17.5 C
Toronto
Sunday, October 5, 2025
spot_img
Homeਹਫ਼ਤਾਵਾਰੀ ਫੇਰੀਕੈਨੇਡਾ ਦੇ ਕਈ ਖਿਡਾਰੀ ਪੈਰਿਸ ਉਲੰਪਿਕ 'ਚ ਲੈਣਗੇ ਹਿੱਸਾ

ਕੈਨੇਡਾ ਦੇ ਕਈ ਖਿਡਾਰੀ ਪੈਰਿਸ ਉਲੰਪਿਕ ‘ਚ ਲੈਣਗੇ ਹਿੱਸਾ

ਤੈਰਾਕੀ, ਐਥਲੈਟਿਕਸ ਅਤੇ ਰੈਸਲਿੰਗ ਵਿਚ ਤਮਗੇ ਦੀ ਉਮੀਦ
ਟੋਰਾਂਟੋ/ਬਿਊਰੋ ਨਿਊਜ਼ : ਸਾਲ 2024 ਦੇ ਸਭ ਤੋਂ ਵੱਡੇ ਖੇਡ ਮੇਲੇ ਪੈਰਿਸ ਉਲੰਪਿਕ ਲਈ ਕੈਨੇਡਾ ਦੇ ਕਈ ਖਿਡਾਰੀਆਂ ਨੂੂੰ ਰਵਾਨਾ ਕਰ ਦਿੱਤਾ ਗਿਆ ਹੈ। ਕੈਨੇਡਾ ਨੂੰ ਇਸ ਵਾਰ ਤੈਰਾਕੀ, ਐਥਲੈਟਿਕਸ ਅਤੇ ਰੈਸਲਿੰਗ ‘ਚ ਤਮਗੇ ਜਿੱਤਣ ਦੀ ਉਮੀਦ ਹੈ। ਕੈਨੇਡੀਆਈ ਉਲੰਪੀਅਨਾਂ ਨੂੰ ਜਦੋਂ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਤੋਂ ਪੈਰਿਸ ਉਲੰਪਿਕ ਖੇਡਾਂ ਲਈ ਰਵਾਨਾ ਕੀਤਾ, ਉਸ ਮੌਕੇ ਇਨ੍ਹਾਂ ਸਾਰੇ ਉਲੰਪੀਅਨਾਂ ਦੀ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਵੀ ਇਨ੍ਹਾਂ ਅਥਲੀਟਾਂ ਦਾ ਤਾੜੀਆਂ ਵਜਾ ਕੇ ਸਵਾਗਤ ਕੀਤਾ। ਪੈਰਿਸ ਉਲੰਪਿਕ 26 ਜੁਲਾਈ ਤੋਂ ਸ਼ੁਰੂ ਹੋ ਕੇ 11 ਅਗਸਤ ਤੱਕ ਚਲੇਗਾ। ਕੈਨੇਡਾ ਵਲੋਂ ਕਈ ਪੰਜਾਬੀ ਮੂਲ ਦੇ ਖਿਡਾਰੀ ਵੀ ਉਲੰਪਿਕ ਖੇਡਾਂ ਲਈ ਗਏ ਹਨ, ਜੋ ਹਾਕੀ ਤੋਂ ਲੈ ਕੇ ਰੈਸਲਿੰਗ ਵਿਚ ਆਪਣੀ ਤਾਕਤ ਦਿਖਾਉਣਗੇ। ਇਨ੍ਹਾਂ ਖਿਡਾਰੀਆਂ ਤੋਂ ਵੀ ਤਮਗਿਆਂ ਦੀ ਉਮੀਦ ਕੀਤੀ ਗਈ ਹੈ।
ਪੈਰਿਸ ਗਈ ਕੈਨੇਡਾ ਟੀਮ ਉਲੰਪਿਕ ਅਥਲੀਟਾਂ ਦੀ ਨਵੀਂ ਪੀੜ੍ਹੀ ਨਾਲ ਭਰੀ ਹੋਈ ਹੈ, ਜੋ ਤਮਗੇ ਜਿੱਤਣ ਵਿਚ ਕਾਫੀ ਵਿਸ਼ਵਾਸ ਵੀ ਰੱਖਦੀ ਹੈ। ਇਹ ਖਿਡਾਰੀ ਕਈ ਮਹੀਨਿਆਂ ਤੋਂ ਉਲੰਪਿਕ ਦੀ ਤਿਆਰੀ ਕਰ ਰਹੇ ਹਨ ਅਤੇ ਆਪਣੀ ਖੇਡ ਵਿਚ ਮਾਹਿਰ ਕੋਚਾਂ ਕੋਲੋਂ ਟ੍ਰੇਨਿੰਗ ਵੀ ਲੈ ਰਹੇ ਹਨ। ਕਈ ਕੋਚ ਵੀ ਪੈਰਿਸ ਵਿਚ ਇਨ੍ਹਾਂ ਖਿਡਾਰੀਆਂ ਦੇ ਨਾਲ ਹੀ ਰਹਿਣਗੇ ਤਾਂ ਕਿ ਆਖਰੀ ਮੌਕੇ ਤੱਕ ਇਨ੍ਹਾਂ ਦੀ ਖੇਡ ਵਿਚ ਨਿਖਾਰ ਲਿਆਂਦਾ ਜਾ ਸਕੇ।
ਉਲੰਪੀਅਨ ਸਮਰ ਮੈਕਿਨਟੋਸ ਤੋਂ ਕਾਫੀ ਉਮੀਦ
ਕੈਨੇਡਾ ਨੂੰ ਉਲੰਪੀਅਨ ਸਮਰ ਮੈਕਿਨਟੋਸ ਤੋਂ ਕਾਫੀ ਉਮੀਦ ਹੈ ਅਤੇ ਉਹ ਕਾਫੀ ਚੰਗੇ ਤੈਰਾਕ ਵਜੋਂ ਉਭਰੇ ਹਨ। ਉਹ ਕੈਨੇਡਾ ਦੇ ਉਤਮ ਤੈਰਾਕ ਵੀ ਹੋ ਸਕਦੇ ਹਨ ਅਤੇ ਇਸ ਵਾਰ ਉਹ ਤਮਗਾ ਵੀ ਜਿੱਤ ਕੇ ਲਿਆ ਸਕਦੇ ਹਨ। ਮੈਕਿਨਟੋਸ ਕਾਫੀ ਸਮੇਂ ਤੋਂ ਤਿਆਰੀ ਵੀ ਕਰ ਰਹੇ ਹਨ ਅਤੇ ਕੈਨੇਡਾ ਨੂੰ ਉਸ ‘ਤੇ ਕਾਫੀ ਭਰੋਸਾ ਵੀ ਹੈ।

RELATED ARTICLES
POPULAR POSTS