਟ ‘ਚ ਆਪਣੇ ਹਲਕਾ ਵਾਸੀਆਂ ਦੀਆਂ ਮੁਸ਼ਕਿਲਾਂ ਸਬੰਧੀ ਮੁੱਦਾ ਉਠਾਇਆ ਗਿਆ। ਪਾਰਲੀਮੈਂਟ ‘ਚ ਲੌਂਗ ਟਰਮ ਕੇਅਰ ਹੋਮ ਸਬੰਧੀ ਸਵਾਲ ਕਰਦਿਆਂ ਉਹਨਾਂ ਨੇ ਸੀਨੀਅਰਜ਼ ਦੀ ਮੰਤਰੀ ਨੂੰ ਪੁੱਛਿਆ ਕਿ ਕਿਵੇਂ ਉਹ ਸੁਨਿਸ਼ਚਤ ਕਰ ਰਹੇ ਹਨ ਕਿ ਇਹਨਾਂ ਕੇਅਰ ਹੋਮਜ਼ ‘ਚ ਬਜ਼ੁਰਗਾਂ ਨਾਲ ਸਹੀ ਵਿਵਹਾਰ, ਚੰਗੀਆਂ ਸਿਹਤ ਅਤੇ ਦੇਖਭਾਲ ਸੁਵਿਧਾਵਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੋਨੀਆ ਸਿੱਧੂ ਸਮੇਤ 4 ਹੋਰ ਐੱਮ.ਪੀਜ਼, ਜਿੰਨ੍ਹਾਂ ‘ਚ ਗੈਰੀ ਅਨੰਦਸਾਂਗਰੀ, ਯਵਾਨ ਬੇਕਰ, ਜੈਨੀਫਰ ਓ’ਕਨੈਲ, ਅਤੇ ਜੁਡੀ ਸਗਰੋ ਸ਼ਾਮਲ ਹਨ, ਵੱਲੋਂ ਓਨਟਾਰੀਓ ਦੇ ਪ੍ਰੀਮੀਅਰ ਨੂੰ ਮੰਗ ਪੱਤਰ ਲਿਖ ਕੇ ਲੌਂਗ ਟਰਮ ਕੇਅਰ ਹੋਮਜ਼ ‘ਚ ਜਨਤਕ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ। ਇਸਦੇ ਨਾਲ ਹੀ ਉਹਨਾਂ ਨੇ ਪ੍ਰੀਮੀਅਰ ਨੂੰ ਮੰਗ ਪੱਤਰ ‘ਚ ਲਿਖੇ ਕੇਅਰ ਹੋਮਜ਼ ‘ਚ ਸੁਧਾਰਾਂ ਸਬੰਧੀ ਸੁਝਾਵਾਂ ਨੂੰ ਵੀ ਜਲਦ ਤੋਂ ਜਲਦ ਲਾਗੂ ਕਰਨ ਦੀ ਗੱਲ ਕਹੀ ਸੀ। ਇਸ ਤੋਂ ਇਲਾਵਾ ਸੋਨੀਆ ਸਿੱਧੂ ਵੱਲੋਂ ਰਾਇਰਸਨ ਯੂਨੀਵਰਸਿਟੀ ਅਤੇ ਰੋਜਰਸ ਸਾਈਬਰ ਸਿਕਓਰ ਕੈਟੇਲਿਸਟ ਦੇ ਨਾਲ ਸੀ.ਐੱਮ.ਐੱਚ.ਏ. ਪੀਲ ਡਫਰਿਨ ਨਾਲ ਮਿਲ ਕੇ ਸਥਾਨਕ ਪਰਿਵਾਰਾਂ ਲਈ ਭੋਜਨ ਸੁਰੱਖਿਆ ਦੀ ਸਹਾਇਤਾ ਅਤੇ ਕੋਵਿਡ-19 ਦੌਰਾਨ ਮਾਨਸਿਕ ਸਿਹਤ ਸਹਾਇਤਾ ਲਈ ਜਾਗਰੂਕਤਾ ਪੈਦਾ ਕਰਨ ਨੂੰ ਲੈ ਕੇ ਅਹਿਮ ਕਦਮ ਚੁੱਕੇ ਗਏ ਹਨ। ਐੱਮ.ਪੀ ਸੋਨੀਆ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਰਾਇਰਸਨ ਯੂਨੀਵਰਸਿਟੀ ਨੇ ਕੋਵੀਡ -19 ਦੌਰਾਨ ਸਥਾਨਕ ਕਮਿਊਨਟੀ ਦੇ ਸੈਂਕੜੇ ਪਰਿਵਾਰਾਂ ਦੀ ਸਹਾਇਤਾ ਲਈ ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ (ਸੀ.ਐੱਮ.ਏ.ਐੱਚ.) ਪੀਲ ਡਫਰਿਨ ਨੂੰ ਰਾਸ਼ਨ ਸਬੰਧੀ ਸਹਾਇਤਾ ਮੁਹੱਈਆ ਕਰਵਾਈ ਹੈ। ਦੱਸ ਦੇਈਏ ਕਿ ਰਾਇਰਸਨ ਟੀਮ ਨੂੰ ਬਰੈਂਪਟਨ ਸਾਊਥ ਤੋਂ ਸਥਾਨਕ ਐਮ.ਪੀ ਸੋਨੀਆ ਸਿੱਧੂ ਦੁਆਰਾ ਸੀ.ਐੱਮ.ਐੱਚ.ਏ. ਪੀਲ ਡਫਰਿਨ ਨਾਲ ਜਾਣੂ ਕਰਵਾਇਆ ਗਿਆ ਸੀ। ਇਸ ਸਬੰਧੀ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ, ਜਦੋਂ ਤੁਹਾਡੇ ਕੋਲ ਕੋਈ ਕਮਿਊਨਟੀ ਗਰੁੱਪ ਹੁੰਦਾ ਹੈ ਜੋ ਦੂਜਿਆਂ ਦੀ ਮਦਦ ਕਰ ਰਿਹਾ ਹੁੰਦਾ ਹੈ, ਅਤੇ ਕੋਈ ਅਜਿਹਾ ਗਰੁੱਪ ਹੁੰਦਾ ਹੈ, ਜਿੰਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੁੰਦੀ ਹੈ ਤਾਂ ਉਹਨਾਂ ਦੀ ਆਪਸ ‘ਚ ਭਾਈਵਾਲੀ ਕਰਵਾ ਕੇ ਜਿੱਥੇ ਅਸੀਂ ਲੋੜ੍ਹਵੰਦਾਂ ਨੂੰ ਮਦਦ ਮੁਹੱਈਆ ਕਰਵਾ ਸਕਦੇ ਹਾਂ, ਉੱਥੇ ਹੀ ਇਸ ਨਾਲ ਭਾਈਚਾਰਕ ਸਾਂਝ ਵੱਧਦੀ ਹੈ, ਜਿਸਦੀ ਕੋਵਿਡ-19 ਸਮੇਂ ਸਖ਼ਤ ਜ਼ਰੂਰਤ ਹੈ। ਰਾਇਰਸਨ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਮੁਹੰਮਦ ਲੱਛਮੀ ਅਤੇ ਪੀਲ ਡਫਰਿਨ ਦੇ ਸੀਈਓ ਡੇਵਿਡ ਸਮਿੱਥ, ਦੋਵੇਂ ਹੀ ਇਸ ਸ਼ਲਾਘਾਯੋਗ ਉਪਰਾਲੇ ਨੂੰ ਨੇਪਰੇ ਚੜ੍ਹਾਉਣ ਲਈ ਵਧਾਈ ਦੇ ਪਾਤਰ ਹਨ।
ਇੰਡੀਆ ਤੋਂ ਟੋਰਾਂਟੋ ਲਈ ਹੋਰ ਉਡਾਣਾਂ ਅਗਲੇ ਹਫ਼ਤੇ ਹੋਣਗੀਆਂ ਸ਼ੁਰੂ : ਇੰਡੀਆ ਤੋਂ ਟੋਰਾਂਟੋ ਲਈ ਉਡਾਣਾਂ ਬਾਰੇ ਜਾਣਕਾਰੀ ਦਿੰਦਿਆਂ ਸੋਨੀਆ ਸਿੱਧੂ ਨੇ ਕਿਹਾ ਕਿ ਜੂਨ ‘ਚ ਦੋ ਹੋਰ ਉਡਾਣਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਸ ‘ਚ ਕੈਨੇਡੀਅਨ ਸਿਟੀਜ਼ਨ ਦੇ ਨਾਲ-ਨਾਲ ਪੀ.ਆਰ ਵੀ ਕੈਨੇਡਾ ਆ ਸਕਣਗੇ।
ਉਹਨਾਂ ਨੇ ਕਿਹਾ ਕਿ ਬਰੈਂਪਟਨ ਸਾਊਥ ਦੇ ਵਸਨੀਕ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਉਹਨਾਂ ਨੂੰ ਈਮੇਲ ਰਾਹੀਂ ਸੰਪਰਕ ਕਰ ਸਕਦੇ ਹਨ।

RELATED ARTICLES
POPULAR POSTS