Breaking News
Home / ਕੈਨੇਡਾ / ਸੇਵਾਦਲ ਦਾ ਵਫਦ ਸੋਨੀਆ ਸਿੱਧੂ ਨੂੰ ਮਿਲਿਆ

ਸੇਵਾਦਲ ਦਾ ਵਫਦ ਸੋਨੀਆ ਸਿੱਧੂ ਨੂੰ ਮਿਲਿਆ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਵੀਰਵਾਰ 25 ਮਈ, 2017 ਨੂੰ ਸੇਵਾਦਲ ਦਾ ਇਕ ਵਫਦ ਐਮਪੀ ਸੋਨੀਆ ਸਿੱਧੂ ਨੂੰ ਉਨ੍ਹਾਂ ਦੇ ਦਫਤਰ ਵਿਚ ਮਿਲਿਆ। ਮਕਸਦ ਸੀ ਸੀਨੀਅਰਜ਼ ਦੀ ਬੜੀ ਦੇਰ ਤੋਂ ਚਲਦੀ ਆ ਰਹੀ ਫਾਰਿਨ ਇਨਕਮ ਉਪਰ ਡੀਮਾਂਡ ਬਾਰੇ ਜਾਣਕਾਰੀ ਦੇਣਾ ਅਤੇ ਉਪਾਅ ਲੱਭਣਾ। ਮੈਡਮ ਨੇ ਸਾਰੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਦੱਸਿਆ ਕਿ ਇਸ ਬਾਰੇ ਥੋੜ੍ਹਾ ਬਹੁਤ ਸੁਣਿਆ ਜਰੂਰ ਸੀ ਪਰ ਜੋ ਤਫਸੀਲ ਤੁਸਾਂ ਦੱਸੀ ਹੈ, ਗਲ ਮੈਨੂੰ ਪੂਰੀ ਤਰ੍ਹਾਂ ਸਮਝ ਲਗ ਗਈ ਹੈ। ਸੇਵਾਦਲ ਦੀ ਡੀਮਾਂਡ ਹੈ ਕਿ ਫਾਰਿਨ ਇਨਕਮ ਦੀ ਰਾਸ਼ੀ ਤੈਅ ਕੀਤੀ ਜਾਵੇ ਜਿਸ ਤੋਂ ਬਾਅਦ ਇਕ ਸ਼ਹਿਰੀ ਨੂੰ ਇਨਕਮ ਟੈਕਸ ਰੀਟਰਨ ਵਿਚ ਦੱਸਣ ਦੀ ਪਾਬੰਦੀ ਹੋਵੇ।  ਮੌਜੂਦਾ ਲੈਜਿਸਲੇਸ਼ਨ ਇਸ ਬਾਰੇ ਸਾਫ ਨਹੀਂ ਹੈ। ਕਾਨੂੰਨ ਕਹਿੰਦਾ ਹੈ ਕਿ ਜੇ ਕਿਸੇ ਕੋਲ ਇਕ ਲੱਖ ਡਾਲਰ ਤੋਂ ਉਪਰ ਕੀਮਤ ਦੀ ਪਰਾਪਰਟੀ ਹੈ ਤਾਂ ਉਸ ਤੋਂ ਮਿਲਣ ਵਾਲੀ ਆਮਦਨ ਦੱਸੀ ਜਾਵੇ। ਡੀਮਾਂਡ ਹੈ ਕਿ ਪ੍ਰਾਪਰਟੀ ਦੀ ਕੀਮਤ ਨੂੰ ਅਧਾਰ ਮੰਨਣ ਦੀ ਜਗ੍ਹਾ ਕੇਵਲ ਆਮਦਨ ਨੂੰ ਅਧਾਰ ਮੰਨਿਆ ਜਾਵੇ ਅਤੇ ਉਸ ਅਧਾਰ ਰਾਸ਼ੀ ਬਾਰੇ ਅੰਕੜਾ ਦੱਸਿਆ ਜਾਵੇ। ਮੈਡਮ ਨੂੰ ਇਹ ਵੀ ਦੱਸਿਆ ਗਿਆ ਕਿ ਇਹ ਗੱਲ ਤਕਰੀਬਨ ਸਭ ਸਿਟਿੰਗ ਐਮਪੀਜ਼ ਦੀ ਜਾਣਕਾਰੀ ਵਿਚ ਹੈ, ਪਰ ਇਸ ਵਿਸ਼ੇ ਉਪਰ ਹੋਇਆ ਹਾਲਾਂ ਕੁਝ ਨਹੀਂ। ਜਿਹੜਾ ਵੀ ਐਮਪੀ ਇਸ ਉਪਰ ਜ਼ਿਕਰਯੋਗ ਯੋਗਦਾਨ ਪਾਵੇਗਾ ਕੁਲ ਭਾਈਚਾਰਾ, ਉਸ ਨੂੰ ਪੂਰੀ ਤਰ੍ਹਾਂ ਸਪੋਰਟ ਦੇਵੇਗਾ। ਮੈਡਮ ਸਿੱਧੂ ਨੇ ਆਪਣੀਆਂ ਕਾਕਸ ਮੀਟਿੰਗਾਂ ਵਿਚ ਇਸ ਬਾਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਬੀ ਕਰਨ ਦਾ ਵਾਇਦਾ ਕੀਤਾ ਹੈ। ਹੋਰ ਜਾਣਕਾਰੀ ਲਈ ਫੋਨ ਹਨ 905 794 7882 ਜਾਂ 647 993 0330

Check Also

ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਲੋਕਾਂ ਉੱਤੇ ਅਸੀਂ ਟੈਕਸ ਨਹੀਂ ਲਾਵਾਂਗੇ : ਫੋਰਡ

Parvasi News, Ontario  ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਓਨਟਾਰੀਓ ਕਿਊਬਿਕ ਦੀ ਤਰਜ਼ ਉੱਤੇ ਕੋਵਿਡ-19 ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਲੋਕਾਂ ਖਿਲਾਫ ਟੈਕਸ ਨਹੀਂ ਲਾਵੇਗਾ। ਟੋਰਾਂਟੋ ਜ਼ੂ ਵਿੱਚ ਖੋਲ੍ਹੇ ਗਏ ਵੈਕਸੀਨੇਸ਼ਨ ਕਲੀਨਿਕ ਦਾ ਜਾਇਜ਼ਾ ਲੈਣ ਗਏ ਫੋਰਡ ਨੇ ਇਹ ਟਿੱਪਣੀ ਕੀਤੀ। ਉਨ੍ਹਾਂ ਆਖਿਆ ਕਿ ਅਸੀਂ ਵੱਖਰੀ ਤਰ੍ਹਾਂ ਦੀ ਪਹੁੰਚ ਅਪਣਾ ਰਹੇ ਹਾਂ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੀ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ· ਕੀਰਨ ਮੂਰ ਨੇ ਆਖਿਆ ਕਿ ਕਿਊਬਿਕ ਦੀ ਯੋਜਨਾ ਉਨ੍ਹਾਂ ਨੂੰ ਦੰਡ ਦੇਣ ਵਰਗੀ ਲੱਗ ਰਹੀ ਹੈ ਤੇ ਉਨ੍ਹਾਂ ਦੇ ਪ੍ਰੋਵਿੰਸ ਵੱਲੋਂ ਇਸ ਤਰ੍ਹਾਂ ਦੇ ਮਾਪਦੰਡ ਲਿਆਉਣ ਬਾਰੇ ਵਿਚਾਰ ਨਹੀਂ ਕੀਤਾ ਜਾ ਰਿਹਾ। ਡਾ· ਕੀਰਨ ਮੂਰ ਨੇ ਆਖਿਆ ਕਿ ਸਾਡੇ ਵੱਲੋਂ ਮਹਾਂਮਾਰੀ ਦੌਰਾਨ ਇਸ ਤਰ੍ਹਾਂ ਦੀ ਕੋਈ ਵੀ ਸਿਫਾਰਿਸ਼ ਸਰਕਾਰ ਨੂੰ ਨਹੀਂ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਅਸੀਂ ਬਾਲਗਾਂ ਨੂੰ ਹਮੇਸ਼ਾਂ ਵੈਕਸੀਨੇਸ਼ਨ ਦੇ ਫਾਇਦੇ ਦੱਸ ਕੇ ਹੀ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਹਾਂ ਤੇ ਇਸੇ ਤਰ੍ਹਾਂ ਹੀ ਅਸੀਂ ਉਪਲਬਧਤਾ ਤੇ ਪਹੁੰਚ ਨੂੰ ਵਧਾਉਣਾ ਚਾਹੁੰਦੇ ਹਾਂ। ਗੌਰਤਲਬ ਹੈ ਕਿ ਸਤੰਬਰ ਵਿੱਚ ਓਨਟਾਰੀਓ ਵਿੱਚ ਵੈਕਸੀਨੇਸ਼ਨ ਦੇ ਸਬੂਤ ਸਬੰਧੀ ਸਿਸਟਮ ਸੁ਼ਰੂ ਕੀਤਾ ਗਿਆ ਸੀ, ਇਸ ਤਹਿਤ ਉਨ੍ਹਾਂ ਓਨਟਾਰੀਓ ਵਾਸੀਆਂ ਨੂੰ ਵੈਕਸੀਨੇਸ਼ਨ ਤੋਂ ਛੋਟ ਦਿੱਤੀ ਗਈ ਸੀ ਜਿਹੜੇ ਮੈਡੀਕਲ ਕਾਰਨਾਂ ਕਰਕੇ ਸ਼ੌਟਸ ਨਹੀਂ ਸਨ ਲਵਾ ਸਕਦੇ।