-8.5 C
Toronto
Monday, February 9, 2026
spot_img
Homeਕੈਨੇਡਾਫ਼ੈੱਡਰਲ ਸਰਕਾਰ ਵੱਲੋਂ ਕੀਤੇ ਗਏ ਨਵੇਂ ਉਪਰਾਲਿਆਂ ਬਾਰੇ ਸੋਨੀਆ ਸਿੱਧੂ ਨੇ ਜਾਣਕਾਰੀ...

ਫ਼ੈੱਡਰਲ ਸਰਕਾਰ ਵੱਲੋਂ ਕੀਤੇ ਗਏ ਨਵੇਂ ਉਪਰਾਲਿਆਂ ਬਾਰੇ ਸੋਨੀਆ ਸਿੱਧੂ ਨੇ ਜਾਣਕਾਰੀ ਕੀਤੀ ਸਾਂਝੀ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੀ ਪਾਰਲੀਮੈਂਟ ਦਾ ਸੈਸ਼ਨ ਸਮਾਪਤ ਹੋ ਗਿਆ ਹੈ। ਇਸ ਦੌਰਾਨ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਨੇ ਬਰੈਂਪਟਨ ਵਿੱਚ ਹੈੱਲਥਕੇਅਰ ਨੂੰ ਹੋਰ ਮਜ਼ਬੂਤ ਕਰਨ ਲਈ ਫ਼ੈੱਡਰਲ ਸਰਕਾਰ ਵੱਲੋਂ ਕੀਤੇ ਗਏ ਨਵੇਂ ਉਪਰਾਲਿਆਂ ਅਤੇ ਲਏ ਗਏ ਹੋਰ ਕਦਮਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ, ”ਇਸ ਸੈਸ਼ਨ ਵਿੱਚ ਅਸੀਂ ਕੈਨੇਡਾ-ਵਾਸੀਆਂ ਦੀ ਸਿਹਤ ਵਿੱਚ ਹੋਰ ਸੁਧਾਰ ਕਰਨ ਲਈ ਕਈ ਨਵੇਂ ਕਦਮ ਉਠਾਏ ਹਨ। ਅਸੀਂ ਕੈਨੇਡਾ-ਵਾਸੀਆਂ ਲਈ ਰੈਜ਼ੀਡੈਂਸੀ ਪ੍ਰਾਪਤ ਕਰਨ ਦੀ ਕਾਰਵਾਈ ਆਸਾਨ ਕਰ ਰਹੇ ਹਾਂ ਤਾਂ ਜੋ ਹੋਰ ਕੈਨੇਡਾ-ਵਾਸੀ ਫ਼ੈਮਿਲੀ ਡਾਕਟਰਾਂ ਤੱਕ ਪਹੁੰਚ ਕਰ ਸਕਣ। ਅਸੀਂ ਉਨ੍ਹਾਂ ‘ਪਰਸਨਲ ਸੁਪੋਰਟ ਵਰਕਰਾਂ’ (ਪੀ.ਐੱਸ.ਡਬਲਿਊ.) ਲਈ ਟੈਕਸ ਕਰੈਡਿਟ ਸ਼ੁਰੂ ਕੀਤਾ ਹੈ ਜੋ ਬਹੁਤ ਕਮਜ਼ੋਰ ਵਿਅੱਕਤੀਆਂ ਦੀ ਸਹਾਇਤਾ ਕਰਦੇ ਹਨ।”
ਇਸਦੇ ਨਾਲ ਹੀ ਸੋਨੀਆ ਸਿੱਧੂ ਨੇ ਬੱਜਟ 2025 ਵਿੱਚ ਬਰੈਂਪਟਨ ਅਤੇ ਜੀ.ਟੀ.ਏ. ਵਿੱਚ ਕੀਤੇ ਜਾ ਰਹੇ ਪੂੰਜੀ-ਨਿਵੇਸ਼ਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਨ੍ਹਾਂ ਵਿਚ ਟੋਰਾਂਟੋ ਮੈਟਰੋਪੌਲਟਿਨ ਯੂਨੀਵਰਸਿਟੀ ਦੇ ਨਵੇਂ ਬਰੈਂਪਟਨ ਦੇ ਮੈਡੀਕਲ ਸਕੂਲ ਲਈ 25 ਮਿਲੀਅਨ ਡਾਲਰ ਦਾ ਪੂੰਜੀ ਨਿਵੇਸ਼ ਜੋ ਜੀ.ਟੀ.ਏ. ਵਿੱਚ ਪਹਿਲੀ ਵਾਰ ਕੀਤਾ ਜਾ ਰਿਹਾ ਹੈ ਅਤੇ ਯੂਨੀਵਰਸਿਟੀ ਆਫ਼ ਟੋਰਾਂਟੋ ਵਿੱਚ ‘ਸਟੇਟ ਆਫ਼ ‘ਦ ਆਰਟ ਇਨਫ਼ਰਾਸਟਰੱਕਚਰ’ ਤਿਆਰ ਕਰਨਾ ਸ਼ਾਮਲ ਹਨ।
ਇਸਦੇ ਬਾਰੇ ਦੱਸਦਿਆਂ ਹੋਇਆਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, ”ਇਹ ਪੂੰਜੀ ਨਿਵੇਸ਼ ਲੋਕਾਂ ਨੂੰ ਹੈੱਲਥਕੇਅਰ ਪ੍ਰਦਾਨ ਕਰਨ ਦੀ ਪ੍ਰਣਾਲੀ ਨੂੰ ਮਜ਼ਬੂਤ ਕਰਨਗੇ ਅਤੇ ਇਸ ਦੇ ਨਾਲ ਇਹ ਵੀ ਯਕੀਨੀ ਬਨਾਉਣਗੇ ਕਿ ਸਾਡਾ ਸ਼ਹਿਰ ਬਰੈਂਪਟਨ ਅਤੇ ਇਹ ਸਮੁੱਚਾ ਖਿੱਤਾ ਮੈਡੀਕਲ ਖੋਜ ਦੇ ਖ਼ੇਤਰ ਵਿੱਚ ਵੀ ਮੋਹਰੀ ਰਹੇ।” ਬਰੈਂਪਟਨ-ਵਾਸੀਆਂ ਨੂੰ ਛੁੱਟੀਆਂ ਦੇ ਇਸ ਮੌਸਮ ਲਈ ਸ਼ੁਭ-ਇੱਛਾਵਾਂ ਦਿੰਦਿਆਂ ਉਨ੍ਹਾਂ ਕਿਹਾ, ”ਮੈਂ ਬਰੈਂਪਟਨ ਸਾਊਥ ਤੇ ਸਮੁੱਚੇ ਕੈਨੇਡਾ-ਵਾਸੀਆਂ ਨੂੰ ‘ਹੈਪੀ ਹੌਲੀਡੇਅਜ਼ ਅਤੇ ‘ਹੈਪੀ ਨਿਊ ਯੀਅਰ’ ਕਹਿੰਦਿਆਂ ਹੋਇਆਂ ਸ਼ੁਭ-ਇੱਛਾਵਾਂ ਸਾਂਝੀਆਂ ਕਰਦੀ ਹਾਂ।”

 

RELATED ARTICLES
POPULAR POSTS