0.4 C
Toronto
Wednesday, February 11, 2026
spot_img
Homeਕੈਨੇਡਾਮੱਲ ਸਿੰਘ ਬਾਸੀ ਦਾ 84ਵੇਂ ਜਨਮ ਦਿਨ 'ਤੇ਼ ਹੋਇਆ ਵਿਸ਼ੇਸ਼ ਸਨਮਾਨ

ਮੱਲ ਸਿੰਘ ਬਾਸੀ ਦਾ 84ਵੇਂ ਜਨਮ ਦਿਨ ‘ਤੇ਼ ਹੋਇਆ ਵਿਸ਼ੇਸ਼ ਸਨਮਾਨ

ਟੋਰਾਂਟੋਂ/ਹਰਜੀਤ ਸਿੰਘ ਬਾਜਵਾ : ਬੀਤੇ ਦਿਨੀ 84 ਸਾਲ ਦੇ ਗੱਭਰੂ ਵੱਜੋਂ ਜਾਣੇ ਜਾਂਦੇ ਉੱਘੇ ਸਮਾਜ ਸੇਵਕ, ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਅਤੇ ਕੋਚ, ਸੀਨੀਅਰਜ਼ ਪੈਨਸ਼ਨਰਾਂ ਦੇ ਅਧਿਕਾਰਾਂ ਲਈ ਯਤਨਸ਼ੀਲ ਸਮਾਜਿਕ ਆਗੂ ਮੱਲ ਸਿੰਘ ਬਾਸੀ ਦਾ 84ਵਾਂ ਜਨਮ ਦਿਨ ਉਹਨਾਂ ਦੇ ਸ਼ੁਭ ਚਿੰਤਕਾਂ ਦੀ ਹਾਜ਼ਰੀ ਵਿੱਚ ਮਨਾਇਆ ਗਿਆ। ਇਸ ਮੌਕੇ ਅੰਕਲ ਬਾਸੀ ਕਰਕੇ ਜਾਣੇ ਜਾਂਦੇ ਮੱਲ ਸਿੰਘ ਬਾਸੀ ਨੂੰ ਮੈਂਬਰ-ਪਾਰਲੀਮੈਂਟ ਮਨਿੰਦਰ ਸਿੱਧੂ ਨੇ ਕੈਨੇਡਾ ਸਰਕਾਰ ਵੱਲੋਂ ਉਹਨਾਂ ਦੇ ਜਨਮ ਦਿਨ ‘ਤੇ਼ ਉਹਨਾਂ ਦੀਆਂ ਸੇਵਾਵਾਂ ਬਦਲੇ ਸਨਮਾਨ ਚਿੰਨ੍ਹ ਅਤੇ ਪ੍ਰਸੰਸਾ ਪੱਤਰ ਪ੍ਰਦਾਨ ਕੀਤਾ। ਉਹਨਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਭਾਈਚਾਰੇ ਦੇ ਹੋਰ ਵੀ ਬਹੁਤ ਸਾਰੇ ਸੱਜਣ ਮੌਜੂਦ ਸਨ।

 

RELATED ARTICLES
POPULAR POSTS