5.6 C
Toronto
Wednesday, October 29, 2025
spot_img
Homeਭਾਰਤਲਾਲੂ ਪ੍ਰਸਾਦ ਆਰਜੇਡੀ ਦੇ ਮੁੜ ਕੌਮੀ ਪ੍ਰਧਾਨ ਬਣੇ

ਲਾਲੂ ਪ੍ਰਸਾਦ ਆਰਜੇਡੀ ਦੇ ਮੁੜ ਕੌਮੀ ਪ੍ਰਧਾਨ ਬਣੇ

5 ਜੁਲਾਈ ਨੂੰ ਨੈਸ਼ਨਲ ਕੌਂਸਲ ਦੀ ਮੀਟਿੰਗ ਦੌਰਾਨ ਕੀਤਾ ਜਾਵੇਗਾ ਰਸਮੀ ਐਲਾਨ; ਸੱਤਾਧਾਰੀ ਐੱਨਡੀਏ ਨੇ ਲਾਲੂ ‘ਤੇ ਪਰਿਵਾਰਵਾਦ ਦੇ ਲਾਏ ਆਰੋਪ
ਪਟਨਾ/ਬਿਊਰੋ ਨਿਊਜ਼ : ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਬਾਨੀ ਲਾਲੂ ਪ੍ਰਸਾਦ ਯਾਦਵ ਨੂੰ ਮੁੜ ਪਾਰਟੀ ਦਾ ਕੌਮੀ ਪ੍ਰਧਾਨ ਚੁਣਿਆ ਗਿਆ ਹੈ। ਪਾਰਟੀ ਦੇ ਸੰਗਠਨਾਤਮਕ ਚੋਣ ਲਈ ਚੋਣ ਅਧਿਕਾਰੀ ਰਾਮਚੰਦਰ ਪੁਰਬੇ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਪ੍ਰਸਾਦ ਇਸ ਅਹੁਦੇ ਲਈ ਇੱਕੋ-ਇੱਕ ਉਮੀਦਵਾਰ ਸਨ, ਜਿਨ੍ਹਾਂ ਨੇ ਬੀਤੇ ਦਿਨ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਅਤੇ ਜਾਂਚ ਦੌਰਾਨ ਇਹ ਸਹੀ ਪਾਏ ਗਏ।
ਪੁਰਬੇ ਨੇ ਕਿਹਾ ਕਿ ਇਸ ਦਾ ਰਸਮੀ ਐਲਾਨ 5 ਜੁਲਾਈ ਨੂੰ ਪਾਰਟੀ ਦੀ ਨੈਸ਼ਨਲ ਕੌਂਸਲ ਦੀ ਮੀਟਿੰਗ ਦੌਰਾਨ ਕੀਤਾ ਜਾਵੇਗਾ। ਇਸ ਦੌਰਾਨ ਲਾਲੂ ਪ੍ਰਸਾਦ ਨੂੰ ਚੋਣ ਦਾ ਸਰਟੀਫਿਕੇਟ ਵੀ ਦਿੱਤਾ ਜਾਵੇਗਾ।
ਇਸ ਦੌਰਾਨ ਬਿਹਾਰ ਵਿੱਚ ਸੱਤਾਧਾਰੀ ਐੱਨਡੀਏ ਨੇ ਵਿਰੋਧੀ ਪਾਰਟੀ ‘ਤੇ ਨਿਸ਼ਾਨਾ ਸੇਧਦਿਆਂ ਦਾਅਵਾ ਕੀਤਾ ਕਿ ਲਾਲੂ ਦੀ ਦੁਬਾਰਾ ਚੋਣ ਸਾਬਤ ਕਰਦੀ ਹੈ ਕਿ 28 ਸਾਲਾ ਤੋਂ ਆਰਜੇਡੀ ਇੱਕ ਪਰਿਵਾਰ ਵੱਲੋਂ ਹੀ ਚਲਾਈ ਜਾ ਰਹੀ ਹੈ। ਜਨਤਾ ਦਲ ਯੂਨਾਈਟਿਡ (ਜੇਡੀ-ਯੂ) ਦੇ ਕੌਮੀ ਤਰਜਮਾਨ ਰਾਜੀਵ ਰੰਜਨ ਪ੍ਰਸਾਦ ਨੇ ਆਰੋਪ ਲਾਇਆ ਕਿ ਆਰਜੇਡੀ ਮੁਖੀ ਦੇ ਪੁੱਤਰ ਅਤੇ ਉੱਤਰਾਧਿਕਾਰੀ ਤੇਜਸਵੀ ਯਾਦਵ ‘ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਸਿਆਸਤ ਵਿੱਚ ਨੈਤਿਕਤਾ ਦੇ ਮੁੱਦੇ ‘ਤੇ ਘੇਰਨਾ ਪਸੰਦ ਕਰਦੇ ਹਨ, ਪਰ ਉਨ੍ਹਾਂ (ਤੇਜਸਵੀ) ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਸਪੱਸ਼ਟ ਤੌਰ ‘ਤੇ ਨੈਤਿਕਤਾ ਦੀ ਘਾਟ ਹੈ।’

RELATED ARTICLES
POPULAR POSTS