21.2 C
Toronto
Wednesday, August 26, 2026
spot_img
Homeਹਫ਼ਤਾਵਾਰੀ ਫੇਰੀਪੀਐਮ ਮਾਰਕ ਕਾਰਨੀ ਨੇ ਕੈਨੇਡੀਅਨਾਂ ਨੂੰ ਇੱਕਜੁੱਟ ਰਹਿਣ ਦਾ ਦਿੱਤਾ ਸੁਨੇਹਾ

ਪੀਐਮ ਮਾਰਕ ਕਾਰਨੀ ਨੇ ਕੈਨੇਡੀਅਨਾਂ ਨੂੰ ਇੱਕਜੁੱਟ ਰਹਿਣ ਦਾ ਦਿੱਤਾ ਸੁਨੇਹਾ

ਪੀਐਮ ਮਾਰਕ ਕਾਰਨੀ ਨੇ ਕੈਨੇਡੀਅਨਾਂ ਨੂੰ ਇੱਕਜੁੱਟ ਰਹਿਣ ਦਾ ਦਿੱਤਾ ਸੁਨੇਹਾਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡੀਅਨਜ਼ ਨੂੰ ਛੁੱਟੀਆਂ ਦਾ ਸੁਨੇਹਾ ਦਿੰਦਿਆਂ ਆਖਿਆ ਕਿ ਇਹ ਸਮਾਂ ਆਪਣੇ ਰੁਝੇਵਿਆਂ ਨੂੰ ਪਿੱਛੇ ਛੱਡ ਕੇ ਆਪਣੇ ਪਿਆਰਿਆਂ ਤੇ ਪਰਿਵਾਰਾਂ ਨਾਲ ਮੁੜ ਜੁੜਨ ਦਾ ਸਮਾਂ ਹੁੰਦਾ ਹੈ।
ਇਸ ਵੇਲੇ ਸਾਨੂੰ ਅਪਣੀ ਰੋਜ਼ਾਨਾ ਦੀ ਭੱਜ-ਨੱਠ ਛੱਡ ਕੇ ਰਫਤਾਰ ਘਟਾਉਣੀ ਚਾਹੀਦੀ ਹੈ ਤੇ ਕੁੱਝ ਸਮਾਂ ਆਪਣਿਆਂ ਨਾਲ ਵੀ ਗੁਜ਼ਾਰਨਾ ਚਾਹੀਦਾ ਹੈ।
ਆਪਣੇ ਰਿਕਾਰਡ ਕੀਤੇ ਸੁਨੇਹੇ ਵਿੱਚ ਕਾਰਨੀ ਨੇ ਆਖਿਆ ਕਿ ਛੁੱਟੀਆਂ ਸਮੇਂ ਸਾਨੂੰ ਆਪਣੀ ਰਵਾਇਤ ਯਾਦ ਆਉਂਦੀ ਹੈ ਕਿ ਕਿਵੇਂ ਹਨ੍ਹੇਰੇ ਤੋਂ ਬਾਅਦ ਰੋਸ਼ਨੀ ਹੁੰਦੀ ਹੈ।
ਕਾਰਨੀ ਆਪ ਕੈਥੋਲਿਕ ਹਨ ਤੇ ਉਨ੍ਹਾਂ ਯਿਸ਼ੂ ਮਸੀਹ ਦੀ ਗੱਲ ਕਰਦਿਆਂ ਮੁਆਫੀ ਤੇ ਫਰਾਖਦਿਲੀ ਦੀ ਮਿਸਾਲ ਵੀ ਦਿੱਤੀ। ਉਨ੍ਹਾਂ ਆਖਿਆ ਕਿ ਕੈਨੇਡੀਅਨਜ਼ ਜਦੋਂ ਤੱਕ ਇੱਕਜੁੱਟ ਹਨ ਤਾਂ ਤਾਕਤਵਰ ਹਨ। ਸਾਨੂੰ ਇੱਕ ਦੂਜੇ ਦਾ ਧਿਆਨ ਰੱਖਣਾ ਚਾਹੀਦਾ ਹੈ।

RELATED ARTICLES
POPULAR POSTS