-4.7 C
Toronto
Wednesday, December 3, 2025
spot_img
Homeਕੈਨੇਡਾ'ਸਮਕਾਲੀ ਦੌਰ ਵਿਚ ਗੁਰੂ ਨਾਨਕ ਬਾਣੀ ਅਤੇ ਫ਼ਲਸਫ਼ੇ ਦੀ ਪ੍ਰਸੰਗਿਕਤਾ' ਵਿਸ਼ੇ ਉਤੇ...

‘ਸਮਕਾਲੀ ਦੌਰ ਵਿਚ ਗੁਰੂ ਨਾਨਕ ਬਾਣੀ ਅਤੇ ਫ਼ਲਸਫ਼ੇ ਦੀ ਪ੍ਰਸੰਗਿਕਤਾ’ ਵਿਸ਼ੇ ਉਤੇ ਸੈਮੀਨਾਰ 23 ਨਵੰਬਰ ਨੂੰ

ਕਵੀ-ਦਰਬਾਰ ਵਿਚ ਮਨਜੀਤ ਇੰਦਰਾ ਤੇ ਰਵਿੰਦਰ ਸਹਿਰਾ ਵੀ ਸ਼ਾਮਲ ਹੋਣਗੇ
ਬਰੈਂਪਟਨ/ਡਾ. ਝੰਡ : ਵਿਸ਼ਵ ਪੰਜਾਬੀ ਕਾਨਫਰੰਸ (ਰਜਿ.) ਟੋਰਾਂਟੋ ਵੱਲੋਂ 23 ਨਵੰਬਰ ਦਿਨ ਸ਼ਨੀਵਾਰ ਨੂੰ ਇਕ-ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸਮਾਰੋਹ ਦੇ ਤਿੰਨ ਭਾਗ ਹੋਣਗੇ। ਪਹਿਲੇ ਭਾਗ ਵਿਚ ‘ਸਮਕਾਲੀ ਦੌਰ ਵਿਚ ਗੁਰੂ ਨਾਨਕ ਬਾਣੀ ਅਤੇ ਫ਼ਲਸਫ਼ੇ ਦੀ ਪ੍ਰਸੰਗਿਕਤਾ’ ਵਿਸ਼ੇ ਉਤੇ ਵਿਦਵਾਨ ਆਪਣੇ ਖੋਜ-ਪੱਤਰ ਅਤੇ ਵਿਚਾਰ ਪੇਸ਼ ਕਰਨਗੇ। ਦੂਜੇ ਹਿੱਸੇ ਵਿਚ ਪੁਸਤਕ ‘ਗੁਰੂ ਨਾਨਕ ਬਾਣੀ : ਚਿੰਤਨ, ਸਿਧਾਂਤ ਤੇ ਵਿਹਾਰ’ ਲੋਕ-ਅਰਪਿਤ ਕੀਤੀ ਜਾਵੇਗੀ ਜਿਸ ਵਿਚ 23 ਤੇ 23 ਜੂਨ 2019 ਨੂੰ ਬਰੈਂਪਟਨ ਵਿਚ ਕਰਵਾਈ ਗਈ ‘ਦੋ-ਦਿਨਾਂ ਵਿਸ਼ਵ ਪੰਜਾਬੀ ਕਾਨਫ਼ਰੰਸ’ ਵਿਚ ਪੜ੍ਹੇ ਗਏ ਖੋਜ-ਪੱਤਰ ਤੇ ਪੇਸ਼ ਕੀਤੇ ਗਏ ਵਿਚਾਰ ਸੰਕਲਿਤ ਕਰਕੇ ਸੰਪਾਦਿਤ ਕੀਤੇ ਗਏ ਹਨ। ਸਮਾਰੋਹ ਦੇ ਤੀਜੇ ਹਿੱਸੇ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਉਤਸਵ ਨੂੰ ਸਮੱਰਪਿਤ ਕਵੀ-ਦਰਬਾਰ ਹੋਵੇਗਾ ਜਿਸ ਵਿਚ ਦੇਸ਼-ਵਿਦੇਸ਼ ਤੋਂ ਆਏ ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਗੇ। ਇਸ ਸਮਾਰੋਹ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਵਿਦਵਾਨ ਡਾ. ਵਰਿਆਮ ਸਿੰਘ ਸੰਧੂ ਕਰਨਗੇ। ਮੁੱਖ-ਮਹਿਮਾਨ ਅਮਰੀਕਾ ਤੋਂ ਦਲਵੀਰ ਸਿੰਘ ‘ਦਿਲ’ ਨਿੱਝਰ ਹੋਣਗੇ। ਕੁੰਜੀਵਤ-ਭਾਸ਼ਣ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਵਾਨ ਡਾ. ਮੋਹਨ ਤਿਆਗੀ ਦਾ ਹੋਵੇਗਾ ਅਤੇ ਵਿਸੇਸ਼ ਮਹਿਮਾਨਾਂ ਵਿਚ ਡਾ. ਗੁਰਬਖ਼ਸ਼ ਭੰਡਾਲ (ਅਮਰੀਕਾ), ਡਾ. ਹਰੂਨ ਖ਼ਾਲਿਦ ਕਰਤਾ ‘ਵਾਕਿੰਗ ਵਿਦ ਨਾਨਕ’ (ਪਾਕਿਸਤਾਨ), ਡਾ. ਸੁਖਪਾਲ (ਕੈਨੇਡਾ) ਅਤੇ ਪ੍ਰੋ. ਚਰਨਜੀਤ ਕੌਰ (ਭਾਰਤ) ਸ਼ਾਮਲ ਹੋਣਗੇ। ਪ੍ਰਧਾਨਗੀ-ਮੰਡਲ ਵਿਚ ਕਾਨਫ਼ਰੰਸ ਦੇ ਚੇਅਰਪਰਸਨ ਗਿਆਨ ਸਿੰਘ ਕੰਗ, ਪ੍ਰਧਾਨ ਕਮਲਜੀਤ ਸਿੰਘ ਲਾਲੀ ਅਤੇ ਵਾਈਸ-ਪ੍ਰਧਾਨ ਕਵਿੱਤਰੀ ਤੇ ਕਹਾਣੀਕਾਰ ਸੁਰਜੀਤ ਕੌਰ ਸ਼ਾਮਲ ਹੋਣਗੇ। ਇਹ ਸਮਾਰੋਹ ਸ਼ਿੰਗਾਰ ਬੈਂਕੁਇਟ ਹਾਲ, 2084 ਸਟੀਲਜ਼ ਐਵੀਨਿਊ (ਈਸਟ) ਵਿਖੇ ਸਵੇਰੇ 9.00 ਵਜੇ ਤੋਂ ਬਾਅਦ ਦੁਪਹਿਰ 4.00 ਵਜੇ ਤੱਕ ਹੋਵੇਗਾ। ਮਿਥੇ ਹੋਏ ਪ੍ਰੋਗਰਾਮ ਅਨੁਸਾਰ ਸਵੇਰੇ 9.00 ਵਜੇ ਤੋਂ 9-45 ਵਜੇ ਤੱਕ ਨਾਸ਼ਤਾ ਹੋਵੇਗਾ ਅਤੇ ਬਾਅਦ ਦੁਪਹਿਰ 2.15 ਵਜੇ ਦੁਪਹਿਰ ਦਾ ਖਾਣਾ ਹੋਵੇਗਾ। ਸੈਮੀਨਾਰ ਵਾਲੇ ਹਿੱਸੇ ਵਿਚ ਡਾ. ਡੀ. ਪੀ. ਸਿੰਘ, ਡਾ. ਗੁਰਨਾਮ ਕੌਰ, ਡਾ. ਸੁਖਦੇਵ ਸਿੰਘ ਝੰਡ, ਡਾ. ਹਰੂਨ ਖ਼ਾਲਿਦ, ਪਰਮ ਸਰਾਂ ਸਮੇਤ ਹੋਰ ਕਈ ਪ੍ਰਸਿੱਧ ਵਿਦਵਾਨ ਸ਼ਾਮਲ ਹੋਣਗੇ। ਕਵੀ-ਦਰਬਾਰ ਵਿਚ ਸ਼ਮੂਲੀਅਤ ਵਾਸਤੇ ਡਾ. ਮਨਜੀਤ ਇੰਦਰਾ ਭਾਰਤ ਤੋਂ ਅਤੇ ਰਵਿੰਦਰ ਸਹਿਰਾ ਅਮਰੀਕਾ ਤੋਂ ਪਹਿਲਾਂ ਹੀ ਪੁੱਜੇ ਹੋਏ ਹਨ। ਕਵੀ -ਦਰਬਾਰ ਦਾ ਸੰਚਾਲਨ ਸੁਰਜੀਤ ਕੌਰ ਕਰਨਗੇ ਅਤੇ ਉਦਘਾਟਨੀ-ਸਮਾਰੋਹ ਦਾ ਸੰਚਾਲਨ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਕੀਤਾ ਜਾਏਗਾ, ਜਦਕਿ ਤੀਸਰੇ ਸਮਾਰੋਹ ਦਾ ਸੰਚਾਲਨ ਡਾ. ਅਮਰਦੀਪ ਸਿੰਘ ਬਿੰਦਰਾ ਕਰਨਗੇ। ਗੁਰਮੀਤ ਪਨਾਗ, ਸਾਧੂ ਸਿੰਘ ਬਰਾੜ, ਜਗਮੋਹਨ ਕਿੰਗ, ਮੱਖਣ ਸਿੰਘ ਮਾਨ, ਗੁਰਿੰਦਰ ਸਿੰਘ ਖਹਿਰਾ, ਰਣਜੀਤ ਸਿੰਘ ਤੂਰ, ਮੋਹਨ ਸਿੰਘ, ਸੋਨੀਆ ਸ਼ਰਮਾ ਜਲੰਧਰੀ, ਪ੍ਰੀਤੀ ਲਾਂਬਾ, ਅਨੂਪ ਬਾਬਰਾ, ਸੁਖਦੇਵ ਢਿੱਲੋਂ, ਰਾਜਵਿੰਦਰ ਸਿੰਘ ਗਿੱਲ ਤੇ ਵਰਿੰਦਰ ਜੀਤ ਸਿੰਘ ਦੀ ਟੀਮ ਸਮੁੱਚੇ ਪ੍ਰਬੰਧਾਂ ਦੀ ਨਿਗਰਾਨੀ ਕਰੇਗੀ। ਮੀਡੀਆ-ਸਕੱਤਰ ਚਮਕੌਰ ਸਿੰਘ ਮਾਛੀਕੇ ਨੇ ਮੀਡੀਆ ਕਵਰੇਜ, ਫ਼ੋਟੋਗਰਾਫੀ ਅਤੇ ਵੀਡੀਓਗ੍ਰਾਫੀ ਦੀ ਜ਼ਿੰਮੇਵਾਰੀ ਪਹਿਲਾਂ ਹੀ ਸਾਂਭੀ ਹੋਈ ਹੈ। ਇਸ ਸਮਾਰੋਹ ਸਬੰਧੀ ਵਧੇਰੇ ਜਾਣਕਾਰੀ ਵਾਸਤੇ ਚੇਅਰਪਰਸਨ ਗਿਅਨ ਸਿੰਘ ਕੰਗ (416-427-9068), ਪ੍ਰਧਾਨ ਕਮਲਜੀਤ ਸਿੰਘ ਲਾਲੀ ਕਿੰਗ (416-816-6663), ਵਾਈਸ ਪ੍ਰਧਾਨ ਸੁਰਜੀਤ ਕੌਰ (416-605-3784) ਜਾਂ ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ (647-533-8297) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS