7.7 C
Toronto
Friday, November 14, 2025
spot_img
Homeਹਫ਼ਤਾਵਾਰੀ ਫੇਰੀਪੰਜਾਬ ਦੇ ਬਜਟ ਲਈ ਮੀਟਿੰਗਾਂ 'ਚ ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਵੀ...

ਪੰਜਾਬ ਦੇ ਬਜਟ ਲਈ ਮੀਟਿੰਗਾਂ ‘ਚ ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਵੀ ਹੋਈ ਸ਼ਾਮਲ

ਕੀ ਬਜਟ ਤਜਵੀਜ਼ਾਂ ਦੀ ਗੁਪਤਤਾ ਕਾਰਨ ਅਜਿਹਾ ਸੰਭਵ ਸੀ?
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਆਉਂਦੇ ਵਿੱਤੀ ਸਾਲ ਲਈ ਬਜਟ ਤਜਵੀਜ਼ਾਂ ਸਬੰਧੀ ਮੀਟਿੰਗ ਵਿਚ ਕੇਜਰੀਵਾਲ ਦੀ ਨੇੜਲੀ ਸਮਝੀ ਜਾਂਦੀ ਮੰਤਰੀ ਆਤਿਸ਼ੀ ਦੀ ਸ਼ਮੂਲੀਅਤ ਪ੍ਰਸ਼ਾਸਨਿਕ ਹਲਕਿਆਂ ਵਿਚ ਵੱਡੇ ਚਰਚੇ ਦਾ ਵਿਸ਼ਾ ਬਣੀ ਹੋਈ ਹੈ।
ਆਤਿਸ਼ੀ ਜੋ ਪਿਛਲੇ ਹਫਤੇ ਦੋ ਦਿਨਾਂ ਪੰਜਾਬ ਦੇ ਦੌਰੇ ‘ਤੇ ਆਈ ਸੀ, ਵਲੋਂ ਅਗਲੇ ਸਾਲ ਦੇ ਬਜਟ ਦੀ ਮੀਟਿੰਗ ਵਿਚ ਸ਼ਮੂਲੀਅਤ ਕਿਸ ਦੀ ਪ੍ਰਵਾਨਗੀ ਨਾਲ ਕੀਤੀ ਗਈ। ਇਹ ਸਪੱਸ਼ਟ ਨਹੀਂ ਹੋ ਸਕਿਆ ਪਰ ਵਿਧਾਨ ਸਭਾ ਵਿਚ ਬਜਟ ਪੇਸ਼ ਹੋਣ ਤੱਕ ਤਜਵੀਜ਼ਾਂ ਨੂੰ ਗੁਪਤ ਰੱਖਣ ਲਈ ਬਜਟ ਸਬੰਧੀ ਸਮੁੱਚੀ ਪ੍ਰਕਿਰਿਆ ਨੂੰ ਪੂਰਨ ਤੌਰ ‘ਤੇ ਗੁਪਤ ਰੱਖਿਆ ਜਾਂਦਾ ਹੈ ਅਤੇ ਇਸ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਦਾ ਲੀਕ ਹੋਣ ਨੂੰ ਇਕ ਮੁਜਰਮਾਨਾ ਕਾਰਵਾਈ ਸਮਝਿਆ ਜਾ ਸਕਦਾ ਹੈ। ਇਸ ਲਈ ਕੋਈ ਸ਼ੱਕਨਹੀਂ ਕਿ ਵਿੱਤ ਮੰਤਰੀ ਵੱਖ-ਵੱਖ ਕਿੱਤਿਆਂ ਦੇ ਲੋਕਾਂ ਤੇ ਮਾਹਿਰਾਂ ਤੋਂ ਉਨ੍ਹਾਂ ਦੇ ਵਿਚਾਰ ਜ਼ਰੂਰ ਲੈ ਸਕਦੇ ਹਨ, ਪ੍ਰੰਤੂ ਦੂਜੇ ਰਾਜ ਦੇ ਮੰਤਰੀ ਦਾ ਬਜਟ ਤਜਵੀਜਾਂ ਨੂੰ ਅੰਤਿਮ ਰੂਪ ਦੇਣ ਦੀ ਮੀਟਿੰਗ ਵਿਚ ਦਖਲ, ਜਿਸ ਵਿਚ ਸਾਰੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ, ਸਾਰਿਆਂ ਲਈ ਵੱਡੀ ਹੈਰਾਨੀ ਵਾਲਾ ਸੀ। ਇਸ ਮੀਟਿੰਗ ਵਿਚ ਸ਼ਾਮਲ ਇਕ ਅਧਿਕਾਰੀ ਨੇ ਮੰਨਿਆ ਕਿ ਇਹ ਕਾਰਵਾਈ ਨਿਯਮਾਂ ਦੇ ਸਖਤ ਖਿਲਾਫ ਸੀ, ਪ੍ਰੰਤੂ ਇਸ ਦਾ ਨੋਟਿਸ ਲੈਣ ਦਾ ਅਧਿਾਰ ਤਾਂ ਵਿੱਤ ਮੰਤਰੀ ਨੂੰ ਹੀ ਸੀ।
ਉਹਨਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਬਜਟ ਬਣਾਉਣ ਮੌਕੇ ਅਜਿਹੀ ਇਕ ਮੀਟਿੰਗ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਲੋਂ ਵੀ ਲਈ ਗਈ ਸੀ, ਜਦਕਿ ਦਿੱਲੀ ਤੋਂ ਭੇਜੇ ਗਏ ਸਲਾਹਕਾਰ ਨਵਲ ਕਿਸ਼ੋਰ ਦੀ ਸਰਕਾਰੀ ਮੀਟਿੰਗਾਂ ਵਿਚ ਹਾਜ਼ਰੀ ਪਹਿਲਾਂ ਵੀ ਚਰਚਾ ਵਿਚ ਰਹੀ ਹੈ। ਹੁਣ ਸਵਾਲ ਹੈ ਕਿ ਕੀ ਪੰਜਾਬ ਸਰਕਾਰ ਦਿੱਲੀ ਦੀ ਮੰਤਰੀ ਆਤਿਸ਼ੀ ਦੀ ਪੰਜਾਬ ਦੀਆਂ ਅਤਿ ਗੁਪਤ ਮੀਟਿੰਗ ਵਿਚ ਸ਼ਮੂਲੀਅਤ ਸਬੰਧੀ ਆਪਣੀ ਸਫਾਈ ਦੇ ਸਕੇਗੀ।

 

RELATED ARTICLES
POPULAR POSTS