3.1 C
Toronto
Thursday, March 26, 2026
spot_img
Homeਹਫ਼ਤਾਵਾਰੀ ਫੇਰੀਗੁਰਦਾਸਪੁਰ ਜ਼ਿਮਨੀ ਚੋਣ

ਗੁਰਦਾਸਪੁਰ ਜ਼ਿਮਨੀ ਚੋਣ

ਸੁਨੀਲ, ਸੁਰੇਸ਼ ਤੇ ਸਲਾਰੀਆ ‘ਚ ਹੋਵੇਗਾ ਮੁਕਾਬਲਾ
ਅਬੋਹਰ : ਗੁਰਦਾਸਪੁਰ ਲੋਕ ਸਭਾ ਹਲਕੇ ਲਈ ਹੋ ਰਹੀ ਜ਼ਿਮਨੀ ਚੋਣ ਲਈ ਤਿਕੋਣਾ ਮੁਕਾਬਲਾ ਹੋਵੇਗਾ। ਕਾਂਗਰਸ ਪਾਰਟੀ ਵੱਲੋਂ ਸੂਬਾ ਪ੍ਰਧਾਨ ਤੇ ਦਿੱਗਜ਼ ਆਗੂ ਸੁਨੀਲ ਜਾਖੜ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ, ਦੂਜੇ ਪਾਸੇ ਭਾਜਪਾ ਨੇ ਆਪਣੇ ਤੇਜ਼ ਤਰਾਰ ਤੇ ਚਰਚਿਤ ਆਗੂ ਸਵਰਨ ਸਲਾਰੀਆ ਨੂੰ ਟਿਕਟ ਦਿੱਤੀ ਹੈ ਜਦੋਂਕਿ ਆਮ ਆਦਮੀ ਪਾਰਟੀ ਨੇ ਮੇਜਰ ਜਨਰਲ ਸੁਰੇਸ਼ ਖਜੂਰੀਆ ਨੂੰ ਟਿਕਟ ਦੇ ਕੇ ਚੋਣ ਮੁਕਾਬਲਾ ਰੋਮਾਂਚਕ ਬਣਾ ਦਿੱਤਾ ਹੈ। ਬੇਸ਼ੱਕ ਸਿਆਸੀ ਮਾਹਿਰਾਂ ਅਨੁਸਾਰ ਸਿੱਧੀ ਟੱਕਰ ਜਾਖੜ ਤੇ ਸਲਾਰੀਆ ਵਿਚ ਹੋਵੇਗੀ ਪਰ ਜਿੱਤ-ਹਾਰ ਦੀ ਕੁੰਜੀ ਜਿੱਥੇ ਖਜੂਰੀਆ ਦੇ ਹੱਥ ਮੰਨੀ ਜਾ ਰਹੀ ਹੈ, ਉਥੇ ਇਸ ਹਲਕੇ ਨਾਲ ਸਬੰਧਤ ਛੋਟੇਪੁਰ ਤੇ ਗੁਰਪ੍ਰੀਤ ਘੁੱਗੀ ‘ਤੇ ਵੀ ਨਜ਼ਰਾਂ ਟਿਕੀਆਂ ਹਨ।

RELATED ARTICLES
POPULAR POSTS