ਪੈਨਸ਼ਨ ਲੱਗੀ ਨਹੀਂ ਇਸ਼ਤਿਹਾਰਾਂ ‘ਚ ਛਾਪੀ ਫੋਟੋ
ਫਰੀਦਕੋਟ : ਅਕਾਲੀ ਸਰਕਾਰ ਵੀ ਕਮਾਲ ਕਰ ਰਹੀ ਹੈ। ਫਰੀਦਕੋਟ ਦੇ ਪਿੰਡ ਕਲੇਰ ਦਾ ਬਜ਼ੁਰਗ ਸ਼ੈਲਾ ਸਿੰਘ ਕਈ ਵਾਰ ਬੁਢਾਪਾ ਪੈਨਸ਼ਨ ਲੈਣ ਲਈ ਫਾਈਲਾਂ ਜਮ੍ਹਾਂ ਕਰਵਾ ਚੁੱਕਿਆ ਹੈ ਪਰ ਉਸਦੀ ਪੈਨਸ਼ਨ ਤਾਂ ਨਹੀਂ ਲੱਗੀ ਪਰ ਅਕਾਲੀ ਸਰਕਾਰ ਦੀਆਂ ਪ੍ਰਾਪਤੀਆਂ ਵਾਲੇ ਪੂਰੇ-ਪੂਰੇ ਪੰਨਿਆਂ ਦੇ ਲੰਘੇ ਐਤਵਾਰ ਨੂੰ ਅਖਬਾਰਾਂ ਵਿਚ ਛਪੇ ਇਸ਼ਤਿਹਾਰਾਂ ‘ਚ ਉਸਦੀ ਫੋਟੋ ਜ਼ਰੂਰ ਛਪ ਗਈ। ਜਿਸ ਵਿਚ ਸਰਕਾਰ ਨੇ ਪ੍ਰਚਾਰ ਕੀਤਾ ਕਿ ਬੁਢਾਪਾ ਪੈਨਸ਼ਨ 250 ਤੋਂ ਵਧਾ ਕੇ 500 ਕਰ ਦਿੱਤੀ ਗਈ ਹੈ। ਪਰ ਪੈਨਸ਼ਨ ਦੂਤ ਬਣੇ ਬਜ਼ੁਰਗ ਸ਼ੈਲਾ ਸਿੰਘ ਤੇ ਉਸਦੀ ਪਤਨੀ ਨੂੰ ਬੁਢਾਪਾ ਪੈਨਸ਼ਨ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿਚ ਆਰਥਿਕ ਤੌਰ ‘ਤੇ ਕਮਜ਼ੋਰ ਸਾਡੇ ਕਿੰਨੇ ਹੀ ਬਜ਼ੁਰਗ ਹਨ ਜੋ ਕਿ ਪੈਨਸ਼ਨ ਤੋਂ ਵਾਂਝੇ ਹਨ ਪਰ ਸਰਕਾਰ ਐਵੇਂ ਦਾਅਵੇ ਕਰ ਰਹੀ ਹੈ ਤੇ ਸਾਡਾ ਤਾਂ ਮੌਜੂ ਹੀ ਬਣਾ ਦਿੱਤਾ।
ਦੂਜੇ ਦਿਨ ਹੀ ਪਹੁੰਚ ਗਈ ਸਰਕਾਰ ਪੈਨਸ਼ਨ ਦੇਣ
ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਵਾਲੇ ਇਸ਼ਤਿਹਾਰਾਂ ‘ਚ ਪਿੰਡ ਕਲੇਰ ਦੇ ਬਜ਼ੁਰਗ ਦੀ ਛਾਪੀ ਫਰਜ਼ੀ ਫੋਟੋ ਤੋਂ ਬਾਅਦ ਪੈਦਾ ਹੋਏ ਵਿਵਾਦ ਨੂੰ ਸ਼ਾਂਤ ਕਰਨ ਲਈ ਪੰਜਾਬ ਸਰਕਾਰ ਨੇ ਸ਼ੈਲਾ ਸਿੰਘ ਦੇ ਘਰ ਜਾ ਕੇ ਉਸ ਨੂੰ ਬੁਢਾਪਾ ਪੈਨਸ਼ਨ ਦੇਣ ਦੀ ਪਹਿਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ੈਲਾ ਸਿੰਘ ਨੇ ਬੁਢਾਪਾ ਪੈਨਸ਼ਨ ਲੈਣ ਲਈ ਪੰਜ ਵਾਰ ਅਰਜ਼ੀ ਦਿੱਤੀ ਸੀ ਪ੍ਰੰਤੂ ਉਸ ਦੀ ਪੈਨਸ਼ਨ ਨਹੀਂ ਲੱਗੀ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …