13.2 C
Toronto
Tuesday, October 14, 2025
spot_img
Homeਕੈਨੇਡਾਪ੍ਰੀਮੀਅਰ ਦੇ ਚੀਨ ਦੌਰੇ ਨਾਲ 212 ਮਿਲੀਅਨ ਡਾਲਰ ਦਾ ਆਵੇਗਾ ਨਿਵੇਸ਼

ਪ੍ਰੀਮੀਅਰ ਦੇ ਚੀਨ ਦੌਰੇ ਨਾਲ 212 ਮਿਲੀਅਨ ਡਾਲਰ ਦਾ ਆਵੇਗਾ ਨਿਵੇਸ਼

logo-2-1-300x105ਟੋਰਾਂਟੋ/ ਬਿਊਰੋ ਨਿਊਜ਼
ਓਨਟਾਰੀਓ ਨੇ ਹੁਆਵੇਈ ਕੈਨੇਡਾ ਦੇ ਨਾਲ ਭਾਈਵਾਲੀ ਵਿਚ ਇਕ ਵੱਡਾ ਰੀਸਰਚ ਐਂਡ ਡਿਵੈਲਪਮੈਂਟ ਵਿਸਥਾਰ ਪ੍ਰੋਜੈਕਟ 5ਜੀ ਓਨਟਾਰੀਓ ਸ਼ੁਰੂ ਕੀਤਾ ਹੈ। ਹੁਆਵੇਈ ਕੈਨੇਡਾ ਇਸ ਆਰ.ਐਂਡ.ਡੀ. ਸੈਂਟਰ ਨੂੰ ਤਿਆਰ ਕਰਨ ਵਿਚ 212 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਜਾ ਰਹੀ ਹੈ ਅਤੇ ਇਸ ਨਾਲ ਸੈਂਕੜੇ ਨਵੇਂ ਰੁਜ਼ਗਾਰ ਵੀ ਪੈਦਾ ਹੋਣਗੇ। ਨਾਲ ਹੀ ਇਸ ਨਾਲ ਸੂਬੇ ਨੂੰ ਆਪਣੀ ਨਾਲੇਜ ਇਕਾਨਮੀ ਦਾ ਵਿਸਥਾਰ ਕਰਨ ਵਿਚ ਵੀ ਮਦਦ ਮਿਲੇਗੀ। ਪ੍ਰੀਮੀਅਰ ਕੈਥਲੀਨ ਵਿਨ ਨੇ ਮਰਖਮ, ਓਨਟਾਰੀਓ ਵਿਚ ਹੁਆਵੇਈ ਕੈਨੇਡੀਅਨ ਦੇ ਮੁਆਇਲ ਵਿਚ ਇਸ ਸਬੰਧ ਵਿਚ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਸਰਕਾਰ ਆਪਣੇ ਵਲੋਂ ਜਾਬਸ ਅਤੇ ਪ੍ਰੋਸੇਪੇਰਿਟੀ ਫ਼ੰਡ ਵਿਚ 16 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਹੁਆਵੇਈ ਕੈਨੇਡਾ ਦੇ 5ਜੀ ਓਨਟਾਰੀਓ ਆਰ.ਐਂਡ.ਡੀ. ਵਿਸਥਾਰ ਪਲਾਨ ਨੂੰ ਅੱਗੇ ਵਧਾਇਆ ਜਾ ਸਕੇ।
ਉਨ੍ਹਾਂ ਨੇ ਦੱਸਿਆ ਕਿ 5ਜੀ ਓਨਟਾਰੀਓ ਇਕ ਐਡਵਾਂਸਡ ਕਮਿਊਨੀਕੇਸ਼ਨ ਰਿਸਰਚ ਯਤਨ ਹੈ, ਜਿਸ ਵਿਚ ਇੰਟਰਨੈੱਟ ਦੀ ਵਧੇਰੇ ਤੇਜ਼ ਸਪੀਡ ਅਤੇ ਸਬੰਧਤ ਤਕਨੀਕਾਂ ਦਾ ਵਿਕਾਸ ਸ਼ਾਮਲ ਹੈ, ਜਿਨ੍ਹਾਂ ਵਿਚ ਕਲਾਊਡ ਕੰਪਿਊਟਿੰਗ, ਡਾਟਾ ਐਨਾਲਿਟਿਕਸ ਅਤੇ ਮੋਬਾਇਲ ਸੁਰੱਖਿਆ ਸ਼ਾਮਲ ਹੈ। ਹੁਆਵੇਈ ਇਸ ਸੈਂਟਰ ਵਿਚ 250 ਆਰ.ਐਂਡ.ਡੀ. ਰੁਜ਼ਗਾਰ ਪੈਦਾ ਕਰੇਗੀ ਅਤੇ ਮਰਖਮ ਅਤੇ ਵਾਟਰਲੂ ਵਿਚ ਨਵੀਂ ਖੋਜ ਲੈਬ ਸਥਾਪਿਤ ਕਰਕੇ ਓਟਾਵਾ ਵਿਚ ਆਪਣੀ ਰੀਸਰਚ ਸਹੂਲਤ ਦਾ ਵਿਸਥਾਰ ਕਰੇਗੀ। ઠ
ਇਸ ਸਮਝੌਤੇ ‘ਤੇ ਪ੍ਰੀਮੀਅਰ ਵਿਨ ਦੇ 2014 ਦੇ ਚੀਨ ਦੌਰੇ ਦੌਰਾਨ ਹਸਤਾਖ਼ਰ ਕੀਤੇ ਗਏ ਸਨ ਅਤੇ ਉਦੋਂ ਕੰਪਨੀ ਨੇ 210 ਮਿਲੀਅਨ ਡਾਲਰ ਦੇ ਨਿਵੇਸ਼ ਦੀ ਗੱਲ ਆਖੀ ਸੀ। ਅੱਜ ਦਾ ਐਲਾਨ 250 ਨਵੇਂ ਰੁਜ਼ਗਾਰਾਂ ਦੇ ਸਮਰਥਨ ਵਿਚ ਕੀਤੀ ਗਈ ਹੈ। ਹੁਆਵੇਈ 5ਜੀ ਵਿਚ 303 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਦੇ ਨਾਂਲ ਅੱਗੇ ਵੱਧ ਰਹੀ ਹੈ ਅਤੇ ਇਹ ਖਰਚਾ ਅਗਲੇ 5 ਸਾਲਾਂ ਵਿਚ ਕੀਤਾ ਜਾਵੇਗਾ। 212 ਮਿਲੀਅਨ ਨੂੰ ਜਾਬਸ ਐਂਡ ਪ੍ਰੋਸੈਪੇਰਿਟੀ ਫ਼ੰਡ ਇਨਵੈਸਟਮੈਂਟ ਨਾਲ ਵੀ ਮਦਦ ਮਿਲੇਗੀ। ਹੁਆਵੇਈ ਦੀ ਯੋਜਨਾ ਅਨੁਸਾਰ ਉਹ ਸੂਬੇ ਵਿਚ ਸੂਚਨਾ ਅਤੇ ਤਕਨੀਕ ਦੇ ਨਾਲ ਹੀ ਦੂਰਸੰਚਾਰ ਖੇਤਰ ਵਿਚ ਵੱਡਾ ਬਦਲਾਓ ਲਿਆਉਣਾ ਚਾਹੁੰਦੀ ਹੈ। ਓਨਟਾਰੀਓ ਸਰਕਾਰ ਵੀ ਉਸ ਦਾ ਪੂਰਾ ਸਹਿਯੋਗ ਕਰ ਰਹੀ ਹੈ। ਇਸ ਨਿਵੇਸ਼ ਦੇ ਭਵਿੱਖ ਵਿਚ ਕਾਫ਼ੀ ਵਧੇਰੇ ਲਾਭ ਹੋਣਗੇ ਅਤੇ ਆਮ ਲੋਕਾਂ ਨੂੰ ਵੀ ਇਸ ਰੀਸਰਚ ਨਾਲ ਲਾਭ ਮਿਲੇਗਾ।
ਸੂਬੇ ਵਿਚ ਨਵਾਂ ਨਿਵੇਸ਼ ਲਿਆਉਣ ਲਈ ਪ੍ਰੀਮੀਅਰ ਦੇ ਯਤਨਾਂ ਨੂੰ ਸਮਰਥਨ ਮਿਲ ਰਿਹਾ ਹੈ ਅਤੇ ਚੰਗੇ ਨਤੀਜੇ ਵੀ ਪ੍ਰਾਪਤ ਹੋ ਰਹੇ ਹਨ। ਇਸ ਤਹਿਤ ਨਵੇਂ ਯਤਨਾਂ ਨਾਲ ਨਵੀਆਂ ਪ੍ਰਤਿਭਾਵਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲੇਗਾ। ਵੱਧ ਤੋਂ ਵੱਧ ਲੋਕ ਭਵਿੱਖ ਦੀਆਂ ਵਿਸਥਾਰ ਯੋਜਨਾਵਾਂ ਤੋਂ ਲਾਭ ਲੈ ਸਕਣਗੇ। ਇਸ ਪ੍ਰੋਗਰਾਮ ਦੇ ਨਾਲ ਹੀ ਓਨਟਾਰੀਓ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਵੀ ਹੋਵੇਗਾ ਅਤੇ ਇਹ ਲੋਕਾਬਰਨ ਇਕਾਨਮੀ ਨੂੰ ਪ੍ਰਮੋਟ ਕਰੇਗਾ। ਹਰ ਤਰ੍ਹਾਂ ਦਾ ਕਾਰੋਬਾਰ ਵਧੇਗਾ ਅਤੇ ਇਸ ਨਾਲ ਓਨਟਾਰੀਓ ਵਾਸੀਆਂ ਨੂੰ ਇਕ ਵਧੇਰੇ ਸੁਰੱਖਿਅਤ ਰਿਟਾਇਰਮੈਂਟ ਲਾਈਫ਼ ਵੀ ਮਿਲੇਗੀ।

RELATED ARTICLES

ਗ਼ਜ਼ਲ

POPULAR POSTS