ਵਿਧਾਇਕ ਬਣੇ ਬਗ਼ੈਰ ਹੀ ਬਣਾਏ 12 ਮੰਤਰੀ
ਭੁਪਾਲ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਵਿਚ ਅੱਜ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਾਲੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਅਤੇ ਭਾਜਪਾ ਸਰਕਾਰ ਦੇ ਨਵੇਂ 28 ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਇਨ੍ਹਾਂ ਨਵੇਂ ਮੰਤਰੀਆਂ ਵਿੱਚ 12 ਜੋਤੀ ਸਿੰਧੀਆ ਸਮਰਥਕ ਵੀ ਸ਼ਾਮਲ ਹਨ, ਜਿਨ੍ਹਾਂ ਨੇ ਮਾਰਚ ਵਿੱਚ ਕਾਂਗਰਸ ਤੋਂ ਅਸਤੀਫ਼ਾ ਦੇਣ ਨਾਲ ਰਾਜ ਦੀ ਕਮਲਨਾਥ ਸਰਕਾਰ ਡਿੱਗ ਗਈ ਸੀ। ਸਿੰਧੀਆ ਪੱਖੀ ਜਿਨ੍ਹਾਂ 12 ਜਣਿਆਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਇਸ ਵੇਲੇ ਕੋਈ ਵੀ ਵਿਧਾਨ ਸਭਾ ਦਾ ਮੈਂਬਰ ਨਹੀਂ ਹੈ। ਦੇਸ਼ ਵਿਚ ਪਹਿਲੀ ਵਾਰ ਇੰਨੇ ਵੱਡੇ ਗੈਰ ਵਿਧਾਇਕਾਂ ਨੂੰ ਕਿਸੇ ਰਾਜ ਦੇ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ। ਧਿਆਨ ਰਹੇ ਕਿ ਰਾਜਪਾਲ ਆਨੰਦੀਬੇਨ ਪਟੇਲ ਨੇ ਰਾਜ ਭਵਨ ਵਿਖੇ ਕੈਬਨਿਟ ਦੇ ਵਿਸਥਾਰ ਲਈ ਸਮਾਰੋਹ ਦੌਰਾਨ 20 ਕੈਬਨਿਟ ਅਤੇ ਅੱਠ ਰਾਜ ਮੰਤਰੀਆਂ ਨੂੰ ਸਹੁੰ ਚੁਕਾਈ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …