ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ
ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ ਮੰਚ ਅੰਮ੍ਰਿਤਸਰ’ ਵੱਲੋਂ ਆਪਣਾ ਸੱਤਵਾਂ ਸਲਾਨਾ ਸਮਾਗ਼ਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਜਿੱਥੇ ਅਦਬੀ ਸ਼ਖ਼ਸੀਅਤਾਂ ਡਾ. ਕੰਵਰ ਜਸਮਿੰਦਰਪਾਲ ਸਿੰਘ ਤੇ ਬਿੱਕਰ ਸਿੰਘ ਸੋਹੀ ਅਤੇ ਉੱਭਰ ਰਹੇ ਗ਼ਜ਼ਲਗੋ ਗੁਰਦੀਪ ਸੈਣੀ ਤੇ ਕਵੀ ਜਸਵੰਤ ਸਮਾਲਸਰ ਦੀਆਂ ਪਲੇਠੀਆਂ ਪੁਸਤਕਾਂ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਇਸ ਦੌਰਾਨ ਤਿੰਨ ਨਵ-ਪ੍ਰਕਾਸ਼ਿਤ ਪੁਸਤਕਾਂ ਵੀ ਲੋਕ-ਅਰਪਿਤ ਕੀਤੀਆਂ ਗਈਆਂ, ਜਿਨ÷ ਾਂ ਵਿੱਚ ਡਾ. ਸੁਖਦੇਵ ਸਿੰਘ ਝੰਡ ਦੀ ‘ਪੁਰਖ਼ਿਆਂ ਦਾ ਦੇਸ: ਸਫ਼ਰਨਾਮਾ’, ਮਨਮੋਹਨ ਸਿੰਘ ਢਿੱਲੋਂ ਦੀ ‘ਕਲਮਾਂ ਜੋ ਸਿਰਨਾਵਾਂ ਬਣੀਆਂ’ ਅਤੇ ਅਮਰਜੋਤੀ ਵੱਲੋਂ ਆਪਣੇ ਸਵ. ਬਾਪ ਇੰਦਰ ਸਿੰਘ ਦੀਆਂ ਕਵਿਤਾਵਾਂ ਦੀ ਸੰਪਾਦਿਤ ‘ਤਰਜ਼-ਏ-ਜ਼ਿੰਦਗੀ’ ਸ਼ਾਮਲ ਸਨ। ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਮੁੱਖ-ਮਹਿਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈੱਸਰ ਡਾ. ਮੋਹਨ ਤਿਆਗੀ, ਵਿਸ਼ੇਸ਼ ਮਹਿਮਾਨ ਉੱਘੇ ਨਾਟਕਕਾਰ ਕੇਵਲ ਧਾਲੀਵਾਲ, ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਡਾ. ਕੰਵਰ ਜਸਮਿੰਦਰ ਪਾਲ, ਬਿੱਕਰ ਸਿੰਘ ਸੋਹੀ, ਉੱਭਰ ਰਹੇ ਗ਼ਜ਼ਲਗੋ ਗੁਰਦੀਪ ਸਿੰਘ ਸੈਣੀ ਤੇ ਕਵੀ ਜਸਵੰਤ ਗਿੱਲ ਸਮਾਲਸਰ ਤੇ ‘ਏਕਮ’ ਰਿਸਾਲੇ ਦੇ ਸੰਪਾਦਕ ਅਰਤਿੰਦਰ ਸੰਧੂ ਸੁਸ਼ੋਭਿਤ ਸਨ। ਪ੍ਰੋਗਰਾਮ ਆਰੰਭ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਅਸਿਸਟੈਂਟ ਪ੍ਰੋਫ਼ੈਸਰ ਡਾ. ਬਲਜੀਤ ਕੌਰ ਰਿਆੜ ਨੇ ਆਏ ਮਹਿਮਾਨਾਂ ਨੂੰ ‘ਜੀ-ਆਇਆਂ’ ਕਿਹਾ ਤੇ ਕਥਾਕਾਰ ਜਸਪਾਲ ਕੌਰ ਵੱਲੋਂ ਸਮੂਹ ਮਹਿਮਾਨਾਂ ਦਾ ਰਸਮੀ ਸੁਆਗਤ ਕੀਤਾ ਗਿਆ। ਉਪਰੰਤ, ਅਰਤਿੰਦਰ ਸੰਧੂ ਵੱਲੋਂ ਏਕਮ ਸਾਹਿਤ ਮੰਚ ਵੱਲੋਂ ਕੀਤੇ ਗਏ ਸਾਹਿਤਕ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ÷ ਾਂ ਦੱਸਿਆ ਕਿ ਇਸ ਮੰਚ ਵੱਲੋਂ ਸ਼ਾਇਰਾਂ ਦੀ ਪੁਖ਼ਤਾ ਸ਼ਾਇਰੀ ਦੀ ਛਪੀ ਪਹਿਲੀ ਪੁਸਤਕ ਨੂੰ ‘ਏਕਮ ਪੁਰਸਕਾਰ’ ਦਿੱਤਾ ਜਾਂਦਾ ਹੈ ਤਾਂ ਜੋ ਉਹਨਾਂ ਦੀ ਸਿਰਜਨਾਤਮਕ ਊਰਜਾ ਨੂੰ ਹੋਰ ਉਤਸ਼ਾਹ ਮਿਲੇ। ਇਸ ਤੋਂ ਬਾਅਦ ਉੱਭਰ ਰਹੇ ਗ਼ਜ਼ਲਗੋ ਗੁਰਦੀਪ ਸਿੰਘ ਸੈਣੀ ਨੇ ਆਪਣੇ ਕਾਵਿ-ਸਫ਼ਰ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਸਨਮਾਨਿਤ ਕੀਤੀ ਜਾ ਰਹੀ ਆਪਣੀ ਪਲੇਠੀ ਪੁਸਤਕ ‘ਔੜ ਤੇ ਬਰਸਾਤ’ ਵਿਚਲੀਆਂ ਗ਼ਜ਼ਲਾਂ ਦੇ ਕੁਝ ਸ਼ਿਅਰ ਸੁਣਾਏ। ਏਸੇ ਤਰ÷ ਾਂ ਜਸਵੰਤ ਸਿੰਘ ਸਮਾਲਸਰ ਦੀ ਪਲੇਠੀ ਕਾਵਿ-ਪੁਸਤਕ ‘ਜਿੰਦਗੀ ਦੇ ਪਰਛਾਵੇਂ’ ਵਿੱਚੋਂ ਉਨ÷ ਾਂ ਦੇ ਭਰਾ ਚਰਨਜੀਤ ਸਿੰਘ ਸਮਾਲਸਰ ਨੇ ਦੋ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਕਿਉਂਕਿ ਉਨ÷ ਾਂ ਦੇ ਵੱਡੇ ਭਰਾ ਜਸਵੰਤ ਸਿੰਘ ਸਮਾਲਸਰ ਵਿਦੇਸ਼ ਵਿਚ ਹੋਣ ਕਾਰਨ ਇਸ ਸਮਾਗ਼ਮ ਵਿੱਚ ਪਹੁੰਚ ਨਹੀਂ ਸਕੇ ਸਨ। ਸਮਾਗ਼ਮ ਵਿੱਚ ਡਾ. ਕੰਵਰ ਜਸਮਿੰਦਰਪਾਲ ਸਿੰਘ ਤੇ ਬਿੱਕਰ ਸੋਹੀ ਵੱਲੋਂ ਵੀ ਇਸ ਦੌਰਾਨ ਆਪਣੇ ਵਿਚਾਰ ਪੇਸ਼ ਕੀਤੇ ਗਏ।
ਸਰੋਤਿਆਂ ਨੂੰ ਸੰਬੋਧਿਤ ਹੁੰਦਿਆਂ ਉੱਘੇ ਨਾਟਕਕਾਰ ਕੇਵਲ ਧਾਲੀਵਾਲ ਨੇ ਸਨਮਾਨਿਤ ਹੋ ਰਹੀਆਂ ਸ਼ਖ਼ਸੀਅਤਾਂ ਤੇ ਪੁਸਤਕ ਲੇਖਕਾਂ ਨੂੰ ਹਾਰਦਿਕ ਮੁਬਾਰਕਬਾਦ ਦਿੰਦਿਆਂ ਹੋਇਆਂ ਕਿਹਾ ਕਿ ਤਕਨਾਲੌਜੀ ਦੇ ਅਜੋਕੇ ਸਮੇਂ ਵਿੱਚ ਮਨੁੱਖ ਵੱਲੋਂ ਮਸ਼ੀਨਾਂ ਦੀ ਵਰਤੋਂ ਨੇ ਪਰੰਪਰਿਕ ਵਸਤੂਆਂ ਨੂੰ ਬਹੁਤ ਪਿੱਛੇ ਪਾ ਦਿੱਤਾ ਹੈ ਜੋ ਸਹੀ ਨਹੀਂ ਹੈ। ਮੋਬਾਇਲ ਦੀ ‘ਬੇਲੋੜੀ’ ਵਰਤੋਂ ਬਾਰੇ ਉਦਾਹਰਣ ਦਿੰਦਿਆਂ ਉਨ÷ ਾਂ ਕਿਹਾ ਕਿ ਸਾਡੇ ਕਵੀਜਨ ਭਰਾ ਹੁਣ ਮਾਈਕ ਦੇ ਅੱਗੇ ਆ ਕੇ ਮੋਬਾਇਲ ਦੀ ਸਕਰੀਨ ਉੱਪਰ ਉਂਗਲਾਂ ਫੇਰਨ ਲੱਗ ਪੈਂਦੇ ਹਨ ਤੇ ਕਿੰਨਾ ਹੀ ਚਿਰ ਆਪਣੀ ਕਵਿਤਾ ਲੱਭਦੇ ਰਹਿੰਦੇ ਹਨ। ਉਨ÷ ਾਂ ਕਿਹਾ ਕਿ ਜ਼ਬਾਨੀ ਜਾਂ ਕਾਗਜ਼ ਉੱਪਰ ਲਿਖੀ ਕਵਿਤਾ ਸੁਨਾਉਣ ਦਾ ਜੋ ਮਜ਼ਾ ਹੈ, ਉਹ ਮੋਬਾਇਲ ਉੱਪਰੋਂ ਪੜ÷ ਕੇ ਨਹੀ। ਮੁੱਖ-ਮਹਿਮਾਨ ਡਾ. ਮੋਹਨ ਤਿਆਗੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜੋਕੇ ਮੁਸ਼ਕਿਲਾਂ ਭਰੇ ਸਮੇਂ ਵਿੱਚ ਸਮਾਜ ਨੂੰ ਸੇਧ ਦੇਣ ਵਾਸਤੇ ਸ਼ਾਇਰਾਂ ਦੀ ਵਿਸ਼ੇਸ਼ ਜ਼ਿੰਮੇਵਾਰੀ ਬਣਦੀ ਹੈ। ‘ਬਨਾਉਟੀ-ਬੁੱਧੀ’ ਉੱਪਰ ਨਿਸ਼ਾਨਾ ਸੇਧਤਦਿਆਂ ਉਨ÷ ਾਂ ਕਿਹਾ ਕਿ ‘ਏ. ਆਈ.’ ਕੋਲ ਆਪਣਾ ਕਹਿਣ ਲਈ ਕੁਝ ਵੀ ਨਹੀਂ ਹੈ। ਉਹ ਤੁਹਾਡਾ-ਸਾਡਾ ਸਾਰਿਆਂ ਦਾ ‘ਡਾਟਾ’ ਇਕੱਠਾ ਕਰਕੇ ਉਸ ਨੂੰ ਆਪਣੇ ਢੰਗ ਨਾਲ ਤਰਤੀਬ ਦੇ ਕੇ ਸਾਡੇ ਅੱਗੇ ਪੇਸ਼ ਕਰ ਦਿੰਦੀ ਹੈ ਅਤੇ ਉਹ ਮਨੁੱਖੀ ਸੋਚ ਦੀ ਕਦੇ ਵੀ ਹਾਣੀ ਨਹੀਂ ਹੋ ਸਕਦੀ। ‘ਏਕਮ ਸਾਹਿਤ ਮੰਚ’ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਹੋਇਆਂ ਉਨ÷ ਾਂ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਤੇ ਪੁਸਤਕ ਲੇਖਕਾਂ ਨੂੰ ਹਾਰਦਿਕ ਵਧਾਈ ਦਿੱਤੀ।
ਸਮਾਗਮ ਦੇ ਅਗਲੇ ਪੜਾਅ ਵਿੱਚ ਤਿੰਨ ਪੁਸਤਕਾਂ ਡਾ. ਸੁਖਦੇਵ ਸਿੰਘ ਝੰਡ ਦੀ ‘ਪੁਰਖ਼ਿਆਂ ਦਾ ਦੇਸ: ਸਫ਼ਰਨਾਮਾ’, ਪੱਤਰਕਾਰ ਤੇ ਲੇਖਕ ਮਨਮੋਹਨ ਢਿੱਲੋਂ ਦੀ ‘ਕਲਮਾਂ ਜੋ ਸਿਰਨਾਵਾਂ ਬਣ ਗਈਆਂ’ ਅਤੇ ‘ਤਰਜ਼-ਏ-ਜ਼ਿੰਦਗੀ’ ਲੋਕ-ਅਰਪਿਤ ਕੀਤੀਆਂ ਗਈਆਂ। ਪਹਿਲੀ ਪੁਸਤਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮਲਵਿੰਦਰ ਨੇ ਕਿਹਾ ਕਿ ਇਹ ਡਾ. ਝੰਡ ਤੇ ਉਨ÷ ਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋ ਸਾਲ ਪਹਿਲਾਂ ਲਹਿੰਦੇ ਪੰਜਾਬ ਦੀ ਦੋ ਹਫਤੇ ਕੀਤੀ ਗਈ ਯਾਤਰਾ ਦਾ ਹਾਲ ਵਿਸਥਾਰ ਪੂਰਵਕ ਬਿਆਨ ਕਰਦੀ ਹੈ। ਪੁਸਤਕ ਵਿਚਲੀਆਂ ਰੰਗੀਨ ਤਸਵੀਰਾਂ ਇਸ ਨੂੰ ਹੋਰ ਵੀ ਯਥਾਰਥਕ ਤੇ ਦਿਲਚਸਪ ਬਣਾਉਂਦੀਆਂ ਹਨ। ਦੂਸਰੀ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਮੰਚ-ਸੰਚਾਲਕ ਡਾ. ਬਲਜੀਤ ਕੌਰ ਰਿਆੜ ਨੇ ਕਿਹਾ ਕਿ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵੱਖ-ਵੱਖ ਨਾਨ-ਟੀਚਿੰਗ ਵਿਭਾਗਾਂ ਵਿੱਚ ਕੰਮ ਕਰਦੇ ਰਹੇ ਲੇਖਕਾਂ ਅਤੇ ਉਨ÷ ਾਂ ਦੀਆਂ ਪੁਸਤਕਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦੀ ਹੈ। ਏਸੇ ਤਰ÷ ਾਂ ਤੀਸਰੀ ਪੁਸਤਕ ਬਾਰੇ ਸੰਖੇਪ ਰੂਪ ਵਿੱਚ ਜਾਣਕਾਰੀ ਸ਼ਾਇਰ ਸਤਬੀਰ ਸਿੰਘ ਵੱਲੋਂ ਸਾਂਝੀ ਕੀਤੀ ਗਈ। ਸਮਾਗਮ ਦੇ ਅਖੀਰ ਵੱਲ ਵੱਧਦਿਆਂ ‘ਏਕਮ ਸਾਹਿਤ ਮੰਚ’ ਵੱਲੋਂ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾ, ਪੁਸਤਕ ਲੇਖਕਾਂ ਅਤੇ ਮੁੱਖ-ਮਹਿਮਾਨ ਡਾ. ਮੋਹਨ ਤਿਆਗੀ ਤੇ ਵਿਸ਼ੇਸ਼ ਮਹਿਮਾਨ ਕੇਵਲ ਧਾਲੀਵਾਲ ਨੂੰ ਖ਼ੂਬਸੂਰਤ ਸਨਮਾਨ-ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਕੰਵਲਜੀਤ ਕੌਰ ਝੰਡ ਵੱਲੋਂ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਉਪਰੰਤ, ਸਾਰਿਆਂ ਨੇ ਮਿਲ ਕੇ ਦੁਪਹਿਰ ਦੇ ਭੋਜਨ ਦਾ ਅਨੰਦ ਮਾਣਿਆਂ। ਸਰੋਤਿਆਂ ਨਾਲ ਇਸ ਭਰਪੂਰ ਸਮਾਗਮ ਵਿੱਚ ਪ੍ਰੋੜ-ਕਵੀ ਨਿਰਮਲ ਅਰਪਨ, ਜਸਪਾਲ ਕਹਾਣੀਕਾਰ, ਸ਼ਾਇਰ ਮਲਵਿੰਦਰ, ਸਰਬਜੀਤ ਸੰਧੂ, ਹਰਜੀਤ ਸੰਧੂ, ਵਿਸ਼ਾਲ ਬਿਆਸ, ਕੰਵਲਜੀਤ ਭੁੱਲਰ, ਜਗਤਾਰ ਗਿੱਲ, ਸੀਮਾ ਗਰੇਵਾਲ, ਕੁਲਜੀਤ ਸਿੰਘ, ਜੋਗਿੰਦਰ ਸਿੰਘ ਸਾਬਰ, ਪ੍ਰੋ. ਸਮਿੰਦਰਜੀਤ ਸਿੰਘ ਥਿੰਦ, ਬਲਵਿੰਦਰ ਕੌਰ ਥਿੰਦ ਸਮੇਤ ਸਥਾਨਕ ਕਵੀ ਸ਼ਾਮਲ ਹੋਏ।