ਜਾਟਾਂ ਵਲੋਂ 5 ਜੂਨ ਤੋਂ ਫਿਰ ਸੰਘਰਸ਼ ਦਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼
ਜਾਟਾਂ ਸਮੇਤ ਛੇ ਜਾਤਾਂ ਦੇ ਰਾਖਵੇਂਕਰਨ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 26 ਮਈ ਨੂੰ ਲੱਗੀ ਸਟੇਅ ਨੂੰ ਹਟਵਾਉਣ ਲਈ ਜਾਟ ਨੇਤਾਵਾਂ ਨੇ ਅੱਜ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕਈ ਹਜ਼ਾਰ ਨੌਕਰੀਆਂ ਲਈ ਭਰਤੀ ਕਰਨੀ ਹੈ ਤੇ ਨਾਲ ਹੀ ਇਸ ਮਹੀਨੇ ਸਿੱਖਿਆ ਸੰਸਥਾਵਾਂ ਵਿੱਚ ਵੀ ਦਾਖਲੇ ਸ਼ੁਰੂ ਹੋ ਰਹੇ ਹਨ। ਇਸ ਲਈ ਰਾਖਵੇਂਕਰਨ ‘ਤੇ ਰੋਕ ਨਾਲ ਜਾਟ ਨੌਜਵਾਨ ਪ੍ਰਭਾਵਿਤ ਹੋਣਗੇ।ਇਸ ਦੇ ਨਾਲ ਹੀ ਜਾਟ ਆਗੂਆਂ ਨੇ ਜੀਂਦ ਵਿੱਚ ਮੀਟਿੰਗ ਕਰਦੇ ਹੋਏ 5 ਜੂਨ ਨੂੰ ਫਿਰ ਤੋਂ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਜੰਗ ਦਾ ਐਲਾਨ ਕਰ ਦਿੱਤਾ ਹੈ। 5 ਜੂਨ ਨੂੰ ਜਾਟਾਂ ਵੱਲੋਂ ਜੀਂਦ ਦੇ ਝਾਂਜ ਪਿੰਡ ਵਿੱਚ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਫਿਰ ਇੱਥੋਂ ਹੀ ਸਰਕਾਰ ਖਿਲਾਫ ਅਣਮਿਥੇ ਸਮੇਂ ਲਈ ਧਰਨਾ ਕੀਤਾ ਜਾਵੇਗਾ। ਦੂਜੇ ਪਾਸੇ ਸਟੇਅ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਹਰਿਆਣਾ ਸਰਕਾਰ ਨੇ ਵੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।
Check Also
ਪੰਜਾਬ ਵਿਚ ਬਦਲੀਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਹੋਣ ਲੱਗੇ ਜਾਰੀ
ਪਹਿਲਾਂ ਬਦਲੀਆਂ ਦੇ ਹੁਕਮ ਜਾਰੀ ਹੁੰਦੇ ਸਨ ਅੰਗਰੇਜ਼ੀ ਭਾਸ਼ਾ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …