Breaking News
Home / ਪੰਜਾਬ / ਕੇਜਰੀਵਾਲ ਨੇ ਖੁਦ ਨੂੰ ਵਿਕਾਸ ਕਰਨ ਵਾਲਾ ਅੱਤਵਾਦੀ ਦੱਸਿਆ

ਕੇਜਰੀਵਾਲ ਨੇ ਖੁਦ ਨੂੰ ਵਿਕਾਸ ਕਰਨ ਵਾਲਾ ਅੱਤਵਾਦੀ ਦੱਸਿਆ

ਕਿਹਾ : 100 ਸਾਲ ਪਹਿਲਾਂ ਭਗਤ ਸਿੰਘ ਨੂੰ ਵੀ ਅੰਗਰੇਜ਼ਾਂ ਨੇ ਕਿਹਾ ਸੀ ਅੱਤਵਾਦੀ
ਬਠਿੰਡਾ/ਬਿਊਰੋ ਨਿਊਜ਼ : ਖਾਲਿਸਤਾਨੀ ਸਮਰਥਕ ਕਹੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵਿਰੋਧੀਆਂ ’ਤੇ ਪਲਟਵਾਰ ਕੀਤਾ। ਉਨ੍ਹਾਂ ਕਿਹਾ ਕਿ ਮੈਂ ਸਵੀਟ ਅੱਤਵਾਦੀ ਹਾਂ, ਜੋ ਲੋਕਾਂ ਦੇ ਲਈ ਹਸਪਤਾਲ, ਸਕੂਲ ਬਣਾ ਕੇ ਦਿੰਦਾਂ ਅਤੇ ਬਜ਼ੁਰਗਾਂ ਨੂੰ ਤੀਰਥ ਯਾਤਰਾ ’ਤੇ ਭੇਜਦਾ ਹਾਂ। ਇਸ ਮੌਕੇ ਕੇਜਰੀਵਾਲ ਨੇ ਖੁਦ ਨੂੰ ਭਗਤ ਸਿੰਘ ਦਾ ਚੇਲਾ ਦੱਸਿਆ ਅਤੇ ਕਿਹਾ ਕਿ 100 ਸਾਲ ਪਹਿਲਾਂ ਅੰਗਰੇਜ਼ਾਂ ਨੇ ਭਗਤ ਸਿੰਘ ਨੂੰ ਵੀ ਅੱਤਵਾਦੀ ਕਿਹਾ ਸੀ। 100 ਸਾਲ ਬਾਅਦ ਹੁਣ ਇਤਿਹਾਸ ਦੁਹਰਾਇਆ ਜਾ ਰਿਹਾ ਹੈ ਅਤੇ ਭਗਤ ਸਿੰਘ ਦੇ ਸਭ ਤੋਂ ਵੱਡੇ ਚੇਲੇ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਇਕੱਠੇ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਇਕ ਇਮਾਨਦਾਰ ਵਿਅਕਤੀ ਹੈ ਇਸ ਲਈ ਸੁਖਬੀਰ ਬਾਦਲ, ਚਰਨਜੀਤ ਚੰਨੀ, ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਆਦਿ ਨਹੀਂ ਚਾਹੁੰਦੇ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਬਣੇ। ਉਨ੍ਹਾਂ ਕਿਹਾ ਕਿ ਜੇਕਰ ਮੈਂ ਅੱਤਵਾਦੀ ਹਾਂ ਤਾਂ ਮੇਰੇ ’ਤੇ ਪਿਛਲੇ 10 ਸਾਲਾਂ ਤੋਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਇਹ ਸਿਰਫ਼ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਧਿਆਨ ਰਹੇ ਕਿ ਕੁਮਾਰ ਵਿਸ਼ਵਾਸ ਵੱਲੋਂ ਲਗਾਏ ਗਏ ਗੰਭੀਰ ਆਰੋਪਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਲਗਾਤਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਹਨ। ਕੇਜਰੀਵਾਲ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਫੋਨ ਕਰਕੇ ਸ਼ਿਕਾਇਤ ਮੰਗਵਾਈ ਗਈ ਅਤੇ ਮੇਰੇ ਖਿਲਾਫ਼ ਇਕ-ਦੋ ਦਿਨਾਂ ’ਚ ਰਾਸ਼ਟਰੀ ਜਾਂਚ ਏਜੰਸੀ ਵੱਲੋਂ ਐਫਆਈਆਰ ਦਰਜ ਕੀਤੀ ਜਾ ਸਕਦੀ ਹੈ।

 

Check Also

ਸ਼੍ਰੋਮਣੀ ਅਕਾਲੀ ਦਲ ‘ਚ ਪਿਆ ਸਿਆਸੀ ਕਲੇਸ਼ ਹੋਰ ਵਧਿਆ

ਸੀਨੀਅਰ ਅਕਾਲੀ ਆਗੂਆਂ ਨੇ ਜਲੰਧਰ ‘ਚ ਕੀਤੀ ਵੱਖਰੀ ਮੀਟਿੰਗ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ …