10.3 C
Toronto
Saturday, November 8, 2025
spot_img
Homeਹਫ਼ਤਾਵਾਰੀ ਫੇਰੀਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਟਰੰਪ ਨਾਲ ਮੁਲਾਕਾਤ

ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਟਰੰਪ ਨਾਲ ਮੁਲਾਕਾਤ

ਘੱਟ ਗਿਣਤੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਕਰਾਂਗੇ : ਟਰੂਡੋ
ਵਾਸ਼ਿੰਗਟਨ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਦਿਨੀਂ ਵਾਸ਼ਿੰਗਟਨ ਵਿਖੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਜਿਸ ਵਿਚ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ઠਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸਹਿਯੋਗ ਕਰਨਾ ਕੇਂਦਰ ਬਿੰਦੂ ਰਿਹਾ। ਵਾਈਟ ਹਾਊਸ ਵਿਚ ਹੋਈ ਇਸ ਮੁਲਾਕਾਤ ਤੋਂ ਪਹਿਲਾਂ ਟਰੰਪ ਨੇ ਟਰੂਡੋ ਦਾ ਸਵਾਗਤ ਕੀਤਾ ਅਤੇ ਓਵਲ ਦਫ਼ਤਰ ਵਿਚ ਪੱਤਰਕਾਰਾਂ ਨੂੰੰ ਸੰਬੋਧਨ ਕਰਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਚੀਨ ਵਿਚ ਫੜੇ ਗਏ ਦੋਵੇਂ ਕੈਨੇਡੀਅਨ ਨਾਗਰਿਕ ਤੁਰੰਤ ਰਿਹਾਅ ਕੀਤੇ ਜਾਣੇ ਚਾਹੀਦੇ ਹਨ। ਟਰੰਪ ਨੇ ਇਹ ਵੀ ਕਿਹਾ ਕਿ ਈਰਾਨ ਨੇ ਅਮਰੀਕਾ ਦਾ ਡਰੋਨ ਸੁੱਟ ਕੇ ਬਹੁਤ ਵੱਡੀ ਭੁੱਲ ਕੀਤੀ ਹੈ ਅਤੇ ਇਸ ਦੇ ਸਿੱਟੇ ਭੁਗਤਣੇ ਪੈਣਗੇ। ਅਮਰੀਕਾ ਅਤੇ ਕੈਨੇਡਾ ਵਿਚਕਾਰ ਲੋਕਾਂ ਅਤੇ ਕਾਰਗੋ ਦੀ ਆਵਾਜਾਈ ਨੂੰ ਸੌਖਾ ਕਰਨ ਲਈ ਦੋਵਾਂ ਦੇਸ਼ਾਂ ਵਿਚ ਪ੍ਰੀ-ਕਲੀਅਰੈਂਸ ਐਗਰੀਮੈਂਟ ਇਸੇ ਸਾਲ ਤੋਂ ਲਾਗੂ ਕੀਤਾ ਜਾਵੇਗਾ, ਜਿਸ ਨਾਲ ਸੜਕੀ, ਰੇਲ ਅਤੇ ਹਵਾਈ ਰਸਤੇ ਆਉਣਾ ਤੇ ਜਾਣਾ ਸੌਖਾ ਹੋ ਜਾਵੇਗਾ। ਦੋਵਾਂ ਦੇਸ਼ਾਂ ਵਿਚ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਨਾਲ ਮੌਤਾਂ ਦੇ ਮੁੱਦੇ ‘ਤੇ ਵੀ ਟਰੰਪ ਅਤੇ ਟਰੂਡੋ ਗੰਭੀਰ ਨਜ਼ਰ ਆਏ। ਇਸ ਮੌਕੇ ‘ਤੇ ਯੁਕਰੇਨ, ਖਾੜੀ ਦੇਸ਼ਾਂ ਅਤੇ ਵੈਂਜ਼ੂਏਲਾ ਦੇ ਸੰਕਟ ਅਤੇ ਨਿਕਾਰਾਗੁਆ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਵੀ ਵਿਚਾਰਾ ਹੋਈਆਂ। ਇਸ ਤੋਂ ਬਾਅਦ ਟਰੂਡੋ ਨੇ ਅਮਰੀਕਾ ਦੀ ਸੰਸਦ ਦੇ ਹੇਠਲੇ ਸਦਨ ਦੀ ਸਪੀਕਰ ਨੈਂਸੀ ਪਲੋਸੀ ਨਾਲ ਸਦਭਾਵਨਾ ਮੁਲਾਕਾਤ ਕੀਤੀ। ਇਸ ਮੌਕੇ ‘ਤੇ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ, ਵਿੱਤ ਮੰਤਰੀ ਬਿੱਲ ਮੋਰਨੋ ਅਤੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀ ਹਾਜ਼ਰ ਸਨ।

RELATED ARTICLES
POPULAR POSTS