Breaking News
Home / ਖੇਡਾਂ / ਅੰਡਰ-19ਕ੍ਰਿਕਟ :ਭਾਰਤ ਚੌਥੀ ਵਾਰਬਣਿਆਵਿਸ਼ਵਚੈਂਪੀਅਨ

ਅੰਡਰ-19ਕ੍ਰਿਕਟ :ਭਾਰਤ ਚੌਥੀ ਵਾਰਬਣਿਆਵਿਸ਼ਵਚੈਂਪੀਅਨ

ਮੁਹਾਲੀਦਾਸ਼ੁਭਮਨ ਗਿੱਲ ਬਣਿਆ’ਮੈਨਆਫਦਿਸੀਰੀਜ਼’
ਮਾਊਂਟ ਮਾਊਂਗਾਨੁਈ : ਭਾਰਤ ਨੇ ਇੱਥੇ ਆਸਟਰੇਲੀਆ ਨੂੰ ਅੱਠਵਿਕਟਾਂ ਨਾਲਕਰਾਰੀਮਾਤ ਦੇ ਕੇ ਚੌਥੀ ਵਾਰਅੰਡਰ-19ਵਿਸ਼ਵਕ੍ਰਿਕਟਕੱਪਜਿੱਤਿਆ ਹੈ। ਇਸ ਜਿੱਤਨਾਲਟੀਮ ਨੇ ਰਾਹੁਲਦ੍ਰਾਵਿੜ ਨੂੰ ਕੋਚਿੰਗ ਕਰੀਅਰਦੀਸਭ ਤੋਂ ਵੱਡੀਸਫ਼ਲਤਾਦਾਸੁਆਦਚਖ਼ਾਇਆ। ਭਾਰਤੀ ਗੇਂਦਬਾਜ਼ਾਂ ਨੇ ਦਮਦਾਰਪ੍ਰਦਰਸ਼ਨਕਰਦਿਆਂ ਪਹਿਲਾਂ ਬੱਲੇਬਾਜ਼ੀਲਈ ਉੱਤਰੀਆਸਟਰੇਲੀਅਨਟੀਮ ਨੂੰ 216 ਦੌੜਾਂ ‘ਤੇ ਹੀ ਢੇਰਕਰਦਿੱਤਾ। ਇਸ ਬਾਅਦਭਾਰਤੀ ਗੱਭਰੂਆਂ ਨੇ 217 ਦੌੜਾਂ ਦੇ ਟੀਚੇ ਦਾਪਿੱਛਾਕਰਦਿਆਂ ਸ਼ਾਨਦਾਰਬੱਲੇਬਾਜ਼ੀਕੀਤੀਅਤੇ ਮਹਿਜ਼ 38.5 ਓਵਰਾਂ ਵਿਚ ਹੀ ਦੋ ਵਿਕਟਾਂ ਦੇ ਨੁਕਸਾਨ’ਤੇ ਖ਼ਿਤਾਬਆਪਣੇ ਨਾਂ ਕਰਲਿਆ। ਇਸ ਜਿੱਤਨਾਲਭਾਰਤਸਭ ਤੋਂ ਵੱਧਵਾਰਅੰਡਰ-19ਵਿਸ਼ਵਕੱਪਜਿੱਤਣਵਾਲਾਦੇਸ਼ਬਣ ਗਿਆ ਹੈ।
ਭਾਰਤਵੱਲੋਂ ਖੇਡਰਹੇ ਦਿੱਲੀ ਦੇ ਮਨਜੋਤਕਾਲੜਾ ਨੇ ਨਾਬਾਦਸੈਂਕੜਾ (101 ਦੌੜਾਂ) ਜੜ੍ਹਿਆ। ਕਪਤਾਨਪ੍ਰਿਥਵੀਸ਼ਾਅ ਦੇ ਆਊਟਹੋਣਮਗਰੋਂ ਕਾਲੜਾ ਨੇ ਪਾਰੀ ਨੂੰ ਸੰਭਾਲਿਆਅਤੇ ਸ਼ੁਭਮਨ ਗਿੱਲ ਮਗਰੋਂ ਉਹ ਇਸ ਟੂਰਨਾਮੈਂਟਵਿਚਸਭ ਤੋਂ ਵੱਧ ਦੌੜਾਂ ਬਣਾਉਣਵਾਲਾਦੂਜਾਬੱਲੇਬਾਜ਼ ਬਣ ਗਿਆ ਹੈ। ਗ਼ੌਰਤਲਬ ਹੈ ਕਿ ਛੇ ਸਾਲਪਹਿਲਾਂ ਭਾਰਤ ਨੇ ਆਸਟਰੇਲੀਆਵਿਚਉਨਮੁਕਤਚੰਦਦੀਕਪਤਾਨੀਹੇਠ ਮੇਜ਼ਬਾਨਟੀਮ ਨੂੰ ਹਰਾ ਕੇ ਖ਼ਿਤਾਬ ਚੁੰਮਿਆ ਸੀ। ਕੋਚ ਦ੍ਰਾਵਿੜ ਨੇ ਖਿਡਾਰੀਆਂ ਦੀਕਾਰਗੁਜ਼ਾਰੀ’ਤੇ ਤਸੱਲੀਦਾਪ੍ਰਗਟਾਵਾਕੀਤਾ ਹੈ। ਭਾਰਤਵੱਲੋਂ ਕਪਤਾਨਸ਼ਾਅ ਨੇ 29 ਦੌੜਾਂ, ਗਿੱਲ ਨੇ 31 ਅਤੇ ਹਾਰਦਿਕਦੇਸਾਈ ਨੇ ਨਾਬਾਦ 47 ਦੌੜਾਂ ਬਣਾਈਆਂ। ਕਾਲੜਾਦਾਪ੍ਰਦਰਸ਼ਨਲਾਜਵਾਬਰਿਹਾ। ਉਸ ਨੇ ਆਪਣੀਪਾਰੀਵਿੱਚਤਿੰਨ ਛੱਕੇ ਤੇ ਅੱਠ ਚੌਕੇ ਜੜੇ। ਆਸਟਰੇਲੀਅਨਟੀਮਵੱਲੋਂ ਜੋਨਾਥਨਮਾਰਲੋ ਨੇ 76 ਦੌੜਾਂ ਬਣਾਈਆਂ। ਭਾਰਤੀਖੱਬੂ ਸਪਿੰਨਰਾਂ ਸ਼ਿਵਾ ਸਿੰਘ ਤੇ ਅਨੁਕੂਲ ਰੌਇ ਨੇ ਸ਼ਾਨਦਾਰ ਗੇਂਦਬਾਜ਼ੀਕਰਦਿਆਂ ਆਸਟਰੇਲੀਅਨਟੀਮ ਨੂੰ 216 ਦੌੜਾਂ ‘ਤੇ ਸਮੇਟਦਿੱਤਾ। ਚੰਗੇ ਸਕੋਰਵੱਲਵੱਧਰਹੀਆਸਟਰੇਲੀਅਨਟੀਮ ਨੇ ਆਖ਼ਰੀ ਛੇ ਵਿਕਟਾਂ ਮਹਿਜ਼ 33 ਦੌੜਾਂ ਅੰਦਰ ਹੀ ਗੁਆ ਦਿੱਤੀਆਂ।
ਆਸਟਰੇਲੀਆਵੱਲੋਂ ਪਰਮ ਉੱਪਲ ਨੇ 34 ਅਤੇ ਨਾਥਨਮੈੱਕਸਵਿਨੀ ਨੇ 23 ਦੌੜਾਂ ਦਾ ਯੋਗਦਾਨਪਾਇਆ। ਭਾਰਤ ਦੇ ਅਨੁਕੂਲ ਨੇ 32 ਦੌੜਾਂ ਦੇ ਕੇ 2 ਵਿਕਟਾਂ ਹਾਸਲਕੀਤੀਆਂ। ਬੱਲੇਬਾਜ਼ ਜੈਕ ਐਡਵਰਡਜ਼ (28) ਅਤੇ ਮੈਕਸਬਰਾਇੰਟ (14) ਤੇਜ਼ ਗੇਂਦਬਾਜ਼ ਇਸ਼ਾਨ (30/2) ਦਾਸ਼ਿਕਾਰਬਣੇ। ਭਾਰਤ ਦੇ ਕਮਲੇਸ਼ਨਾਗਰਕੋਟੀ ਨੇ 41 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ। ਮੁਹਾਲੀ ਦੇ ਸ਼ੁਭਮਨ ਗਿੱਲ ਨੂੰ ‘ਪਲੇਅਰਆਫਦਿਟੂਰਨਾਮੈਂਟ’ ਤੇ ਮਨੋਜਕਾਲੜਾ ਨੂੰ ‘ਮੈਨਆਫਦਿਮੈਚ’ਐਲਾਨਿਆ ਗਿਆ।
ਰਾਸ਼ਟਰਪਤੀ ਤੇ ਪ੍ਰਧਾਨਮੰਤਰੀਵੱਲੋਂ ਟੀਮ ਨੂੰ ਵਧਾਈ
ਨਵੀਂ ਦਿੱਲੀ: ਰਾਸ਼ਟਰਪਤੀਰਾਮਨਾਥਕੋਵਿੰਦਅਤੇ ਪ੍ਰਧਾਨਮੰਤਰੀਨਰਿੰਦਰਮੋਦੀ ਨੇ ਟਵੀਟਕਰ ਕੇ ਭਾਰਤੀਕ੍ਰਿਕਟਟੀਮ ਨੂੰ ਵਿਸ਼ਵਕੱਪਜਿੱਤਣ’ਤੇ ਮੁਬਾਰਕਬਾਦਦਿੱਤੀ ਹੈ। ਟੀਮ ਨੂੰ ਵਧਾਈਆਂ ਦੇਣਵਾਲਿਆਂ ਵਿਚ ਕਾਂਗਰਸਪ੍ਰਧਾਨਰਾਹੁਲ ਗਾਂਧੀ, ਸਚਿਨ ਤੇਂਦੁਲਕਰ ਤੇ ਸੀਨੀਅਰਭਾਰਤੀਕ੍ਰਿਕਟਟੀਮ ਦੇ ਕਪਤਾਨਵਿਰਾਟਕੋਹਲੀਵੀਸ਼ਾਮਲਹਨ।
ਬੀਸੀਸੀਆਈ ਵੱਲੋਂ ਖਿਡਾਰੀ ਤੇ ਕੋਚ ਮਾਲਾਮਾਲ
ਨਵੀਂ ਦਿੱਲੀ: ਬੀਸੀਸੀਆਈ ਨੇ ਅੰਡਰ-19ਵਿਸ਼ਵਕੱਪਜਿੱਤਣਵਾਲੀਟੀਮ ਦੇ ਖਿਡਾਰੀਆਂ ਨੂੰ 30-30 ਲੱਖਰੁਪਏ ਨਕਦਇਨਾਮਦੇਣਦਾਐਲਾਨਕੀਤਾ ਹੈ। ਇਸ ਟੀਮ ਦੇ ਕੋਚ ਰਾਹੁਲਦ੍ਰਾਵਿੜ ਨੂੰ 50 ਲੱਖਰੁਪਏ ਦੇ ਕੇ ਸਨਮਾਨਿਆਜਾਵੇਗਾ। ਟੀਮ ਦੇ ਸਹਿਯੋਗੀ ਸਟਾਫਫੀਲਡਿੰਗ ਕੋਚ ਅਭੈਸ਼ਰਮਾ ਤੇ ਗੇਂਦਬਾਜ਼ੀ ਕੋਚ ਪਾਰਸਮਹਾਂਬਰੇ ਨੂੰ 20-20 ਲੱਖਇਨਾਮਵਜੋਂ ਦਿੱਤੇ ਜਾਣਗੇ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …