ਮਾਣਯੋਗ ਵਿਦੇਸ਼ ਮੰਤਰੀ ਮੈਲੇਨੀ ਜੌਲੀ ਮੁੱਖ-ਮਹਿਮਾਨ ਵਜੋਂ ਪਧਾਰੇ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਬਰੈਂਪਟਨ ਸਾਊਥ ਐਸੋਸੀਏਸ਼ਨ ਵੱਲੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦੇ ਨਾਲ ਰਾਤ ਦੇ ਖਾਣੇ ‘ઑਤੇ ਸਫ਼ਲ ઑਫ਼ੰਡ ਰੇਜਰ ਗਾਲ਼ਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮਾਣਯੌਗ ਵਿਦੇਸ਼ ਮੰਤਰੀ ਮੈਲੇਨੀ ਜੌਲੀ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ। ਹੋਰ ਮਹਿਮਾਨਾਂ ਵਿਚ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਸ਼ਫ਼ਾਕਤ ਅਲੀ ਤੇ ਇਕਰਾ ਖ਼ਾਲਿਦ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਕੌਂਸਲਰ ਡੈਨਿਸ ਕੀਨਨ, ਬਰੈਂਪਟਨ ਸਾਊਥ ਐੱਫ਼.ਐੱਲ.ਏ. ਪ੍ਰਬੰਧਕ ਹਰਦਮ ਮਾਂਗਟ, ਕਾਸਿਰ ਦਾਰ, ਲੱਗਭੱਗ ਸਾਰੀਆਂ ਹੀ ਕਮਿਊਨਿਟੀਆਂ ਦੇ ਪ੍ਰਮੁੱਖ ਲੀਡਰ ਸਾਹਿਬਾਨ ਅਤੇ ਕਈ ਬਿਜ਼ਨੈੱਸ-ਅਦਾਰਿਆਂ ਦੇ ਮੁਖੀਆਂ ਸਮੇਤ 400 ਦੇ ਲੱਗਭੱਗ ਪਤਵੰਤੇ ਸੱਜਣਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਇਹ ਡਿਨਰ ਸਮਾਗ਼ਮ 79 ਬਰੈਮਸਟੀਲ ਰੋਡ ਸਥਿਤ ઑਚਾਂਦਨੀ ਬੈਂਕੁਇਟ ਹਾਲ਼ ਵਿਚ ਆਯੋਜਿਤ ਕੀਤਾ ਗਿਆ ਅਤੇ ਇਸ ਵਿਚ ਸ਼ਾਮਲ ਹੋਣ ਵਾਲੇ ਬਰੈਂਪਟਨ ਸਾਊਥ ਤੋਂ ਲਿਬਰਲ ਪਾਰਟੀ ਦੇ ਮੈਂਬਰਾਂ ਅਤੇ ਵਾਲੰਟੀਅਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ। ਉਹ ਸਾਰੇ ਚਾਂਈ-ਚਾਂਈ ਆਏ ਹੋਏ ਮਹਿਮਾਨਾਂ ਦਾ ਸੁਆਗ਼ਤ ਕਰ ਰਹੇ ਸਨ ਅਤੇ ਉਨ੍ਹਾਂ ਦੀ ਸੀਟਾਂ ‘ઑਤੇ ਬਿਰਾਜਮਾਨ ਹੋਣ ਵਿਚ ਮਦਦ ਕਰ ਰਹੇ ਸਨ।
ਡਿਨਰ ਸਮਾਗ਼ਮ ਵਿਚ ਪਧਾਰੇ ਮਹਿਮਾਨਾਂ ਦਾ ਸੁਆਗ਼ਤ ਕਰਦਿਆਂ ਹੋਇਆਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, ”ਬਰੈਂਪਟਨ ਸਾਊਥ, ਸਮੂਹ ਕੈਨੇਡਾ-ਵਾਸੀਆਂ ਅਤੇ ਮੁੱਖ-ਮਹਿਮਾਨ ਮੈਲੇਨੀ ਜੌਲੀ ਦੇ ਨਾਲ ਆਪਣਾ ਵਿਜ਼ਨ ਸਾਂਝਾ ਕਰਦਿਆਂ ਮੈਨੂੰ ਅੰਤਾਂ ਦੀ ਖ਼ੁਸ਼ੀ ਹੋ ਰਹੀ ਹੈ। ਬਰੈਂਪਟਨ-ਵਾਸੀਆਂ ਅਤੇ ਸਮੁੱਚੇ ਕੈਨੇਡਾ ਦੇਸ਼-ਵਾਸੀਆਂ ਦੇ ਉੱਜਲੇ ਭਵਿੱਖ ਲਈ ਮੈਂ ਜੀਅ-ਜਾਨ ਨਾਲ ਕੰਮ ਕਰ ਰਹੀ ਹਾਂ ਅਤੇ ਅੱਗੋਂ ਵੀ ਕਰਦੀ ਰਹਾਂਗੀ।”
ਸਮਾਗ਼ਮ ਦੇ ਮੁੱਖ-ਮਹਿਮਾਨ ਮਾਣਯੋਗ ਮੈਲੇਨੀ ਜੌਲੀ ਨੇ ਆਪਣੇ ਸੰਬੋਧਨ ਵਿਚ ਅੰਤਰ-ਰਾਸ਼ਟਰੀ ਪੱਧਰ ‘ਤੇ ਕੈਨੇਡਾ ਦੀਆਂ ਪ੍ਰਾਪਤੀਆਂ ਅਤੇ ਫ਼ੈੱਡਰਲ ਸਰਕਾਰ ਵੱਲੋਂ ਹੈੱਲਥ-ਕੇਅਰ ਸਬੰਧੀ ਚਲਾਏ ਜਾ ਰਹੇ ਵੱਖ-ਵੱਖ ਪ੍ਰਾਜੈੱਕਟਾਂ ਬਾਰੇ ਜ਼ਿਕਰ ਕੀਤਾ। ਡਿਨਰ ਸਮਾਗ਼ਮ ਦੇ ਹੋਰ ਬੁਲਾਰਿਆਂ ਵਿਚ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਲਿਬਰਲ ਪਾਰਟੀ (ਓਨਟਾਰੀਓ) ਦੇ ਪ੍ਰੈਜ਼ੀਡੈਂਟ ਕਾਸਿਰ ਡਾਰ ਅਤੇ ਲਿਬਰਲ ਪਾਰਟੀ (ਓਨਟਾਰੀਓ) ਦੇ ਐਗ਼ਜ਼ੀਕਿਊਟਿਵ ਵਾਈਸ-ਪ੍ਰੈਜ਼ੀਡੈਂਟ ਹਰਦਮ ਮਾਂਗਟ ਸਨ।
ਇਸ ਫ਼ੰਡ-ਰੇਜ਼ਿੰਗ ਡਿਨਰ ਸਮਾਗ਼ਮ ਵਿਚ ਪ੍ਰਬੰਧਕਾਂ ਵੱਲੋਂ ਸਵਾਦਲੇ ਭੋਜਨ ਦੇ ਨਾਲ਼ ਨਾਲ਼ ਆਏ ਮਹਿਮਾਨਾਂ ਦੇ ਮਨ-ਪ੍ਰਚਾਵੇ ਲਈ ਗੀਤ-ਸੰਗੀਤ ਅਤੇ ਸੋਸ਼ਲ-ਨੈੱਟ-ਵਰਕਿੰਗ ਦਾ ਵੀ ਸ਼ਾਨਦਾਰ ਪ੍ਰਬੰਧ ਕੀਤਾ ਗਿਆ। ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਬਰੈਂਪਟਨ ਸਾਊਥ ਫ਼ੈੱਡਰਲ ਐਸੋਸੀਏਸ਼ਨ ਦੇ ਬੁਲਾਰੇ ਵੱਲੋਂ ਸਮੂਹ ਕਲਾਕਾਰਾਂ ਅਤੇ ਮਹਿਮਾਨਾਂ ਦਾ ਹਾਰਦਿਕ ਸੁਆਗ਼ਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਰੈਂਪਟਨ-ਵਾਸੀਆਂ ਦੀ ਰਾਜਨੀਤਕ-ਗ਼ਤੀਵਿਧੀਆਂ ਵਿਚ ਹੋਰ ਦਿਲਚਸਪੀ ਵਧਾਉਣ ਲਈ ਉਨ੍ਹਾਂ ਵੱਲੋਂ ਭਵਿੱਖ ਵਿਚ ਅਜਿਹੇ ਹੋਰ ਸਮਾਗ਼ਮ ਵੀ ਆਯੋਜਿਤ ਕੀਤੇ ਜਾਣਗੇ।
Home / ਕੈਨੇਡਾ / ਬਰੈਂਪਟਨ ਸਾਊਥ ਫ਼ੈੱਡਰਲ ਲਿਬਰਲ ਐਸੋਸੀਏਸ਼ਨ ਵੱਲੋਂ ਐੱਮ.ਪੀ ਸੋਨੀਆ ਸਿੱਧੂ ਦੇ ਨਾਲ ਡਿਨਰ ਸਮਾਗ਼ਮ ਆਯੋਜਿਤ
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …