Breaking News
Home / ਕੈਨੇਡਾ / Front / ਆਸਟਰੇਲੀਆ ਨੇ ਜਿੱਤਿਆ ਕ੍ਰਿਕਟ ਵਿਸ਼ਵ ਕੱਪ

ਆਸਟਰੇਲੀਆ ਨੇ ਜਿੱਤਿਆ ਕ੍ਰਿਕਟ ਵਿਸ਼ਵ ਕੱਪ

ਆਸਟਰੇਲੀਆ ਨੇ ਜਿੱਤਿਆ ਕ੍ਰਿਕਟ ਵਿਸ਼ਵ ਕੱਪ

ਫਾਈਨਲ ਮੁਕਾਬਲੇ ’ਚ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ

ਅਹਿਮਦਾਬਾਦ/ਬਿਊਰੋ ਨਿਊਜ਼ :

ਕ੍ਰਿਕਟ ਵਿਸ਼ਵ ਕੱਪ 2023 ਦੇ ਫਾਈਨਲ ਮੁਕਾਬਲੇ ਵਿਚ ਆਸਟਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ ਜਿੱਤ ਲਿਆ ਹੈ। ਆਸਟਰੇਲੀਆ ਦੀ ਟੀਮ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਕ੍ਰਿਕਟ ਟੀਮ ਨੇ ਨਿਰਧਾਰਤ 50 ਓਵਰਾਂ ਵਿਚ 10 ਵਿਕਟਾਂ ਗੁਆ 240 ਦੌੜਾਂ ਬਣਾਈਆਂ। ਫਾਈਨਲ ਮੁਕਾਬਲੇ ਦੌਰਾਨ ਕੋਈ ਵੀ ਭਾਰਤੀ ਬੱਲੇਬਾਜ਼ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਭਾਰਤ ਦੀ ਪਹਿਲੀ ਵਿਕਟ ਸ਼ੁਭਮਨ ਗਿੱਲ ਦੇ ਰੂਪ ਵਿਚ ਡਿੱਗੀ ਜੋ ਸਿਰਫ਼ 4 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਵਿਰਾਟ ਕੋਹਲੀ ਬੱਲੇਬਾਜ਼ੀ ਕਰਨ ਆਏ ਅਤੇ ਉਨ੍ਹਾਂ ਕਪਤਾਨ ਰੋਹਿਤ ਸ਼ਰਮਾ ਨੇ ਨਾਲ ਮਿਲ ਕੇ ਥੋੜ੍ਹਾ ਭਾਰਤੀ ਪਾਰੀ ਸੰਭਾਲਿਆ ਪ੍ਰੰਤੂ ਇਸ ਤੋਂ ਬਾਅਦ ਰੋਹਿਤ ਸ਼ਰਮਾ 47 ਦੌੜਾਂ ਬਣਾ ਕੇ ਆਊਟ ਗਏ। ਸੁਰੇਸ਼ ਅਈਅਰ ਵੀ ਸਿਰਫ਼ 4 ਦੌੜਾਂ ਬਣਾ ਕੇ ਆਊਟ ਹੋ ਗਏ ਜਦਕਿ ਵਿਰਾਟ ਕੋਹਲੀ ਆਪਣਾ ਅਰਧ ਸੈਂਕੜਾ ਬਣਾਉਣ ਤੋਂ ਬਾਅਦ ਆਊਟ ਹੋ ਗਏ।  ਇਸ ਤੋਂ ਬਾਅਦ ਕੇ ਐਲ ਰਾਹੁਲ ਨੂੰ ਛੱਡ ਕੇ ਕੋਈ ਬੱਲੇਬਾਜ਼ ਜ਼ਿਆਦਾ ਸਮੇਂ ਤੱਕ ਕਰੀਜ਼ ’ਤੇ ਨਹੀਂ ਟਿਕ ਸਕਿਆ ਅਤੇ ਭਾਰਤੀ ਟੀਮ ਨਿਰਧਾਰਤ 50 ਓਵਰਾਂ ਵਿਚ ਸਿਰਫ 240 ਦੌੜਾਂ ਹੀ ਬਣਾ ਸਕੀ। ਜਵਾਬ ਵਿਚ ਬੱਲੇਬਾਜ਼ੀ ਕਰਨ ਉਤਰੀ ਆਟਰੇਲੀਆ ਦੀ ਟੀਮ ਦੀਆਂ ਤਿੰਨ ਵਿਕਟਾਂ ਜਲਦੀ ਹੀ ਡਿੱਗ ਗਈਆਂ ਪ੍ਰੰਤੂ ਇਸ ਤੋਂ ਬਾਅਦ ਆਸਟਰੇਲੀਆ ਦੇ ਬੱਲੇਬਾਜ਼ ਟਰੈਵਿਸ ਹੈਡ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 120 ਗੇਂਦਾਂ ’ਚ 137 ਦੌੜਾਂ ਬਣਾਈਆਂ ਅਤੇ ਆਸਟਰੇਲੀਆ ਨੂੰ ਕਿ੍ਰਕਟ ਦਾ ਛੇਵੀਂ ਵਾਰ ਚੈਂਪੀਅਨ ਬਣਾ ਦਿੱਤਾ।  ਕ੍ਰਿਕਟ ਵਿਸ਼ਵ ਕੱਪ ਦੇ ਮੁਕਾਬਲੇ ਦੌਰਾਨ ਭਾਰਤੀ ਟੀਮ ਇਕ ਵੀ ਮੈਚ ਨਹੀਂ ਸੀ ਪ੍ਰੰਤੂ ਫਾਈਨਲ ਮੁਕਾਬਲੇ ਵਿਚ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਵਾਲੀ ਗੱਲ ਹੋ ਗਈ ਅਤੇ ਚੈਂਪੀਅਨ ਬਣਦੇ ਬਣਦੇ ਭਾਰਤੀ ਟੀਮ ਰਹਿ ਗਈ।

Check Also

ਦਿੱਲੀ ਪਾਣੀ ਸੰਕਟ ਮਾਮਲੇ ’ਚ ਆਤਿਸ਼ੀ ਦੀ ਭੁੱਖ ਹੜਤਾਲ ਦੂਜੇ ਦਿਨ ਹੀ ਰਹੀ ਜਾਰੀ

ਕਿਹਾ : ਉਦੋਂ ਤੱਕ ਕੁੱਝ ਨਹੀਂ ਖਾਵਾਂਗੀ ਜਦੋਂ ਤੱਕ ਹਰਿਆਣਾ ਦਿੱਲੀ ਵਾਸੀਆਂ ਲਈ ਹੋਰ ਪਾਣੀ …