‘ਆਪਕੀ ਅਪਨੀ ਪਾਰਟੀ’ ਵੀ ਆਈ ਹੋਂਦ ਵਿਚ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੀ ਚਾਹੇ ਦਿੱਲੀ ਇਕਾਈ ਹੋਵੇ ਜਾਂ ਪੰਜਾਬ ਇਕਾਈ। ਹਰ ਪਾਸੇ ਪਾਰਟੀ ਵਿਚ ਫਿਕਰਮੰਦੀ ਦਾ ਮਾਹੌਲ ਬਣਿਆ ਹੋਇਆ ਹੈ। ਪਾਰਟੀ ਦੀ ਦਿੱਲੀ ਇਕਾਈ ਵਿਚ ਅਰਵਿੰਦ ਕੇਜਰੀਵਾਲ ਲਈ ਹੁਣ ਇਕ ਹੋਰ ਮੁਸੀਬਤ ਖੜ੍ਹੀ ਹੋ ਰਹੀ ਹੈ। ਦਿੱਲੀ ਵਿਚ ਇਕ ਨਵੀਂ ਪਾਰਟੀ ਸਾਹਮਣੇ ਆ ਰਹੀ ਹੈ, ਜਿਸ ਦਾ ਨਾਂ ਹੈ ‘ਆਪਕੀ ਅਪਨੀ ਪਾਰਟੀ’। ਇਸ ਨੂੰ ਛੋਟੇ ਸ਼ਬਦਾਂ ਵਿਚ ਦੇਖਣਾ ਹੋਵੇ ਤਾਂ ਇਹ ਵੀ ‘ਏ.ਏ.ਪੀ.’ ਹੈ। ਇਸ ਪਾਰਟੀ ਨੇ ਚੋਣ ਕਮਿਸ਼ਨ ਕੋਲ ਆਪਣੀ ਰਜਿਸਟ੍ਰੇਸ਼ਨ ਵੀ ਕਰਵਾ ਲਈ ਹੈ। ਹੁਣ ਆਮ ਆਦਮੀ ਪਾਰਟੀ ਨੇ ਇਸ ਸਬੰਧੀ ਪਟੀਸ਼ਨ ਪਾਈ ਹੈ ਦੋਵੇਂ ਪਾਰਟੀਆਂ ਦੇ ਨਾਂ ਇਕੋ ਜਿਹੇ ਹੋਣ ਕਰਕੇ ਵੋਟਰਾਂ ਨੂੂੰ ਭੁਲੇਖਾ ਪੈ ਸਕਦਾ ਹੈ। ਇਸ ਲਈ ਇਸ ਪਾਰਟੀ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ‘ਤੇ ਸੁਣਵਾਈ 13 ਨਵੰਬਰ ਨੂੰ ਹੋਣੀ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …