ਰੈਕਸਡੇਲ/ਡਾ.ਝੰਡ : ਗੁਰਦੁਆਰਾ ਸਾਹਿਬ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵਿਖੇ ਸਥਿਤ ਗੁਰੂ ਨਾਨਕ ਅਕੈਡਮੀ ਵਿਚ 23 ਜੂਨ ਦਿਨ ਐਤਵਾਰ ਨੂੰ ‘ਸਿੱਖ ਯੂਥ ਸਪੀਚ ਕੰਪੀਟੀਸ਼ਨ-2019’ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਬੁਲਾਰਿਆਂ ਦੇ ਚਾਰ ਵੱਖ-ਵੱਖ ਉਮਰ ਵਰਗਾਂ ਦੇ ਬੋਲਣ ਲਈ ਵੱਖੋ-ਵੱਖਰੇ ਵਿਸ਼ੇ ਨਿਸਚਿਤ ਕੀਤੇ ਗਏ ਹਨ। 4-6 ਸਾਲ ਦੇ ਛੋਟੇ ਬੱਚਿਆਂ ਦੇ ਪਹਿਲੇ ਗਰੁੱਪ ਲਈ ਵਿਸ਼ਾ ”ਗੁਰੂ ਨਾਨਕ ਦੇਵ ਜੀ ਦਾ ਉਦੇਸ਼ ਅਤੇ ਸਿੱਖੀ ਦੇ ਤਿੰਨ ਮੁੱਖ ਸਿਧਾਂਤ” ਰੱਖਿਆ ਗਿਆ ਹੈ, ਜਦ ਕਿ ਇਸ ਤੋਂ ਅਗਲੇ 7-9 ਸਾਲ ਦੇ ਬੱਚਿਆਂ ਲਈ ਵਿਸ਼ਾ ”ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ, ਭਾਵ ਗੁਰੂ ਨਾਨਕ ਦੇਵ ਜੀ ਦਾ ਬਰਾਬਰਤਾ ਦਾ ਉਦੇਸ਼” ਹੈ। ਏਸੇ ਤਰ੍ਹਾਂ ਅਗਲੇ ਤੀਸਰੇ ਵਰਗ 10-12 ਸਾਲ ਦੇ ਬੱਚਿਆਂ ਲਈ ਵਿਸ਼ਾ ”ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੇ ਵਿਸ਼ਵ ਦਾ ਸੁਧਾਰ” ਨਿਸ਼ਚਿਤ ਕੀਤਾ ਗਿਆ ਹੈ ਅਤੇ 13 ਸਾਲ ਤੋਂ ਉੱਪਰ ਵਾਲੇ ਚੌਥੇ ਆਖ਼ਰੀ ਵਰਗ ਲਈ ਵਿਸ਼ਾ ”ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੀ ਅਜੋਕੇ ਸਮੇਂ ਵਿਚ ਮਹੱਤਤਾ” ਹੈ। ਵੱਖ-ਵੱਖ ਵਰਗਾਂ ਵਿਚ ਹਰੇਕ ਬੁਲਾਰੇ ਨੂੰ ਬੋਲਣ ਲਈ 4 ਮਿੰਟ ਤੋਂ 7 ਮਿੰਟ ਦਾ ਸਮਾਂ ਦਿੱਤਾ ਜਾਏਗਾ। 9 ਸਾਲ ਤੱਕ ਦੇ ਛੋਟੇ ਬੱਚਿਆਂ ਲਈ ਇਹ ਸਮਾਂ 4-5 ਮਿੰਟ ਹੈ ਅਤੇ 10 ਸਾਲ ਜਾਂ ਇਸ ਤੋਂ ਉੱਪਰ ਵਾਲੇ ਵੱਡੇ ਬੱਚਿਆਂ ਲਈ ਇਹ ਸਮਾਂ 5-7 ਮਿੰਟ ਹੈ। ਇਸ ਭਾਸ਼ਨ ਮੁਕਾਬਲੇ ਸਬੰਧੀ ਵਿਸਤ੍ਰਿਤ ਜਾਣਕਾਰੀ ਪ੍ਰਿੰਸੀਪਲ ਕੰਵਲਪ੍ਰੀਤ ਨੂੰ ਉਨ੍ਹਾਂ ਦੇ ਫ਼ੋਨ 416-617-7110 ‘ਤੇ ਕਾਲ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …