-10.8 C
Toronto
Thursday, January 1, 2026
spot_img
Homeਕੈਨੇਡਾਸੋਨੀਆ ਸਿੱਧੂ ਨੇ ਜੀਟੀਏ ਦੇ ਪਾਰਲੀਮੈਂਟ ਮੈਂਬਰਾਂ ਨੂੰ ਐਮਾਜ਼ੋਨ ਰੋਬੌਟਿਕਸ ਡਿਸਟ੍ਰੀਬਿਊਸ਼ਨ ਸੈਂਟਰ...

ਸੋਨੀਆ ਸਿੱਧੂ ਨੇ ਜੀਟੀਏ ਦੇ ਪਾਰਲੀਮੈਂਟ ਮੈਂਬਰਾਂ ਨੂੰ ਐਮਾਜ਼ੋਨ ਰੋਬੌਟਿਕਸ ਡਿਸਟ੍ਰੀਬਿਊਸ਼ਨ ਸੈਂਟਰ ‘ਚ ਆਉਣ ‘ਤੇ ਜੀ-ਆਇਆਂ ਆਖਿਆ

ਬਰੈਂਪਟਨ : ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਜੀਟੀਏ ਦੇ ਆਪਣੇ ਹਮ-ਰੁਤਬਾ ਪਾਰਲੀਮੈਂਟ ਮੈਂਬਰਾਂ ਨੂੰ ਐਮਾਜ਼ੋਨ ਰੋਗੌਟਿਕਸ ਡਿਸਟ੍ਰੀਬਿਊਸ਼ਨ ਸੈਂਟਰ ਵਿਚ ਆਉਣ ‘ਤੇ ਉਨ੍ਹਾਂ ਦਾ ਭਰਵਾਂ ਸੁਆਗ਼ਤ ਕੀਤਾ ਅਤੇ ਉਨ੍ਹਾਂ ਨੂੰ ਜੀ-ਆਇਆਂ ਕਿਹਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ, ”ਪਿਛਲੇ ਸਾਲ ਇੱਥੇ ਇਸ ਜਗ੍ਹਾ ਮੇਰੇ ਪਾਰਲੀਮੈਂਟ ਸਾਥੀ, ਮੈਂ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਸ਼ਾਮਲ ਹੋਏ ਸੀ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਟਰੂਡੋ ਦੀ ਬਰੈਂਪਟਨ ਦੀ ਉਹ ਪਹਿਲੀ ਯਾਤਰਾ ਸੀ ਅਤੇ ਉਸ ਦੌਰਾਨ ਉਨ੍ਹਾਂ ਨੇ ਇਸ ਸ਼ਹਿਰ ਦੀ ਖੋਜ-ਬਿਰਤੀ, ਅਨੇਕਤਾ ਵਿਚ ਏਕਤਾ ਅਤੇ ਖ਼ੁਸ਼ਹਾਲੀ ਨੂੰ ਨੇੜਿਉਂ ਹੋ ਕੇ ਤੱਕਿਆ ਸੀ। ਮੈਨੂੰ ਖ਼ੁਸ਼ੀ ਹੈ ਕਿ ਹੁਣ 905 ਰਿਜਨ ਦੇ ਮੇਰੇ ਸਾਥੀਆਂ ਨੂੰ ਬਰੈਂਪਟਨ ਫਿਰ ਓਸੇ ਹੀ ਭਾਵਨਾ ਨਾਲ ਵੇਖਣ ਦਾ ਮੌਕਾ ਮਿਲਿਆ ਹੈ।”
ਐਮਾਜ਼ੋਨ ਦੀ ਇਸ ਫੇਰੀ ਦੌਰਾਨ ਬਰੈਂਪਟਨ-ਵਾਸੀਆਂ ਦੀ ਵਕਾਲਤ ਕਰਦਿਆਂ ਹੋਇਆਂ ਸੋਨੀਆ ਨੇ ਕਰਮਚਾਰੀਆਂ ਦੀ ਭਲਾਈ ਲਈ ਕਈ ਸੁਝਾਅ ਦਿੱਤੇ ਅਤੇ ਉਨ੍ਹਾਂ ਨੂੰ ਕੰਮਾਂ ਉੱਪਰ ਰੱਖਣ ਦੀਆਂ ਪ੍ਰਚੱਲਤ ਪ੍ਰਣਾਲੀਆਂ ਤੇ ਸੇਵਾ-ਸ਼ਰਤਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਇੱਥੇ ਪੂਰੇ ਸਮੇਂ ਵਾਲੀਆਂ ਸੈਂਕੜੇ ਨਵੀਆਂ ਨੌਕਰੀਆਂ ਦੇ ਪੈਦਾ ਹੋਣ, ਕਰਮਚਾਰੀਆਂ ਦੀ ਸਿੱਖਿਆ ਦੇ ਵੱਖ-ਵੱਖ ਪ੍ਰੋਗਰਾਮਾਂ ਦੇ ਸ਼ੁਰੂ ਹੋਣ, ਸਥਾਨਕ ਸੰਸਥਾਵਾਂ, ਐਮਾਜ਼ੋਨ ਵਰਗੇ ਬਿਜ਼ਨੈੱਸ ਅਦਾਰਿਆਂ ਜਿਹੜੇ ਕਿ ਬਰੈਂਪਟਨ ਵਿਚ ਭਾਰੀ ਪੂੰਜੀ-ਨਿਵੇਸ਼ ਕਰ ਰਹੇ ਹਨ, ਦੇ ਵਰਕਰਾਂ ਅਤੇ ਸਮੂਹ-ਨੌਜਵਾਨਾਂ ਦੀ ਸ਼ਲਾਘਾ ਕੀਤੀ। ਇਨ੍ਹਾਂ ਸਦਕਾ ਹੀ ਬਰੈਂਪਟਨ ਕਈ ਖੋਜ ਕਰਨ ਵਾਲੀਆਂ ਕੰਪਨੀਆਂ ਲਈ ਖਿੱਚ ਦਾ ਕੇਂਦਰ-ਬਿੰਦੂ ਬਣ ਗਿਆ ਹੈ ਅਤੇ ਉਹ ਇੱਥੇ ਆਪਣੇ ਛੋਟੇ ਸੈਂਟਰ ਖੋਲ੍ਹ ਰਹੀਆਂ ਹਨ।
ਆਪਣੀ ਗੱਲ ਜਾਰੀ ਰੱਖਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ, ”ਭਾਵੇਂ ਉਹ ਕੈਨਨ, ਮੈਡੀਟ੍ਰੌਨਿਕ, ਐਮਾਜ਼ੋਨ ਕੰਪਨੀਆਂ ਹੋਣ ਜਾਂ ਫਿਰ ਇੱਥੇ ਸਥਾਪਿਤ ਹੋਈ ਨਵੀਂ ਕੈਨੇਡੀਅਨ ਬਲੱਡ-ਟੈੱਸਟਿੰਗ ਸਰਵਿਸਿਜ਼ ਲੈਬਾਰੇਟਿਰੀ ਹੋਵੇ ਜਿਸ ਨਾਲ ਬਰੈਂਪਟਨ ਵਿਚ ਕੈਨੇਡਾ ਦੀ 60% ਬਲੱਡ-ਟੈੱਸਟਿੰਗ ਸੰਭਵ ਹੋਣੀ ਹੈ, ਇਸ ਸੱਭ ਇਸ ਗੱਲ ਦਾ ਸ਼ੁਭ-ਸੰਕੇਤ ਹੈ ਕਿ ਬਰੈਂਪਟਨ ਸਿਖ਼ਰਲੇ ਬਿਜ਼ਨੈੱਸ ਅਦਾਰਿਆਂ ਅਤੇ ਸੰਸਥਾਵਾਂ ਵਿਚ ਆਪਣਾ ਨਾਮ ਸ਼ਾਮਲ ਕਰਨ ਜਾ ਰਿਹਾ ਹੈ।” ਫ਼ੈੱਡਰਲ ਚੋਣਾਂ ਜਿੱਤਣ ਤੋਂ ਬਾਅਦ ਕੈਨੇਡੀਅਨ ਸਰਕਾਰ ਨੇ ਕੈਨੇਡਾ-ਵਾਸੀਆਂ ਨਾਲ ਮਿਲ ਕੇ ਸਖ਼ਤ ਮਿਹਨਤ ਕੀਤੀ ਹੈ ਅਤੇ ਲੱਗਭੱਗ 600,000 ਨਵੀਆਂ ਨੌਕਰੀਆਂ ਪੈਦਾ ਕੀਤੀਆਂ ਹਨ। ਇਸ ਦੇ ਨਾਲ ਦੇਸ਼ ਵਿਚ ਬੇ-ਰੋਜ਼ਗਾਰੀ ਦੀ ਦਰ ਪਿਛਲੇ 40 ਸਾਲਾਂ ਵਿਚ ਸੱਭ ਤੋਂ ਘੱਟ ਹੋਈ ਹੈ। ਹੁਣ ਸਰਕਾਰ ਮੱਧ-ਵਰਗ ਨੂੰ ਮਜ਼ਬੂਤ ਕਰਨ ਅਤੇ ਲੰਮੇਂ ਸਮੇਂ ਲਈ ਦੇਸ਼ ਦੇ ਆਰਥਿਕ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਬੱਜਟ 2018 ਵਿਚ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਹੈ ਕਿ ਸਾਰੇ ਕੈਨੇਡਾ-ਵਾਸੀਆਂ ਨੂੰ ਆਪਣੇ ਵਿਚ ਲੋੜੀਂਦੇ ਸਕਿੱਲ ਪੈਦਾ ਕਰਨ ਅਤੇ ਦੇਸ਼ ਦੀ ਆਰਥਿਕਤਾ ਵਿਚ ਆਪਣਾ ਯੋਗਦਾਨ ਪਾਉਣ ਲਈ ਇੱਕੋ ਜਿਹੇ ਮੌਕੇ ਮਿਲਣ। ਬਰੈਂਪਟਨ ਸ਼ਹਿਰ ਨੂੰ ਵੀ ਇਸ ਦੇ ਵਿਕਾਸ ਅਤੇ ਖ਼ੁਸ਼ਹਾਲੀ ਲਈ ਇਨ੍ਹਾਂ ਵਿਕਾਸ ਯੋਜਨਾਵਾਂ ਦਾ ਲਾਭ ਪ੍ਰਾਪਤ ਹੋਵੇਗਾ।

RELATED ARTICLES
POPULAR POSTS