ਧਨੋਆ ਨੇ ਕਿਹਾ – ਰਾਫੇਲ ਆਇਆ ਤਾਂ ਸਰਹੱਦ ‘ਤੇ ਫਟਕ ਨਹੀਂ ਸਕੇਗਾ ਪਾਕਿ
ਚੰਡੀਗੜ੍ਹ/ਬਿਊਰੋ ਨਿਊਜ਼
ਅਮਰੀਕਾ ਕੋਲੋਂ ਖਰੀਦੇ ਗਏ ਚਾਰ ਚਿਨੂਕ ਹੈਲੀਕਾਪਟਰਾਂ ਦੀ ਪਹਿਲੀ ਯੂਨਿਟ ਅੱਜ ਹਵਾਈ ਫੌਜ ਦੇ ਬੇੜੇ ਵਿਚ ਸ਼ਾਮਲ ਹੋ ਗਈ। ਇਸ ਸਿਲਸਿਲੇ ਵਿਚ ਚੰਡੀਗੜ੍ਹ ਵਿਚ ਇਕ ਸਮਾਗਮ ਵੀ ਕੀਤਾ ਗਿਆ। ਇਸ ਮੌਕੇ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਬੀ.ਐਸ. ਧਨੋਆ ਨੇ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਦੇਸ਼ ਦੇ ਸਾਹਮਣੇ ਕਈ ਚੁਣੌਤੀਆਂ ਹਨ। ਹਵਾਈ ਸੈਨਾ ਨੂੰ ਚਿਨੂਕ ਦੀ ਬਹੁਤ ਲੋੜ ਸੀ, ਕਿਉਂਕਿ ਇਹ ਲੰਮੀ ਦੂਰੀ ਅਤੇ ਜ਼ਿਆਦਾ ਉਚਾਈ ਵਾਲੇ ਇਲਾਕਿਆਂ ਵਿਚ ਭਾਰੀ ਸਮਾਨ ਲਿਜਾਣ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਰਾਫੇਲ ਹਵਾਈ ਫੌਜ ਵਿਚ ਸ਼ਾਮਲ ਹੋ ਗਿਆ, ਪਾਕਿ ਸਰਹੱਦ ‘ਤੇ ਫਟਕ ਨਹੀਂ ਸਕੇਗਾ। ਭਾਰਤ ਚਿਨੂਕ ਦੀ ਵਰਤੋਂ ਕਰਨ ਵਾਲਾ 19ਵਾਂ ਦੇਸ਼ ਬਣ ਜਾਵੇਗਾ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …