9.6 C
Toronto
Saturday, November 8, 2025
spot_img
Homeਭਾਰਤਭਾਰਤ ਦੇ ਇਤਿਹਾਸ ’ਚ ਦਿੱਤੀ ਗਈ ਸਭ ਤੋਂ ਵੱਡੀ ਸਜ਼ਾ

ਭਾਰਤ ਦੇ ਇਤਿਹਾਸ ’ਚ ਦਿੱਤੀ ਗਈ ਸਭ ਤੋਂ ਵੱਡੀ ਸਜ਼ਾ

ਹਿਮਦਾਬਾਦ ਧਮਾਕੇ ਦੇ 38 ਦੋਸ਼ੀਆਂ ਨੂੰ ਫਾਂਸੀ ਅਤੇ 11 ਦੋਸ਼ੀ ਆਖਰੀ ਸਾਹ ਤੱਕ ਰਹਿਣਗੇ ਸਲਾਖਾਂ ਪਿੱਛੇ
ਅਹਿਮਦਾਬਾਦ/ਬਿਊਰੋ ਨਿਊਜ਼ : ਅਹਿਮਦਾਬਾਦ ਸੀਰੀਅਲ ਬੰਬ ਧਮਾਕੇ ਦੇ ਮਾਮਲੇ ’ਚ ਅੱਜ ਸਪੈਸ਼ਲ ਕੋਰਟ ਵੱਲੋਂ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ। ਕੋਰਟ ਨੇ 49 ਦੋਸ਼ੀਆਂ ਵਿਚੋਂ 38 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਜਦਕਿ ਬਾਕੀ ਬਚੇ 11 ਦੋਸ਼ੀਆਂ ਨੂੰ ਆਖਰੀ ਸਾਹ ਤੱਕ ਸਲਾਖਾਂ ਪਿੱਛੇ ਰਹਿਣ ਦੀ ਸਜ਼ਾ ਸੁਣਾਈ ਗਈ ਹੈ। ਧਿਆਨ ਰਹੇ ਕਿ 2008 ’ਚ ਹੋਏ ਇਨ੍ਹਾਂ ਸੀਰੀਅਲ ਬੰਬ ਧਮਾਕਿਆਂ ਦੌਰਾਨ 56 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਅਦਾਲਤ ਵੱਲੋਂ ਸੁਣਾਇਆ ਗਿਆ ਅੱਜ ਵਾਲਾ ਫੈਸਲਾ ਬਹੁਤ ਇਤਿਹਾਸਕ ਹੈ ਕਿਉਂਕਿ ਦੇਸ਼ ਦੇ ਇਤਿਹਾਸ ’ਚ ਪਹਿਲੀ ਵਾਰ ਇਕੱਠੇ 38 ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਇਸ ਤੋਂ ਪਹਿਲਾਂ ਕੇਵਲ ਰਾਜੀਵ ਗਾਂਧੀ ਹੱਤਿਆ ਮਾਮਲੇ ’ਚ 26 ਵਿਅਕਤੀਆਂ ਨੂੰ ਸਜ਼ਾ ਸੁਣਾਈ ਗਈ ਸੀ। 8 ਫਰਵਰੀ ਨੂੰ ਸਿਟੀ ਸਿਵਲ ਕੋਰਟ ਨੇ 78 ਵਿਚੋਂ 49 ਆਰੋਪੀਆਂ ਨੂੰ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਨ੍ਹਾਂ ’ਚੋਂ ਇਕ ਦੋਸ਼ੀ ਅਜਾਏ ਸਈਅਦ ਨੂੰ ਜਾਂਚ ’ਚ ਮਦਦ ਕਰਨ ਦੇ ਚਲਦਿਆਂ ਬਰੀ ਕੀਤਾ ਜਾ ਚੁੱਕਿਆ ਜਦਕਿ 29 ਆਰੋਪੀ ਸਬੂਤਾਂ ਦੀ ਘਾਟ ਦੇ ਚਲਦਿਆਂ ਬਰੀ ਹੋ ਚੁੱਕੇ ਹਨ। ਫੈਸਲਾ ਸੁਣਾਉਂਦੇ ਸਮੇਂ ਕੋਰਟ ’ਚ ਧਮਾਕੇ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ, ਜ਼ਖਮੀਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਅਤੇ ਮਾਮੂਲੀ ਤੌਰ ’ਤੇ ਜ਼ਖਮੀਆਂ ਨੂੰ 25-25 ਹਜ਼ਾਰ ਰੁਪਏ ਦੀ ਮਦਦ ਦੇਣ ਦਾ ਹੁਕਮ ਵੀ ਦਿੱਤਾ ਗਿਆ।

RELATED ARTICLES
POPULAR POSTS