Breaking News
Home / ਕੈਨੇਡਾ / ਟੌਆਇਸ ਫਾਰ ਟੋਟਸ ਕੰਪੇਨ ਦਾ ਆਗਾਜ਼

ਟੌਆਇਸ ਫਾਰ ਟੋਟਸ ਕੰਪੇਨ ਦਾ ਆਗਾਜ਼

ਬਰੈਂਪਟਨ/ਸੁਰਜੀਤ ਸਿੰਘ ਫਲੋਰਾ
ਇਹ ਸਭ 1993 ਵਿਚ ਸ਼ੁਰੂ ਹੋਇਆ ਸੀ ਜਦੋਂ ਪੀਲ ਰੀਜਨਲ ਪੁਲਿਸ ਨੇ ਟੌਆਏਸ ਫਾਰ ਟੋਟਸ ਮੁਹਿੰਮ ਚਲਾਉਣઠઠਲਈ ਕੈਨੇਡੀਅਨ ਟਾਇਰ ਅਤੇ ਸੈਲੀਵਰੇਸ਼ਨઠઠਆਰਮੀ ਨਾਲ ਸਾਂਝੇਦਾਰੀ ਲਈ ਹੱਥ ਮਿਲਾਇਆ ਸੀ। ਅਧਿਕਾਰੀਆਂ ਨੇ ਸ਼ੁਰੂ ਵਿਚ ਕਮਿਊਨਟੀ ਦੇ ਦੱਬੇ-ਕੁਚਲੇ , ਅਪਾਹਜ, ਗਰੀਬ ਗੁਰਬੇ ਬੱਚਿਆਂ ਲਈ ਨਵੇਂ ਖਿਡੌਣੇ ਖਰੀਦਣ ਲਈ ਦਾਨ ਇਕੱਠੇ ਕੀਤੇ। ਜਿਹਨਾਂ ਨੂੰ ਅਸੀਂ ਹਰ ਸਾਲ ਪਰਿਵਾਰਾਂ ਨੂੰ ਉਮੀਦ ਅਤੇ ਉਤਸ਼ਾਹ ਦਾ ਸੰਦੇਸ਼ ਦੇ ਕੇ ਵੱਧ ਤੋਂ ਵੱਧ ਬੱਚਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ।
2018 ਵਿੱਚ ਮੁਹਿੰਮ ਵਿੱਚ ਤਕਰੀਬਨ 9,000 ਪਰਿਵਾਰਾਂ ਦੀ ਸਹਾਇਤਾ ਕੀਤੀ ਗਈ। ਕਾਂਸਟੇਬਲ ਐਮਿਲੀ ਰੋਜਰਸ ਟੌਟਸ ਮੁਹਿੰਮ ਲਈ 2019 ਟੌਇਸ ਦੀ ਚੇਅਰਪਰਸਨ ਹੈ ਅਤੇ ਉਹ ਕਹਿੰਦੀ ਹੈ, ”ਇਹ ਬਹੁਤ ਹੀ ਵਧੀਆ ਮੌਕਾ ਹੈ ਕਿ ਬਹੁਤ ਸਾਰੇ ਬੱਚਿਆਂ ਅਤੇ ਲੋੜਵੰਦ ਪਰਿਵਾਰਾਂ ਨੂੰ ਕ੍ਰਿਸਮਿਸ ਦਾ ਤੋਹਫਾ ਦੇ ਸਕੀਏ।ઠઠਟੌਟਸ ਲਈ ਖਿਡੌਣੇ ਨਵੇਂ, ਗਿਫਟ ਕਾਰਡ, ਨਕਦ ਅਤੇ ਕੈਨੇਡੀਅਨ ਟਾਇਰ ਦੇ ਪੈਸੇ ਇਕੱਠੇ ਕਰਨ ਦੇ 27 ਵੇਂ ਸੀਜ਼ਨ ਵਿਚ ਅਸੀਂ ਹਾਂ।ઠઠਛੁੱਟੀਆਂ ਦੌਰਾਨ ਸਹਾਇਤਾ ਦੀ ਜ਼ਰੂਰਤ ਵਾਲੇ ਪਰਿਵਾਰਾਂ ਨੂੰ ਖਿਡੌਣੇ ਪ੍ਰਦਾਨ ਕਰਨ ਲਈ ਸਾਡੀ ਸਾਲਵੇਸ਼ਨ ਆਰਮੀ ਅਤੇ ਕੈਨੇਡੀਅਨ ਟਾਇਰ ਨਾਲ ਸਾਂਝੇਦਾਰੀ ਹੈ। ਅਸੀਂ ਹਮੇਸ਼ਾ ਵੱਡੇ ਬੱਚਿਆਂ (10-14-ਸਾਲ ਦੀ ਰੇਂਜ) ‘ਤੇ ਜ਼ੋਰ ਦਿੰਦੇ ਹਾਂ ਕਿਉਂਕਿ ਅਸੀਂ ਅਕਸਰ ਇਸ ਉਮਰ ਦੇ ਬੱਚਿਆਂ ਲਈ ਕੁਝ ਕਰਨ ਤੋਂ ਅਸਮਰਥ ਹੁੰਦੇ ਹਾਂ।ઠઠਇਹ ਮੁਹਿੰਮ 13 ਨਵੰਬਰ ਤੋਂ ਦਸੰਬਰ 15 ਤੱਕ ਚੱਲ ਰਹੀ ਹੈ। ਪੀਲ ਖੇਤਰ ਵਿਚਲੀ ਉਦਾਰਤਾ ਅਵਿਸ਼ਵਾਸ਼ਯੋਗ ਹੈ ਅਤੇ ਮੈਂ ਇਸ ਸਾਲ ਉਸਦੀ ਇਕ ਹੋਰ ਸਫਲ ਮੁਹਿੰਮ ਦਾ ਇੰਤਜ਼ਾਰ ਕਰ ਰਹੀ ਹਾਂ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …