Breaking News
Home / ਖੇਡਾਂ / ਫੁੱਟਬਾਲ ਵਿਸ਼ਵ ਕੱਪ

ਫੁੱਟਬਾਲ ਵਿਸ਼ਵ ਕੱਪ

ਫਰਾਂਸਵੀਹਸਾਲਬਾਅਦ ਮੁੜ ਫੁੱਟਬਾਲ ਦਾਚੈਂਪੀਅਨ
ਕ੍ਰੋਏਸ਼ੀਆਦੀਟੀਮ ਨੇ 4-2 ਨਾਲਹਾਰ ਕੇ ਵੀਲੋਕਾਂ ਦੇ ਦਿਲ ਜਿੱਤੇ
ਮਾਸਕੋ : ਫਰਾਂਸਐਤਵਾਰ ਨੂੰ ਆਪਣੀਕਾਬਲੀਅਤ ਦੇ ਦਮ’ਤੇ ਇਥੇ 21ਵੇਂ ਫੁਟਬਾਲਵਿਸ਼ਵਕੱਪਦਾਰੋਮਾਂਚਕਫਾਈਨਲਜਿੱਤ ਕੇ ਵੀਹਸਾਲਾਂ ਮਗਰੋਂ ਮੁੜਚੈਂਪੀਅਨਬਣ ਗਿਆ। ਫਰਾਂਸ ਨੇ ਖ਼ਿਤਾਬੀਮੁਕਾਬਲੇ ਵਿਚਕ੍ਰੋਏਸ਼ੀਆਦੀਟੀਮ ਨੂੰ 4-2 ਨਾਲਹਰਾਇਆ। ਪਹਿਲੀਵਾਰਫਾਈਨਲਵਿੱਚ ਪੁੱਜੀ ਕ੍ਰੋਏਸ਼ੀਆਦੀਟੀਮ ਨੇ ਹਾਫ਼ਟਾਈਮ ਤੋਂ ਪਹਿਲਾਂ ਸਖ਼ਤਟੱਕਰਦਿੱਤੀ, ਪਰ ਇਸ ਦੇ ਬਾਵਜੂਦਫਰਾਂਸ ਨੇ 2-1 ਦੀਲੀਡਬਣਾਲਈ। ਕ੍ਰੋਏਸ਼ੀਆ ਦੇ ਸਟਰਾਈਕਰਮਾਰੀਓ ਮਾਂਜ਼ੁਕਿਚ ਨੇ 18ਵੇਂ ਮਿੰਟਵਿਚਆਤਮਘਾਤੀ ਗੋਲ ਕੀਤਾ। ਇਸ ਗੋਲ ਨਾਲਫਰਾਂਸ ਨੂੰ ਮੈਚਵਿੱਚ 1-0 ਦੀਲੀਡਮਿਲ ਗਈ, ਪਰਕ੍ਰੋਏਸ਼ੀਆ ਦੇ ਪੇਰਿਸਿਚ ਨੇ 28ਵੇਂ ਮਿੰਟਵਿੱਚ ਗੋਲ ਕਰਕੇ ਆਪਣੀਟੀਮ ਨੂੰ ਬਰਾਬਰੀ’ਤੇ ਲੈਆਂਦਾ। ਫਰਾਂਸ ਨੂੰ ਹਾਲਾਂਕਿਜਲਦੀ ਹੀ ਪੈਨਲਟੀਮਿਲੀ, ਜਿਸ ਨੂੰ ਟੀਮ ਦੇ ਸਟਾਰਖਿਡਾਰੀਐਂਟਨੀ ਗ੍ਰੀਜ਼ਮੈਨ ਨੇ 38ਵੇਂ ਮਿੰਟਵਿੱਚ ਗੋਲ ਵਿਚਬਦਲਦਿੱਤਾ। ਪੌਲ ਪੋਗਬਾ ਨੇ 59ਵੇਂ ਮਿੰਟਵਿੱਚਤੀਜਾ ਗੋਲ ਦਾਗਿਆਜਦਕਿਕਾਇਲਾਨਮਬਾਪੇ ਨੇ 65ਵੇਂ ਮਿੰਟਵਿੱਚਫਰਾਂਸਦੀਲੀਡ ਨੂੰ 4-1 ਕਰਦਿੱਤਾ। ਜਦੋਂ ਲੱਗ ਰਿਹਾ ਸੀ ਕਿ ਹੁਣਕ੍ਰੋਏਸ਼ੀਆਹੱਥੋਂ ਮੌਕਾ ਨਿਕਲ ਚੁੱਕਾ ਹੈ ਤਾਂ ਮੈਂਡਜ਼ੁਕਿਚ ਨੇ 69ਵੇਂ ਮਿੰਟਵਿੱਚ ਗੋਲ ਕਰਕੇ ਟੀਮ ਨੂੰ ਕੁਝ ਆਸ ਜਗਾਈ। ਉਂਜ ਸਾਲ 1974 ਮਗਰੋਂ ਫੁਟਬਾਲਵਿਸ਼ਵਕੱਪਵਿਚ ਇਹ ਪਹਿਲਾ ਮੌਕਾ ਹੈ ਜਦੋਂ ਖ਼ਿਤਾਬੀਮੁਕਾਬਲੇ ‘ਚ ਹਾਫ਼ਟਾਈਮ ਤੋਂ ਪਹਿਲਾਂ ਤਿੰਨ ਗੋਲ ਹੋਏ। ਇਸ ਤੋਂ ਪਹਿਲਾਂ ਫਰਾਂਸ 1998 ਵਿੱਚਵਿਸ਼ਵਚੈਂਪੀਅਨਬਣਿਆ ਸੀ, ਉਦੋਂ ਟੀਮਦੀਕਪਤਾਨਦਿਦੇਅਰਡੀਸ਼ਾਪਸਹੱਥ ਸੀ, ਜੋ ਅੱਜ ਵੀਟੀਮਦਾ ਕੋਚ ਹੈ। ਇਸ ਤਰ੍ਹਾਂ ਡੀਸ਼ਾਂਪਸਖਿਡਾਰੀ ਤੇ ਕੋਚ ਵਜੋਂ ਵਿਸ਼ਵਕੱਪਜਿੱਤਣਵਾਲਾਤੀਜਾਵਿਅਕਤੀਬਣ ਗਿਆ ਹੈ। ਇਸ ਤੋਂ ਪਹਿਲਾਂ ਬ੍ਰਾਜ਼ੀਲ ਦੇ ਮਾਰੀਓਜਗਾਲੋ ਤੇ ਜਰਮਨੀ ਦੇ ਫਰੈਂਕਬੇਕਨਬਊਰ ਨੇ ਇਹ ਮਾਣਮੱਤੀਪ੍ਰਾਪਤੀਕੀਤੀ ਸੀ।
ਉਧਰਕ੍ਰੋਏਸ਼ੀਆਪਹਿਲੀਵਾਰਫਾਈਨਲਵਿੱਚ ਪੁੱਜਾ ਸੀ। ਟੀਮ ਨੇ ਆਪਣੇ ਵੱਲੋਂ ਹਰਸੰਭਵਯਤਨਕੀਤਾ ਤੇ ਆਪਣੇ ਹੁਨਰ ਤੇ ਚੰਚਲਪੁਣੇ ਨਾਲਦਰਸ਼ਕਾਂ ਦਾਦਿਲਵੀਜਿੱਤਿਆ, ਪਰਆਖਿਰ ਨੂੰ ਜ਼ਲਾਟਕੋ ਡਾਲਿਚਦੀਟੀਮ ਨੂੰ ਉਪਜੇਤੂ ਬਣ ਕੇ ਸਬਰਕਰਨਾਪਿਆ। ਉਂਜ ਦੋਵੇਂ ਟੀਮਾਂ ਮੈਦਾਨ’ਤੇ 4-2-2-1 ਦੇ ਸਮੀਕਰਨਨਾਲਮੈਦਾਨਵਿਚਨਿੱਤਰੀਆਂ ਸਨ। ਕ੍ਰੋਏਸ਼ੀਆ ਨੇ ਇੰਗਲੈਂਡਖ਼ਿਲਾਫ਼ਜਿੱਤਦਰਜਕਰਨਵਾਲੀਸ਼ੁਰੂਆਤੀਗਿਆਰਾਂ ਖਿਡਾਰੀਆਂ ਵਿਚ ਕੋਈ ਤਬਦੀਲੀਨਹੀਂ ਕੀਤੀਜਦੋਂਕਿ ਡੀਸ਼ਾਂਪਸ ਨੇ ਆਪਣੀਰੱਖਿਆਲਾਈਨ ਨੂੰ ਮਜ਼ਬੂਤਕਰਨਵੱਲਵਧੇਰੇ ਤਰਜੀਹਦਿੱਤੀ।
ਇੰਗਲੈਂਡ ਦੇ ਹੈਰੀਕੇਨ ਨੂੰ ਮਿਲਿਆ ਗੋਲਡਨਬੂਟ
ਮਾਸਕੋ: ਇੰਗਲੈਂਡਦੀਟੀਮਫੀਫਾਵਿਸ਼ਵਕੱਪਵਿੱਚਭਾਵੇਂ ਚੌਥੇ ਸਥਾਨ’ਤੇ ਰਹੀ, ਪਰਟੀਮਦਾਕਪਤਾਨਹੈਰੀਕੇਨ ਗੋਲਡਨਬੂਟਦਾ ਐਜਾਜ਼ ਹਾਸਲਕਰਨਵਿੱਚਸਫ਼ਲਰਿਹਾ। ਕੇਨ ਨੇ ਵਿਸ਼ਵਕੱਪ ਦੌਰਾਨ ਛੇ ਮੈਚਾਂ ਵਿੱਚਇੰਨੇ ਹੀ ਗੋਲ ਕੀਤੇ। ਕੇਨਫੁਟਬਾਲਵਿਸ਼ਵਕੱਪਵਿੱਚ ਗੋਲਡਨਬੂਟਜਿੱਤਣਵਾਲੇ ਇੰਗਲੈਂਡ ਦੇ ਦੂਜੇ ਖਿਡਾਰੀਹਨ। ਇਸ ਤੋਂ ਪਹਿਲਾਂ 1986 ਵਿੱਚਮੈਕਸਿਕੋ ਵਿੱਚ ਹੋਏ ਵਿਸ਼ਵਕੱਪਵਿੱਚ ਗੈਰੀਲਿਨਾਕਰ ਨੇ ਇਹ ਐਜਾਜ਼ ਹਾਸਲਕੀਤਾ ਸੀ। ਲਿਨਾਕਰ ਨੇ ਵੀ ਛੇ ਗੋਲ ਕੀਤੇ ਸਨ। ਪੁਰਤਗਾਲਦਾਕਪਤਾਨਕ੍ਰਿਸਟਿਆਨੋ ਰੋਨਾਲਡੋ, ਬੈਲਜੀਅਮਦਾਰੋਮੇਲੁ ਲੁਕਾਕੂ ਤੇ ਰੂਸਦਾਡੈਨਿਸਚੇਰੀਸ਼ੇਵਚਾਰਚਾਰ ਗੋਲਾਂ ਨਾਲ ਸਾਂਝੇ ਦੂਜੇ ਸਥਾਨ’ਤੇ ਰਹੇ। ਫਾਈਨਲਵਿੱਚ ਗੋਲ ਕਰਨਵਾਲਾਫਰਾਂਸਦਾ ਨੌਜਵਾਨ ਖਿਡਾਰੀਕਾਇਲਾਨਮਬਾਪੇ ਟੂਰਨਾਮੈਂਟਵਿੱਚਤਿੰਨ ਗੋਲ ਹੀ ਕਰ ਸਕਿਆ। ਇਸ ਦੌਰਾਨ ਇੰਗਲੈਂਡ ਦੇ ਮਬਾਪੇ ਨੂੰ ਬਿਹਤਰੀਨ ਨੌਜਵਾਨ ਖਿਡਾਰੀਦਾ ਐਜਾਜ਼ ਦਿੱਤਾ ਗਿਆ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …