17.6 C
Toronto
Friday, June 26, 2026
spot_img
HomeਕੈਨੇਡਾFrontਫਾਸਟ ਟੈਗ ਨਾਲ ਪਾਰਕਿੰਗ ਤੋਂ ਲੈ ਕੇ ਪੈਟਰੋਲ ਤੱਕ ਹੋਵੇਗੀ ਪੇਮੈਂਟ

ਫਾਸਟ ਟੈਗ ਨਾਲ ਪਾਰਕਿੰਗ ਤੋਂ ਲੈ ਕੇ ਪੈਟਰੋਲ ਤੱਕ ਹੋਵੇਗੀ ਪੇਮੈਂਟ


6 ਮਹੀਨਿਆਂ ਦਾ ਟਰਾਇਲ ਹੋ ਗਿਆ ਸਫਲ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦਾ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਫਾਸਟ ਟੈਗ ਨੂੰ ਮਲਟੀਪਰਪਜ਼ ਬਣਾਉਣ ਦੀ ਤਿਆਰੀ ਵਿਚ ਹੈ। ਇਸਦੇ ਤਹਿਤ ਹੁਣ ਪਾਰਕਿੰਗ ਤੋਂ ਲੈ ਕੇ ਪੈਟਰੋਲ ਤੱਕ ਦੀ ਪੇਮੈਂਟ ਫਾਸਟ ਟੈਗ ਨਾਲ ਕਰ ਸਕੋਗੇ। ਇਸਦੇ ਲਈ 6 ਮਹੀਨਿਆਂ ਤੋਂ ਜਾਰੀ ਟਰਾਇਲ ਸਫਲ ਰਿਹਾ ਹੈ। ਇਸਦਾ ਉਦੇਸ਼ ਹੈ ਕਿ ਫਾਸਟ ਟੈਗ ਦੀ ਵਰਤੋਂ ਸਿਰਫ ਟੋਲ ਭੁਗਤਾਨ ਤੱਕ ਸੀਮਤ ਨਾ ਰਹੇ, ਬਲਕਿ ਯਾਤਰਾ ਦੇ ਦੌਰਾਨ ਆਫ-ਰੋਡ ਸੇਵਾਵਾਂ ਲਈ ਵੀ ਭੁਗਤਾਨ ਹੋ ਸਕੇ। ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਡਿਜ਼ੀਟਲ ਫਰਾਡ ਦੀ ਸੰਭਾਵਨਾ ਘੱਟ ਹੋਵੇਗੀ। ਇਸ ਬਦਲਾਅ ਨੂੰ ਲੈ ਕੇ ਫਿਨਟੇਕ ਕੰਪਨੀਆਂ, ਪੇਮੈਂਟ ਸਰਵਿਸ ਪ੍ਰੋਵਾਈਡਰਜ਼, ਬੈਂਕ ਅਤੇ ਟੋਲ ਅਪਰੇਟਰਾਂ ਦੀ ਬੈਠਕ ਵੀ ਹੋ ਚੁੱਕੀ ਹੈ।

RELATED ARTICLES
POPULAR POSTS