ਕੈਪਟਨ ਅਮਰਿੰਦਰ ਨੇ ਟਵੀਟ ਕਰਕੇ ਦਿੱਤੀ ਵਧਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਹਵਾਈ ਫੌਜ ਦੀ ਵਿੰਗ ਕਮਾਂਡਰ ਸ਼ਾਲਿਜ਼ਾ ਧਾਮੀ ਫਲਾਇੰਗ ਯੂਨਿਟ ਦੀ ਫਲਾਈਟ ਕਮਾਂਡਰ ਬਣਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ। ਇਸ ਪ੍ਰਾਪਤੀ ਨਾਲ ਲੁਧਿਆਣਾ ਦੀ ਧੀ ਸਾਲਿਜ਼ਾ ਧਾਮੀ ਨੇ ਇਤਿਹਾਸ ਰਚ ਦਿੱਤਾ ਹੈ। ਲੰਘੇ ਕੱਲ੍ਹ ਧਾਮੀ ਨੇ ਹਿੰਡਨ ਏਅਰ ਬੇਸ ਵਿੱਚ ਚੇਤਕ ਹੈਲੀਕਾਪਟਰ ਯੂਨਿਟ ਦੀ ਫਲਾਈਟ ਕਮਾਂਡਰ ਦਾ ਅਹੁਦਾ ਸੰਭਾਲਿਆ। ਲੁਧਿਆਣਾ ਨਾਲ ਸਬੰਧਤ ਧਾਮੀ ਸਕੂਲ ਤੋਂ ਹੀ ਪਾਇਲਟ ਬਣਨਾ ਚਾਹੁੰਦੀ ਸੀ। ਧਿਆਨ ਰਹੇ ਕਿਧਾਮੀ ਵਿਆਹੀ ਹੋਈ ਹੈ ਤੇ 9 ਸਾਲਾਂ ਦੇ ਬੱਚੇ ਦੀ ਮਾਂ ਵੀ ਹੈ।
ਧਾਮੀ ਦੀ ਇਸ ਕਾਮਯਾਬੀ ‘ਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਉਸ ਨੂੰ ਵਧਾਈ ਦਿੱਤੀ ਹੈ।
Check Also
ਜਸਟਿਸ ਬੀ.ਆਰ. ਗਵੱਈ ਭਾਰਤ ਦੇ 52ਵੇਂ ਚੀਫ ਜਸਟਿਸ ਹੋਣਗੇ
14 ਮਈ ਤੋਂ ਸੰਭਾਲਣਗੇ ਸੁਪਰੀਮ ਕੋਰਟ ਦਾ ਕੰਮ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਮਾਨਯੋਗ ਚੀਫ …