ਬਰੈਂਪਟਨ/ਡਾ. ਝੰਡ :ਲੰਘੇ ਐਤਵਾਰ 9 ਜੂਨ ਨੂੰ ਰੌਬਟ ਪੋਸਟ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਮਿਲ ਕੇ ਖ਼ਾਲਸੇ ਦੇ ਜਨਮ-ਦਿਨ (ਵਿਸਾਖੀ) ਸਬੰਧੀ ਸਮਾਗ਼ਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੇ ਆਰੰਭ ਵਿਚ ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਨੇ ਹਾਜ਼ਰੀਨ ਨੂੰ ਵਿਸਾਖੀ ਦੀ ਮਹੱਤਤਾ ਬਾਰੇ ਜਾਣੂੰ ਕਰਾਇਆ ਅਤੇ ਇਸ ਲੋਕਾਂ ਨੂੰ ਕਲੱਬ ਵੱਲੋਂ ਸੀਨੀਅਰਜ਼ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਸਮਾਗ਼ਮ ਵਿਚ ਬਰੈਂਪਟਨ ਸਾਊਥ ਦੇ ਐੱਮ.ਪੀ.ਪੀ. ਅਮਰਜੋਤ ਸਿੰਘ ਸੰਧੂ ਨੇ ਆਪਣੀ ਹਾਜ਼ਰੀ ਲੁਆਈ ਅਤੇ ਲੋਕਾਂ ਨੂੰ ਓਨਟਾਰੀਓ ਸਰਕਾਰ ਦੇ ਵੱਖ-ਵੱਖ ਪ੍ਰੋਗਰਾਮਾਂ ਅਤੇ ਸੀਨੀਅਰਜ਼ ਲਈ ਡੈਂਟਲ ਹੈੱਲਥ ਕੇਅਰ ਫ਼ਰੀ ਕਰਨ ਸਬੰਧੀ ਜਾਣਕਾਰੀ ਦਿੱਤੀ।
ਸੀਨੀਅਰਜ਼ ਦੇ ਮਨੋਰੰਜਨ ਲਈ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਵੱਲੋਂ ਸ਼ਾਨਦਾਰ ਪ੍ਰਬੰਧ ਕੀਤਾ ਗਿਆ ਜਿਸ ਵਿਚ ਮਸ਼ਹੂਰ ਗਾਇਕਾ ਰੁਪਿੰਦਰ ਰਿੰਪੀ ਨੇ ਧਾਰਮਿਕ ਅਤੇ ਸੱਭਿਆਚਾਰਕ ਗੀਤ ਗਾ ਕੇ ਸਾਰਿਆਂ ਦਾ ਖ਼ੂਬ ਮਨੋਰੰਜਨ ਕੀਤਾ। ਉਸ ਨੇ ਬੋਲੀਆਂ ਪਾ ਕੇ ਕਲੱਬ ਦੀਆਂ ਔਰਤ ਮੈਂਬਰਾਂ ਨੂੰ ਆਪਣੇ ਨਾਲ ਨੱਚਣਲਈ ਮਜਬੂਰ ਕਰ ਦਿੱਤਾ। ਪ੍ਰੋਗਰਾਮ ਦੇ ਅਖ਼ੀਰ ਵਿਚ ਕਲੱਬ ਦੇ ਸਮੂਹ-ਮੈਂਬਰਾਂ ਨੇ ਪਕੌੜਿਆਂ, ਸਮੋਸਿਆਂ, ਮਠਿਆਈਆਂ ਅਤੇ ਚਾਹ ਦਾ ਅਨੰਦ ਮਾਣਿਆ।
ਰੌਬਟ ਪੋਸਟ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਨਾਇਆ ਖ਼ਾਲਸੇ ਦਾ ਜਨਮ-ਦਿਹਾੜਾ
RELATED ARTICLES

