ਦਿੱਲੀ ਪੁਲਿਸ ਨੇ ਨਹੀਂ ਦਿੱਤੀ ਇਜਾਜ਼ਤ 30 ਅਕਤੂਬਰ ਨੂੰ ਹੋਣਾ ਸੀ ਸ਼ੋਅ
ਚੰਡੀਗੜ੍ਹ/ਪਰਵਾਸੀ ਨਿਊਜ਼ : ਦਿੱਲੀ ਵਿਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪ੍ਰਸੰਸਕਾਂ ਨੂੰ ਸ਼ਹਿਰ ਵਿਚ ਉਨ੍ਹਾਂ ਦੀ ਲਾਈਵ ਪਰਫਾਰਮੈਂਸ ਦੇਖਣ ਲਈ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ, ਕਿਉਂਕਿ ਦਿੱਲੀ ਪੁਲਿਸ ਨੇ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਆਉਂਦੀ 30 ਅਕਤੂਬਰ ਨੂੰ ਹੋਣ ਵਾਲੇ ਉਨ੍ਹਾਂ ਦੇ ਨਿਰਧਾਰਤ ਕਨਸਰਟ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦਿਲਜੀਤ ਦੋਸਾਂਝ ਦੇ ‘ਔਰਾ ਇੰਡੀਆ ਟੂਰ’ ਦੇ ਹਿੱਸੇ ਵਜੋਂ ਹੋਣ ਵਾਲੇ ਇਸ ਸ਼ੋਅ ਨੂੰ, ਪੁਲਿਸ ਵਲੋਂ ਸਮਾਗਮ ਦੇ ਆਯੋਜਨ ਦੀ ਬੇਨਤੀ ਦੀ ਸਮੀਖਿਆ ਕਰਨ ਤੋਂ ਬਾਅਦ, ਸੁਰੱਖਿਆ ਸਬੰਧੀ ਮਨਜੂਰੀ ਨਹੀਂ ਮਿਲੀ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਪ੍ਰਸੰਸ਼ਕ ਦੇਸ਼ ਦੀ ਰਾਜਧਾਨੀ ਵਿਚ ਪੰਜਾਬੀ ਗਾਇਕ ਨੂੰ ਲਾਈਵ ਗਾਉਂਦੇ ਦੇਖਣ ਲਈ ਉਤਸ਼ਾਹ ਨਾਲ ਉਡੀਕ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਦੁਨੀਆ ਭਰ ਦੇ ਕਈ ਵੱਡੇ ਮੰਚਾਂ ‘ਤੇ ਪ੍ਰਦਰਸ਼ਨ ਕੀਤਾ ਹੈ, ਜਿਨ੍ਹਾਂ ਵਿਚ ਨਿਊਯਾਰਕ ਦਾ ਮੈਡੀਸਨ ਸਕੁਏਅਰ ਗਾਰਡਨ ਅਤੇ ਲੰਡਨ ਦਾ ਵੈਮਬਲੀ ਸਟੇਡੀਅਮ ਸ਼ਾਮਲ ਹਨ। ਉਹ ਵੈਮਬਲੀ ਸਟੇਡੀਅਮ ਵਿਚ ਮੁੱਖ ਕਲਾਕਾਰ ਵਜੋਂ ਸ਼ੋਅ ਕਰਨ ਵਾਲੇ ਅਤੇ ਸਾਰੀਆਂ ਟਿਕਟਾਂ ਵੇਚਣ ਵਾਲੇ ਪਹਿਲੇ ਪੰਜਾਬੀ ਕਲਕਾਰ ਵੀ ਬਣੇ ਹਨ।
ਦਿਲਜੀਤ ਦੋਸਾਂਝ ਦਾ ਦਿੱਲੀ ਕਨਸਰਟ ਰੱਦ
RELATED ARTICLES

