50-60 ਹਮਲਾਵਰਾਂ ਨੇ ਲੁਧਿਆਣਾ ‘ਚ ਛਬੀਲ ਲਗਾ ਕੇ 8 ਘੰਟੇ ਕੀਤੀ ਬਾਬੇ ਦੇ ਕਾਫਲੇ ਦੀ ਉਡੀਕ, ਗੱਡੀ ਰੁਕਦੇ ਹੀ 60 ਗੋਲੀਆਂ ਚਲਾਈਆਂ
ਲੁਧਿਆਣਾ/ਬਿਊਰੋ ਨਿਊਜ਼
2ਲੁਧਿਆਣਾ ਦੀ ਸਾਊਥ ਸਿਟੀ ਦੇ ਸੁਖਮਨੀ ਇਨਕਲੇਵ ਵਿਚ ਮੰਗਲਵਾਰ ਦੁਪਹਿਰ 12.00 ਵਜੇ ਤੋਂ ਛਬੀਲ ਲਗਾ ਕੇ 50-60 ਹਮਲਾਵਰ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਹੱਤਿਆ ਕਰਨ ਦੇ ਇਰਾਦੇ ਨਾਲ ਇੰਤਜ਼ਾਰ ਕਰ ਰਹੇ ਸਨ। ਬਾਬਾ ਕਾਫਲੇ ਦੇ ਨਾਲ ਪਿੰਡ ਈਸੇਵਾਲ ਵਿਚ ਆਯੋਜਿਤ ਦੀਵਾਨ ਵਿਚ ਭਾਗ ਲੈਣ ਜਾ ਰਹੇ ਸਨ। ਰਾਤ 8.00 ਵਜੇ ਜਦੋਂ ਉਹਨਾਂ ਦਾ ਕਾਫਲਾ ਰੁਕਿਆ ਤਾਂ ਕੁਝ ਵਿਅਕਤੀਆਂ ਨੇ ਪੁੱਛਿਆ, ਬਾਬਾ ਜੀ ਕਿਸ ਗੱਡੀ ਵਿਚ ਬੈਠੇ ਹਨ। ਪਤਾ ਚੱਲਦੇ ਹੀ ਹਥਿਆਰਬੰਦ ਵਿਅਕਤੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। 50-60 ਫਾਇਰ ਕੀਤੇ ਗਏ ਅਤੇ ਕੁਝ ਵਿਅਕਤੀਆਂ ਨੇ ਹਾਕੀਆਂ, ਰਾਡਾਂ ਅਤੇ ਲਾਠੀਆਂ ਨਾਲ ਗੱਡੀਆਂ ‘ਤੇ ਹਮਲਾ ਕਰ ਦਿੱਤਾ। ਗੋਲੀ ਲੱਗਣ ਨਾਲ ਕਾਰ ਦੀ ਅਗਲੀ ਸੀਟ ‘ਤੇ ਬੈਠੇ ਪਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਦੇ ਪ੍ਰਚਾਰਕ ਸੰਤ ਬਾਬਾ ਭੁਪਿੰਦਰ ਸਿੰਘ ਦੀ ਮੌਤ ਹੋ ਗਈ। ਸੰਤ ਢੱਡਰੀਆਂ ਵਾਲੇ ਪਿਛਲੀ ਸੀਟ ‘ਤੇ ਬੈਠੇ ਹੋਣ ਕਰਕੇ ਬਚ ਗਏ। ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਮਾਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਹਮਲਾ ਹੁੰਦੇ ਹੀ ਸੰਤ ਢੱਡਰੀਆਂ ਵਾਲੇ ਦੇ ਡਰਾਈਵਰ ਨੇ ਸੂਝਬੂਝ ਦਿਖਾਉਂਦੇ ਹੋਏ ਗੱਡੀ ਭਜਾ ਲਈ। ਪੁਲਿਸ ਨੇ ਮੌਕੇ ‘ਤੇ ਛਬੀਲ ਲਈ ਲਗਾਇਆ ਗਿਆ ਟੈਂਟ, ਬੇਸ ਬਾਲ, ਛਬੀਲ ਦਾ ਸਮਾਨ, ਜਿੰਦਾ ਰੌਂਦ ਅਤੇ ਗੋਲੀਆਂ ਦੇ ਖੋਲ ਕਬਜ਼ੇ ਵਿਚ ਲੈ ਲਏ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …