ਬਰੈਂਪਟਨ/ਡਾ. ਝੰਡ : ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਗੈਦੂ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਨਵੇਂ ਸਾਲ 2018 ਦਾ ਸੁਆਗ਼ਤ ਕਰਨ ਲਈ ਰਾਮਗੜ੍ਹੀਆ ਸਿੱਖ ਫ਼ਾਂਊਡੇਸ਼ਨ ਵੱਲੋਂ ਪਹਿਲੀ ਜਨਵਰੀ ਨੂੰ 7956 ਟੌਰਬਰੱਮ ਰੋਡ, ਬਿਲਡਿੰਗ ‘ਬੀ’ ਦੇ ਯੂਨਿਟ ਨੰਬਰ 9 ਵਿਚ ਸਥਿਤ ‘ਰਾਮਗੜ੍ਹੀਆ ਕਮਿਊਨਿਟੀ ਭਵਨ’ ਵਿਖੇ ਕਵੀ-ਦਰਬਾਰ ਬਾਅਦ ਦੁਪਹਿਰ 1.00 ਵਜੇ ਤੋਂ 3.00 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਫ਼ਾਊਂਡੇਸ਼ਨ ਦੇ ਪ੍ਰਧਾਨ ਤੇ ਕਾਰਜਕਾਰਨੀ ਦੇ ਸਮੂਹ ਮੈਂਬਰਾਂ ਵੱਲੋਂ ਕਵੀਆਂ ਅਤੇ ਸਾਹਿਤ-ਪ੍ਰੇਮੀਆਂ ਨੂੰ ਇਸ ਕਵੀ-ਦਰਬਾਰ ਵਿਚ ਸ਼ਿਰਕਤ ਕਰਨ ਅਤੇ ਆਪਣੀਆਂ ਰਚਨਾਵਾਂ ਰਾਹੀਂ ਯੋਗਦਾਨ ਪਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਲਜੀਤ ਸਿੰਘ ਗੈਦੂ ਜਾਂ ਹਰਦਿਆਲ ਸਿੰਘ ਝੀਤਾ ਨੂੰ ਉਨ੍ਹਾਂ ਦੇ ਫ਼ੋਨ ਨੰਬਰਾਂ ਕ੍ਰਮਵਾਰ 416-305-9878 ਜਾਂ 647-409-8915 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਨਵੇਂ ਸਾਲ 2018 ਨੂੰ ‘ਜੀ ਆਇਆਂ’ ਕਹਿਣ ਲਈ ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਵੱਲੋਂ ਕਵੀ-ਦਰਬਾਰ ਪਹਿਲੀ ਜਨਵਰੀ ਨੂੰ
RELATED ARTICLES

