24 C
Toronto
Wednesday, June 24, 2026
spot_img
Homeਭਾਰਤਹਨੀਪ੍ਰੀਤ ਤਿੰਨ ਗੱਡੀਆਂ ਸਮੇਤ ਪਹੁੰਚ ਗਈ ਨੇਪਾਲ

ਹਨੀਪ੍ਰੀਤ ਤਿੰਨ ਗੱਡੀਆਂ ਸਮੇਤ ਪਹੁੰਚ ਗਈ ਨੇਪਾਲ

ਮੋਸਟ ਵਾਂਟਿਡ ਦੀ ਸੂਚੀ ‘ਚ ਹਨੀਪ੍ਰੀਤ ਦਾ ਨਾਂ ਸਭ ਤੋਂ ਉਪਰ
ਲਖਨਊ/ਬਿਊਰੋ ਨਿਊਜ਼
ਉਤਰਾਖੰਡ, ਉਤਰ ਪ੍ਰਦੇਸ਼ ਅਤੇ ਬਿਹਾਰ ਵਿਚ ਕੀਤੀ ਗਈ ਨਾਕਾਬੰਦੀ ਦੇ ਬਾਅਦ ਵੀ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਮੋਸਟ ਵਾਂਟਿਡ ਹਨੀਪ੍ਰੀਤ ਨੂੰ ਨੇਪਾਲ ਵਿਚ ਦੇਖਿਆ ਗਿਆ। ਇਹ ਪਤਾ ਲੱਗ ਰਿਹਾ ਹੈ ਕਿ ਹਨੀਪ੍ਰੀਤ ਨੇ ਨੇਪਾਲ ਵਿਚ ਭੇਸ ਵੀ ਬਦਲ ਲਿਆ ਹੈ ਅਤੇ ਉਸ ਕੋਲ ਤਿੰਨ ਗੱਡੀਆਂ ਦਾ ਕਾਫਲਾ ਵੀ ਹੈ। ਹਨੀਪ੍ਰੀਤ ਦੀ ਭਾਲ ਵਿਚ ਲੱਗੀ ਹਰਿਆਣਾ ਪੁਲਿਸ ਨੇਪਾਲ ਵਿਚ ਥਾਂ-ਥਾਂ ਛਾਣਬੀਣ ਕਰ ਰਹੀ ਹੈ। ਹਨੀਪ੍ਰੀਤ ਨੇਪਾਲ ਦੀਆਂ ਪਹਾੜੀਆਂ ਵਿਚ ਨੇਪਾਲੀ ਪਰਿਵਾਰਾਂ ਨਾਲ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜ਼ਿਆਦਾ ਪੈਸੇ ਵੀ ਖਰਚ ਕਰ ਰਹੀ ਹੈ। ਚੇਤੇ ਰਹੇ ਕਿ ਹਰਿਆਣਾ ਪੁਲਿਸ ਨੇ ਪੰਚਕੂਲਾ ਵਿੱਚ ਹਿੰਸਾ ਫੈਲਾਉਣ ਵਾਲੇ 43 ਮੁਲਜ਼ਮਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਹਨੀਪ੍ਰੀਤ ਦਾ ਨਾਂ ਸਭ ਤੋਂ ਉੱਪਰ ਹੈ।

 

RELATED ARTICLES
POPULAR POSTS