ਕੰਪਨੀ ਸਿਰ ਹੈ 7 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰਜ਼ੇ ਦੇ ਜਾਲ ਵਿਚ ਫਸੀ ਜੈੱਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਅਤੇ ਉਨ੍ਹਾਂ ਦੀ ਪਤਨੀ ਅਨੀਤਾ ਗੋਇਲ ਨੇ ਅੱਜ ਬੋਰਡ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਹੁਣ ਬੈਂਕ ਦੀ ਅਗਵਾਈ ਵਾਲਾ ਬੋਰਡ ਏਅਰਲਾਈਨਜ਼ ਦਾ ਸੰਚਾਲਨ ਕਰੇਗਾ। ਇਸ ਤੋਂ ਇਲਾਵਾ ਐਥੀਹਾਡ ਏਅਰਵੇਜ਼ ਦੇ ਇਕ ਪ੍ਰਮੋਟਰ ਨੂੰ ਵੀ ਬੋਰਡ ਤੋਂ ਪਾਸੇ ਹਟਣਾ ਪਿਆ ਹੈ। ਨਰੇਸ਼ ਗੋਇਲ ਹੁਣ ਜੈਟ ਏਅਰਵੇਜ਼ ਦੇ ਚੇਅਰਮੈਨ ਦੇ ਅਹੁਦੇ ‘ਤੇ ਨਹੀਂ ਰਹਿ ਗਏ ਹਨ। ਕੰਪਨੀ ‘ਤੇ ਕਰੀਬ 7 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਪਿਛਲੇ ਕਈ ਮਹੀਨਿਆਂ ਤੋਂ ਕਰਮਚਾਰੀਆਂ ਨੂੰ ਤਨਖਾਹ ਵੀ ਨਹੀਂ ਮਿਲੀ। ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਨਰੇਸ਼ ਗੋਇਲ ਕੰਪਨੀ ਨੂੰ ਮੁਸ਼ਕਲ ਵਿਚੋਂ ਬਾਹਰ ਕੱਢਣ ਵਿਚ ਸਫਲ ਨਹੀਂ ਹੋਏ। ਕੰਪਨੀ ਨੂੰ ਕਰੀਬ 1500 ਕਰੋੜ ਰੁਪਏ ਦੀ ਤੁਰੰਤ ਜ਼ਰੂਰਤ ਹੈ। ਗੋਇਲ ਵਲੋਂ ਅਹੁਦਾ ਛੱਡਣ ਤੋਂ ਬਾਅਦ ਕੰਪਨੀ ਨੂੰ ਹੁਣ ਬੈਂਕਾਂ ਕੋਲੋਂ ਇਹ ਮੱਦਦ ਮਿਲ ਜਾਵੇਗੀ।
Check Also
ਚੀਨ ਭਾਰਤ ਦਾ ਦੁਸ਼ਮਣ ਨਹੀਂ, ਸਾਨੂੰ ਕਰਨਾ ਚਾਹੀਦਾ ਮਿਲ ਕੇ ਕੰਮ : ਸੈਮ ਪਿਤਰੋਦਾ
ਨਵੀਂ ਦਿੱਲੀ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ …