Breaking News
Home / ਸੰਪਾਦਕੀ / ਵਿਦੇਸ਼ਾਂ ਵੱਲਭੱਜਦੇ ਨੌਜਵਾਨ-ਸਰਕਾਰਾਂ ਦੀਅਣਦੇਖੀ

ਵਿਦੇਸ਼ਾਂ ਵੱਲਭੱਜਦੇ ਨੌਜਵਾਨ-ਸਰਕਾਰਾਂ ਦੀਅਣਦੇਖੀ

ਗੁਰਮੀਤ ਸਿੰਘ ਪਲਾਹੀ
ਪੰਜਾਬ ‘ਚ ਅੰਗਰੇਜ਼ੀ ਲਿਖਣ, ਪੜ੍ਹਨ, ਸੁਨਣਦੀਤਕਨੀਕਸਿਖਾਉਣਵਾਲੇ ਆਇਲਿਟਸਸੈਂਟਰਾਂ ਦੀਨਿੱਤਪ੍ਰਤੀਬਹੁਤਾਤ ਹੁੰਦੀ ਜਾ ਰਹੀ ਹੈ। ਇਹ ਵਪਾਰਕਅਦਾਰੇ ਪਹਿਲਾਂ ਵੱਡੇ ਸ਼ਹਿਰਾਂ ਵਿੱਚਸਨ, ਹੁਣਛੋਟੇ ਸ਼ਹਿਰਾਂ ‘ਚ ਹੀ ਨਹੀਂ ਕਸਬਿਆਂ ਤੱਕਵੀਇਹਨਾਦਾਪਸਾਰ ਹੋ ਗਿਆ ਹੈ। ਵੱਡੀਆਂ ਫੀਸਾਂ ਲੈ ਕੇ ਇਹ ਅਦਾਰੇ ਆਇਲਿਟਸਵਿੱਚ ਚੰਗੇ ਬੈਂਡਦੁਆਰਾਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ, ਕਾਲਜਾਂ, ਕਮਿਊਨਿਟੀਕਾਲਜਾਂ ਵਿੱਚਦਾਖਲਾਦਿਵਾਉਣਦਾਪ੍ਰਚਾਰਕਰਦੇ ਹਨਅਤੇ ਕਈ ਤਾਂ ਵਿਦੇਸ਼ ਦੇ ਵੱਡੇ ਦੇਸ਼ਾਂ ਦਾਵੀਜ਼ਾਲੁਆਉਣਦੀ ਗਰੰਟੀਦਾਲਾਰਾਤੱਕਲਾਉਂਦੇ ਹਨ।ਆਇਲਿਟਸਦਾ ਇਹ ਕਾਰੋਬਾਰਹੁਣਲੱਖਾਂ, ਕਰੋੜਾਂ ਦਾਨਹੀਂ, ਅਰਬਾਂ ਦਾ ਪੁੱਜ ਚੁੱਕਾ ਹੈ। ਹੁਣੇ ਜਿਹੇ ਪੰਜਾਬਸਰਕਾਰ ਨੇ ਇਹਨਾਦਾ ਖੁੰਭਾਂ ਵਾਂਗਰ ਉਗੇ ਅਦਾਰਿਆਂ, ਸੈਂਟਰਾਂ ਨੂੰ ਸਰਕਾਰਕੋਲਰਜਿਸਟਰਡਕਰਾਉਣਲਈਹੁਕਮਦਿੱਤਾ ਹੈ, ਪਰਹਾਲੀਤੱਕਬਹੁਤੇ ਸੈਂਟਰਾਂ ਇਸ ਵੱਲਧਿਆਨਨਹੀਂ ਦਿੱਤਾ, ਖਾਸ ਕਰਕੇ ਉਹਨਾਸੈਂਟਰਾਂ ਨੇ ਜਿਹੜੇ ਸ਼ਹਿਰਾਂ ਦੇ ਖੂੰਜਿਆਂ ‘ਚ ਆਪਣੇ ਘਰਾਂ ਵਿਚ ਹੀ ਇਹ ਸੈਂਟਰਚਲਾਉਂਦੇ ਹਨਅਤੇ ਅੰਗਰੇਜ਼ੀ ਸਿਖਾਉਣ ਦੇ ਨਾਮਉਤੇ ਆਮਲੋਕਾਂ ਦੀਆਂ ਜੇਬਾਂ ਉਤੇ ਡਾਕਾਮਾਰਦੇ ਹਨ।
ਇਹਨਾਸੈਂਟਰਾਂ ਵਿੱਚਆਮ ਤੌਰ ‘ਤੇ ਜਿਥੇ ਸ਼ਹਿਰਾਂ ਦੇ ਮੱਧਵਰਗੀਪਰਿਵਾਰਾਂ ਦੇ ਪਬਲਿਕਮਾਡਲਸਕੂਲਾਂ ਵਿਚਪੜ੍ਹੇ ਬੱਚੇ ਲੈਂਦੇ ਹਨ, ਉਥੇ ਹੁਣਰੀਸੋ-ਰੀਸੀਪਿੰਡਾਂ ਦੇ ਨੌਜਵਾਨ ਲੜਕੇ-ਲੜਕੀਆਂ ਇਸੇ ਲੀਹੇ ਪੈਰਹੇ ਹਨ।ਪੰਜਾਬਵਿਚਹੁਣ ਇੰਜ ਲੱਗਣ ਲੱਗ ਪਿਆ ਹੈ ਕਿ ਹਰ ਨੌਜਵਾਨ ਆਇਲਿਟਸਕਰਕੇ ਪੰਜਾਬੋਂ ਭੱਜਣਾ ਚਾਹੁੰਦਾ ਹੈ। ਪੰਜਾਬ ਕਿਉਂਕਿ ਨਿੱਤਪ੍ਰਤੀ ਕਿਸੇ ਨਾ ਕਿਸੇ ਸੰਕਟਦਾਸ਼ਿਕਾਰ ਹੋ ਰਿਹਾ ਹੈ, ਇਸ ਕਰਕੇ ਪੰਜਾਬੀਆਪਣੇ ਬੱਚਿਆਂ ਦੇ ਭਵਿੱਖਪ੍ਰਤੀਚਿੰਤਾਤੁਰ ਹੁੰਦਿਆਂ ਉਹਨਾ ਨੂੰ ਇਥੋਂ ਕੱਢਣਵਿਚ ਹੀ ਗਨੀਅਤਸਮਝਦੇ ਹਨ।ਪੰਜਾਬ ‘ਚ ਖੇਤੀਘਾਟੇ ਦਾ ਸੌਦਾ ਬਣ ਗਿਆ ਹੈ, ਕਿਸਾਨਖੁਦਕੁਸ਼ੀਕਰਰਹੇ ਹਨ।ਬੇਰੁਜ਼ਗਾਰੀਅੰਤਾਂ ਦੀ ਹੈ, ਡਿਗਰੀਆਂ ਪਾਸਕਰਕੇ ਵੀ ਕੋਈ ਨੌਕਰੀ ਨਹੀਂ।ਨਸ਼ਿਆਂ ਨੇ ਪੰਜਾਬਵਿਚਹਾਹਾਕਾਰਮਚਾਰੱਖੀ ਹੈ।
ਨਿੱਤਪੰਜਚਾਰ ਨੌਜਵਾਨ ਨਸ਼ੇ ਦੀਉਵਰਡੋਜ਼ ਨਾਲਮਰਰਹੇ ਹਨ।ਮਾਫੀਏ ਦਾਬੋਲਬਾਲਾ ਹੈ। ਗੈਂਗਸਟਰਾਂ ਨੇ ਪੰਜਾਬਵਿਚਪੈਰਪਸਾਰੇ ਹੋਏ ਹਨ। ਇਹੋ ਜਿਹੇ ਹਾਲਾਤਪੰਜਾਬ ਦੇ ਨੌਜਵਾਨਾਂ ਲਈਭਵਿੱਖਲਈਸੁਖਾਵੇਂ ਨਹੀਂ।
ਪਿਛਲੇ ਦਿਨੀਂ ਕੀਤੇ ਇੱਕ ਸਰਵੇ ਅਨੁਸਾਰਦੇਸ਼ਵਿਚੋਂ ਵਿਦੇਸ਼ਜਾਂਦੇ ਨੌਜਵਾਨਾਂ ਦੀਗਿਣਤੀਪਿਛਲੇ 12 ਸਾਲਾਂ ਵਿਚ ਦੋ-ਗੁਣੀ ਹੋ ਗਈ। ਇਹਨਾਂ ‘ਚ ਪੰਜਾਬੀ ਨੌਜਵਾਨਾਂ ਦੀਵੱਡੀਗਿਣਤੀ ਹੈ। 2017 ਵਿਚਭਾਰਤਵਿਚੋਂ ਸਾਢੇ ਚਾਰਲੱਖਵਿਦਿਆਰਥੀਵਿਦੇਸ਼ਪੜ੍ਹਾਈਲਈ ਗਏ ਪੰਜਾਬੀਆਂ ਦੀਗਿਣਤੀਇਹਨਾਂ ‘ਚ ਘੱਟਨਹੀਂ।ਦੇਸ਼ਵਿਚਲੇ ਕਾਲਜਾਂ ਵਿਚਸਤਾਈਲੱਖਸੀਟਾਂ ਖਾਲੀਘਟੀਆਂ ਹਨ।ਅਪ੍ਰੈਲਮਹੀਨੇ ‘ਚ ਤਕਨੀਕੀ ਸਿੱਖਿਆ ਪ੍ਰਦਾਨਕਰਨਵਾਲੇ ਦੋ ਸੌ ਕਾਲਜਬੰਦਕਰਨੇ ਪੈਰਹੇ ਹਨ, ਇੰਜ ਅੱਸੀ ਹਜ਼ਾਰਇੰਜੀਨੀਰਿੰਗ ਦੀਆਂ ਸੀਟਾਂ ਘੱਟਜਾਣਗੀਆਂ, ਪਿਛਲੇ ਚਾਰਸਾਲਾਂ ਵਿੱਚ ਇਹ ਤਿੰਨਲੱਖਸੀਟਾਂ ਘਟੀਆਂ ਹਨ।
ਪਿਛਲੇ ਸਾਲਕਾਲਜਾਂ, ਇੰਜੀਨੀਰਿੰਗ ਕਾਲਜਾਂ ਵਿਚ 27 ਲੱਖਸੀਟਾਂ ਤੇ ਦਾਖਲਾ ਹੀ ਨਹੀਂ ਹੋ ਸਕਿਆ। ਦੇਸ਼ ‘ਚ ਸੀਟਾਂ ਖਾਲੀਰਹਿੰਦੀਆਂ ਹਨ, ਪਰ ਨੌਜਵਾਨ ਵਿਦੇਸ਼ਵੱਲਭੱਜਦੇ ਜਾ ਰਹੇ ਹਨ, ਪਿਛਲੇ ਇਕੋ ਸਾਲਵਿੱਚਦੇਸ਼ ਦੇ ਵਿਦਿਆਰਥੀਆਂ ਨੇ 45000ਕਰੋੜਰੁਪਏ ਫੀਸਾਂ ਦੇ ਰੂਪਵਿੱਚਬਾਹਰਲੀਆਂ ਯੂਨੀਵਰਸਿਟੀਆਂ ਨੂੰ ਤਾਰ ਕੇ ਦਾਖਲਾਲਿਆ ਤੇ ਪੜ੍ਹਨ ਗਏ। ਕੀ ਇਹ ਮਾਪਿਆਂ ਦੀ ਲੁੱਟ ਨਹੀਂ? ਦੇਸ਼ ਦੇ ਹਾਕਮਾਂ ਦੀਲੋਕਾਂ ਪ੍ਰਤੀਅਣਗਿਹਲੀਨਹੀਂ?ਸਾਡੀਆਂ ਸਰਕਾਰਾਂ, ਸਾਡੇ ਹਾਕਮਆਪਣੀਅਤੇ ਆਪਣੇ ਪਰਿਵਾਰਦੀਸੇਵਾਅਤੇ ਰੱਜਵੱਲਧਿਆਨ ਦੇ ਰਹੇ ਹਨਅਤੇ ਜਨਤਾਦੀਸੇਵਾਉਹਨਾਦੀਪਹਿਲਨਹੀਂ ਹੈ। ਸਾਡੇ ਪ੍ਰਤੀਨਿਧੀਆਪਣੇ ਆਪ ਨੂੰ ਰਾਜਾਸਮਝਦੇ ਹਨ, ਜਨਤਾ ਦੇ ਸੇਵਕਨਹੀਂ।
ਕੀ ਦੇਸ਼, ਪੰਜਾਬਦੀਬਾਂਹਫੜੇਗਾ?ਪਿਛਲੇ ਦਿਨੀਂ ਦੇਸ਼ਦਾਨੀਤੀਆਯੋਗ (ਪਹਿਲਾਂ ਪਲਾਨਿੰਗ ਕਮਿਸ਼ਨ) ਦੇਸ਼ ਦੇ ਰਾਜਾਂ ਦੇ ਵੱਖੋ-ਵੱਖਰੇ ਮੁੱਖ ਮੰਤਰੀਆਂ ਨਾਲਨਵੀਂ ਦਿਲੀਂ ‘ਚ ਵਿਚਾਰਵਟਾਂਦਰਾਂ ਕੀਤਾ। ਕੁੱਲ 31 ਵਿੱਚੋਂ 26 ਮੁਖਮੰਤਰੀਆਂ ਨੇ ਨੀਤੀਆਯੋਗ ਵਲੋਂ ਸੱਦੀਮੀਟਿੰਗ ‘ਚ ਹਿੱਸਾ ਲਿਆ ਹੈ। ਬੈਠਕਵਿੱਚਕਿਸਾਨਾਂ ਦੀਆਮਦਨ ਦੁਗਣੀਕਰਨਸਬੰਧੀਵਿਚਾਰਵਟਾਂਦਰਾਂ ਵੀ ਹੋਇਆ।
ਮੁੱਖ ਮੰਤਰੀਆਂ ਨੇ ਆਪੋ-ਆਪਣੇ ਰਾਜਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਨੀਤੀਆਯੋਗ ਅੱਗੇ ਰੱਖੀਆਂ।ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਧਾਨਮੰਤਰੀ ਤੇ ਨੀਤੀਆਯੋਗ ਅੱਗੇ ਰਾਸ਼ਟਰੀਕਰਜ਼ਾਮਾਫੀਸਕੀਮਲਈ ਕੇਂਦਰ-ਰਾਜਕਮੇਟੀਬਨਾਉਣਦੀ ਮੰਗ ਰੱਖੀ। ਮੁੱਖ ਮੰਤਰੀ ਨੇ ਪੰਜਾਬ ਦੇ ਜਲਸੰਕਟ ਦੇ ਮਾਮਲੇ ‘ਤੇ ਜਿਥੇ ਸਹਾਇਤਾ ਮੰਗੀ ਉਥੇ ਖੇਤੀ, ਸਿੱਖਿਆ, ਪ੍ਰੋਗਰਾਮਾਂ ਲਈਵਿਸ਼ੇਸ਼ ਮੰਗ ਕੀਤੀ। ਮੁੱਖ ਮੰਤਰੀ ਨੇ ਮੱਕਾ, ਤੇਲਬੀਜਅਤੇ ਦਾਲਾਂ ਆਦਿਦੀਖਰੀਦ ਕੇਂਦਰੀ ਏਜੰਸੀਆਂ ਵਲੋਂ ਕੀਤੇ ਜਾਣਦੀ ਮੰਗ ਵੀਕੀਤੀ।ਪੰਜਾਬਖੇਤੀ ਤੇ ਪਾਣੀਸੰਕਟਨਾਲ ਜੂਝ ਰਿਹਾ ਹੈ। ਪੰਜਾਬ ਦੇ ਲੋਕਾਂ ਨੇ ਹਰ ਔਖੇ ਵੇਲੇ ਦੇਸ਼ਦੀਸਹਾਇਤਾਕੀਤੀ ਹੈ। ਪੰਜਾਬ ਜੰਗ ਦੇ ਮੈਦਾਨਵਿੱਚਜਿਥੇ ਦੇਸ਼ਲਈ ਜੂਝਿਆ ਹੈ, ਉਥੇ ਆਪਣਾਸਾਰਾਪਾਣੀਦੇਸ਼ਲਈਅੰਨਪੈਦਾਕਰਨਲਈ ਗੁਆ ਦਿੱਤਾ ਤਾਂ ਕਿ ਦੇਸ਼ ‘ਚ ਅੰਨਸੰਕਟਨਾਪੈਦਾਹੋਵੇ।
ਅੱਜ ਪੰਜਾਬ ਨੂੰ, ਦੇਸ਼ਦੀਸਹਾਇਤਾਦੀਲੋੜ ਹੈ, ਆਰਥਿਕਪੱਖੋਂ ਵੀਅਤੇ ਨੈਤਿਕਪੱਖੋਂ ਵੀ।ਪੰਜਾਬਨਸ਼ਿਆਂ ਨਾਲਮਾਰਿਆਪਿਆ ਹੈ। ਪੰਜਾਬਆਰਥਿਕਤੋਟ ਤੇ ਝੰਬਿਆਪਿਆ ਹੈ। ਪੰਜਾਬਸਭਿਆਚਾਰਕ ਕੰਗਾਲੀ, ਹੰਢਾਰਿਹਾ ਹੈ। ਪੰਜਾਬਦਾ ਨੌਜਵਾਨ ਵਾਹੋ-ਦਾਹੀਪੰਜਾਬ ਤੋਂ ਭੱਜਦਾ ਜਾ ਰਿਹਾ ਹੈ। ਕੀ ਇਹੋ ਜਿਹੀ ਸਥਿਤੀ ‘ਚ ਕੀ ਦੇਸ਼ਭਾਰਤਪੰਜਾਬਦੀਬਾਂਹਫੜੇਗਾ?
ਭਾਰਤੀਅਰਥਵਿਵਸਥਾ ਕਿਹੋ ਜਿਹੀ?
ਵਿਸ਼ਵਬੈਂਕਦੀਰਿਪੋਰਟਮੁਤਾਬਕ 2017 ਵਿੱਚਭਾਰਤਦੀ ਜੀ ਡੀਪੀ 2597 ਅਰਬਡਾਲਰ ਹੋ ਗਈ ਹੈ, ਜਦਕਿਫਰਾਂਸਦੀ ਜੀ ਡੀਪੀ 2582 ਅਰਬਡਾਲਰਦੀ ਹੈ। ਇਸ ਤਰ੍ਹਾਂ ਭਾਰਤ ਨੇ ਫਰਾਂਸ ਤੋਂ ਅਰਥਵਿਵਸਥਾ ਦੇ ਮਾਮਲੇ ਵਿੱਚਛੇਵਾਂ ਥਾਂ ਖੋਹ ਲਿਆ ਹੈ।
ਪਹਿਲਾਂ ਦੁਨੀਆਂ ਦੀਆਂ ਉਪਰਲੀਆਂ 6 ਅਰਥਵਿਵਸਥਾਵਾਂ ਵਿੱਚਛੇਵਾਂ ਥਾਂ ਅਕਾਰਵਿੱਚਫਰਾਂਸਦਾ ਸੀ, ਹੁਣਭਾਰਤਦਾ ਹੈ। ਭਾਰਤੀਅਰਥਵਿਵਸਥਾਤੇਜੀਨਾਲਵੱਧਰਹੀ ਹੈ। 2018 ਵਿੱਚਭਾਰਤਬਰਤਾਨੀਆਂ ਤੋਂ ਉਸਦਾਪੰਜਵਾਂ ਸਥਾਨ ਖੋਹ ਸਕਦਾ ਹੈ। ਦੁਨੀਆਂ ‘ਚ ਬਰਾਜ਼ੀਲਅੱਠਵੇਂ, ਇਟਲੀ ਨੌਵੇਂ ਅਤੇ ਕੈਨੇਡਾਅਕਾਰ ਦੇ ਹਿਸਾਬਨਾਲਦਸਵੀਂ ਅਰਥਵਿਵਸਥਾ ਹੈ।
ਪਰਫਰਾਂਸਦੀਪ੍ਰਤੀ ਜੀਅ ਆਮਦਨੀਭਾਰਤ ਤੋਂ 20 ਗੁਣਾਵੱਧ ਹੈ। ਆਮਦਨ ਦੇ ਹਿਸਾਬਨਾਲਬਰਾਜ਼ੀਲ, ਕੈਨੇਡਾ, ਇਟਲੀਭਾਰਤ ਤੋਂ ਕਈ ਗੁਣਾਪ੍ਰਤੀ ਜੀਅ ਆਮਦਨੀਵਾਲੇ ਦੇਸ਼ਹਨ।ਅਸਲਵਿੱਚਦੇਸ਼ਦੀਅਰਥਵਿਵਸਥਾਵਿੱਚ ਤੇਜ਼ੀ ਨਾਲਵਾਧਾਹੋਣਾਕਾਫੀਨਹੀਂ ਹੈ, ਮਜ਼ਬੂਤਅਰਥਵਿਵਸਥਾਦਾਮਤਲਬ ਇਹ ਹੈ ਕਿ ਦੇਸ਼ਦੀਪੂਰੀਆਬਾਦੀ ਨੂੰ ਇਸਦਾਲਾਭਮਿਲੇ।ਭਾਰਤ ਇਸ ਵੇਲੇ ਮਨੁੱਖੀ ਵਿਕਾਸ ਸੂਚਕ ਅੰਕ ਵਿੱਚਹੁਣਵੀਵਿਕਸਤਦੇਸ਼ਾਂ ਤੋਂ ਪਿੱਛੇ ਹੈ।
ਜਦਤੱਕਦੇਸ਼ਵਿੱਚਖੇਤੀਆਮਦਨਨਹੀਂ ਵਧਦੀ, ਆਮਦਨਵਿੱਚਪਾੜਾਖਤਮਨਹੀਂ ਹੁੰਦਾ, ਸਿੱਖਿਆ, ਰੁਜ਼ਗਾਰਸਭਨਾ ਨੂੰ ਨਹੀਂ ਮਿਲਦਾ, ਰਹਿਣਸਹਿਣਦਾਸਤਰ ਉਚਾ ਨਹੀਂ ਹੁੰਦਾ, ਉਦੋਂ ਤੱਕਭਾਰਤਵਿਕਾਸਕਰਰਹੇ ਦੇਸ਼ਾਂ ਦੀਸ਼੍ਰੇਣੀਵਿਚਨਹੀਂ ਗਿਣਿਆ ਜਾਏਗਾ।

Check Also

ਪੰਜਾਬ ਦੀਆਂ ਜੇਲ੍ਹਾਂ ‘ਚ ਵਧਦੀਆਂ ਹਿੰਸਕ ਘਟਨਾਵਾਂ ਚਿੰਤਾ ਦਾ ਵਿਸ਼ਾ

ਪੰਜਾਬ ਦੀਆਂ ਜੇਲ੍ਹਾਂ ‘ਚ ਹਿੰਸਾ, ਹੱਤਿਆਵਾਂ ਅਤੇ ਦੰਗਾ-ਫਸਾਦ ਦੀਆਂ ਇਕ ਤੋਂ ਬਾਅਦ ਇਕ ਹੁੰਦੀਆਂ ਘਟਨਾਵਾਂ …