Breaking News
Home / ਕੈਨੇਡਾ / ‘ਪੰਜਾਬ ਚੈਰਿਟੀ ਫਾਊਂਡੇਸ਼ਨ ਟੋਰਾਂਟੋ’ ਵਲੋਂ ਬੱਚਿਆਂ ਦੇ ਪੰਜਾਬੀ ਭਾਸ਼ਣ ਮੁਕਾਬਲੇ 8 ਅਪ੍ਰੈਲ ਨੂੰ

‘ਪੰਜਾਬ ਚੈਰਿਟੀ ਫਾਊਂਡੇਸ਼ਨ ਟੋਰਾਂਟੋ’ ਵਲੋਂ ਬੱਚਿਆਂ ਦੇ ਪੰਜਾਬੀ ਭਾਸ਼ਣ ਮੁਕਾਬਲੇ 8 ਅਪ੍ਰੈਲ ਨੂੰ

ਛੋਟੇ ਤੇ ਵੱਡੇ ਬੱਚਿਆਂ ਲਈ ਰੱਖੇ ਗਏ ਵੱਖ-ਵੱਖ ਟਾਪਿਕ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ‘ਪੰਜਾਬ ਚੈਰਿਟੀ ਫ਼ਾਊਂਡੇਸ਼ਨ ਟੋਰਾਂਟੋ’ ਨਾਲ ਜੁੜੇ ਹੋਏ ਬਰੈਂਪਟਨ ਦੇ ਸਕੂਲਾਂ ਵਿਚ ਪਿਛਲੇ ਕਈ ਸਾਲਾਂ ਤੋਂ ਬੱਚਿਆਂ ਨੂੰ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਨਿਰਧਾਰਿਤ ਕੀਤੇ ਗਏ ਸਿਲੇਬਸ ਅਨੁਸਾਰ ਪੰਜਾਬੀ ਪੜ੍ਹਾ ਰਹੇ ਅਧਿਆਪਕਾਂ ਗੁਰਨਾਮ ਸਿੰਘ ਢਿੱਲੋਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਬੱਚਿਆਂ ਦੇ ਭਾਸ਼ਣ ਮੁਕਾਬਲੇ 8 ਅਪ੍ਰੈਲ ਦਿਨ ਐਤਵਾਰ ਨੂੰ ਲਿੰਕਨ ਐੱਮ ਅਲੈਂਗਜ਼ੈਂਡਰ ਸਕੂਲ ਵਿਚ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਬੱਚਿਆਂ ਲਈ ਵਿਸ਼ੇ ਹੇਠ ਲਿਖੇ ਅਨੁਸਾਰ ਹੋਣਗੇ:
ਜੇ.ਕੇ. ਤੋਂ ਗਰੇਡ-6 ਤੱਕ ਦੋ ਵਿਸ਼ੇ ਹਨ, 1. ਸਾਹਿਬਜ਼ਾਦਿਆਂ ਦੀ ਸ਼ਹੀਦੀ 2. ਪੰਜਾਬੀ ਪਹਿਰਾਵਾ। ਇਨ੍ਹਾਂ ਵਿਸ਼ਿਆਂ ‘ਤੇ ਕੇਵਲ ਭਾਸ਼ਣ ਰਾਹੀਂ ਹੀ ਗੱਲ ਕੀਤੀ ਜਾ ਸਕੇਗੀ ਅਤੇ ਕਵਿਤਾ ਜਾਂ ਗੀਤ ਰਾਹੀਂ ਕਈ ਵੀ ਪੇਸ਼ਕਾਰੀ ਮੁਕਾਬਲੇ ਨਹੀਂ ਵਿਚਾਰੀ ਜਾਏਗੀ। ਇਸੇ ਤਰ੍ਹਾਂ ਗਰੇਡ-7 ਤੋਂ ਉੱਪਰ ਤਿੰਨ ਵਿਸ਼ੇ ਰੱਖੇ ਗਏ ਹਨ: 1. ਅੰਤਰ-ਰਾਸ਼ਟਰੀ ਵਿਦਿਆਰਥੀ 2. ਹਿਸਾਬ (ਮੈਥੇਮੈਟਿਕਸ) ਵਿਚ ਵਿਦਿਆਰਥੀਆਂ ਦੀ ਦਿਲਚਸਪੀ 3. ਕੈਨੇਡਾ ਦੇ ਵਿਕਾਸ ਵਿਚ ਪੰਜਾਬੀਆਂ ਦਾ ਯੋਗਦਾਨ। ਇਨ੍ਹਾਂ ਵਿਸ਼ਿਆਂ ਉੱਪਰ ਭਾਸ਼ਨ-ਕਰਤਾਵਾਂ ਦੇ ਨਿੱਜੀ ਵਿਚਾਰ ਅਤੇ ਤਜਰਬੇ ਸ਼ਾਮਲ ਹੋਣੇ ਚਾਹੀਦੇ ਹਨ। ਇਸ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਅਖ਼ਬਾਰਾਂ, ਰੇਡੀਓ, ਟੀ.ਵੀ. ਆਦਿ ਸੰਚਾਰ-ਮਾਧਿਅਮਾਂ ਰਾਹੀਂ ਸਾਂਝੀ ਕੀਤੀ ਜਾ ਰਹੀ ਹੈ। ਵਧੇਰੇ ਜਾਣਕਾਰੀ ਲਈ 647-287-2577 ਜਾਂ 647-990-6489 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੀਲ ਰਿਜਨ ਵਿਚ ਸਕੂਲਾਂ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਸੰਖੇਪ ਗੱਲਬਾਤ ਕਰਦਿਆਂ ਹੋਇਆਂ ਗੁਰਨਾਮ ਸਿੰਘ ਢਿੱਲੋਂ ਨੇ ਦੱਸਿਆ ਕਿ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਦੇ ਤਿੰਨ ਲੈਵਲ ਹਨ। ਲੈਵਲ-1 ਅਤੇ ਲੈਵਲ-2 ਪੰਜਾਬੀ ਭਾਸ਼ਾ ਦੀ ਜਾਣਕਾਰੀ ਲਈ ਮੁੱਢਲੇ ਕੋਰਸ ਹਨ ਜਦਕਿ ਲੈਵਲ-3 ਉਚੇਰਾ ਕੋਰਸ ਹੈ ਅਤੇ ਇਹ ਲੈਵਲ ਪਾਸ ਕਰਨ ਵਾਲਿਆਂ ਨੂੰ ਹੋਰ ਸਬਜੈਕਟਾਂ ਵਾਂਗ ਬਾਕਾਇਦਾ ਕਰੈਡਿਟ ਮਿਲਦੇ ਹਨ। ਲੈਵਲ-3 ਪਾਸ ਕਰਨ ਲਈ ਲੈਵਲ-1 ਅਤੇ ਲੈਵਲ-2 ਪਾਸ ਕਰਨੇ ਜ਼ਰੂਰੀ ਹਨ। ਪੰਜਾਬੀ ਮਾਪਿਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਤੇ ਸੱਭਿਆਚਾਰ ਦੀ ਵੱਧ ਤੋਂ ਵੱਧ ਜਾਣਕਾਰੀ ਦਿਵਾਉਣ ਲਈ ਸਕੂਲਾਂ ਵਿਚ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਦੀ ਗਿਆਨ ਪ੍ਰਾਪਤੀ ਅਤੇ ਅਜਿਹੇ ਭਾਸ਼ਨ ਮੁਕਾਬਲਿਆਂ ਵਿਚ ਵੱਧ ਤੋਂ ਵੱਧ ਗਿਣਤੀ ‘ਚ ਭਾਗ ਲੈਣ ਲਈ ਉਨ੍ਹਾਂ ਨੂੰ ਪ੍ਰੇਰਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …