Home / ਹਫ਼ਤਾਵਾਰੀ ਫੇਰੀ / ਇਨਵਾਇਰਮੈਂਟ ਫਰੈਂਡਲੀ :ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤੀ ਗਈ ਪਰੰਪਰਾ ਨੂੰ ਫਿਰ ਤੋਂ ਲਾਗੂ ਕਰ ਰਹੀ ਹੈ ਐਸਜੀਪੀਸੀ, ਬਰਤਨ ਖਰੀਦਣ ਲਈ ਕਮੇਟੀ ਗਠਿਤ

ਇਨਵਾਇਰਮੈਂਟ ਫਰੈਂਡਲੀ :ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤੀ ਗਈ ਪਰੰਪਰਾ ਨੂੰ ਫਿਰ ਤੋਂ ਲਾਗੂ ਕਰ ਰਹੀ ਹੈ ਐਸਜੀਪੀਸੀ, ਬਰਤਨ ਖਰੀਦਣ ਲਈ ਕਮੇਟੀ ਗਠਿਤ

ਹੁਣ ਲੋਹੇ ਦੇ ਬਰਤਨਾਂ ਵਿਚ ਬਣੇਗਾ ਸ੍ਰੀ ਦਰਬਾਰ ਸਾਹਿਬ ਦਾ ਲੰਗਰ
ਅੰਮ੍ਰਿਤਸਰ : ਦੇਸ਼ ਵਿਦੇਸ਼ ਤੋਂ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਹੁਣ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਚ ਲੋਹੇ ਦੇ ਸਰਬਲੋਹ ਬਰਤਨਾਂ ਵਿਚ ਤਿਆਰ ਲੰਗਰ ਮਿਲੇਗਾ। ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤੀ ਗਈ ਇਸ ਪਰੰਪਰਾ ਨੂੰ ਪੂਰਨ ਰੂਪ ਵਿਚ ਲਾਗੂ ਕਰਨ ਲਈ ਇਸ ਨੂੰ ਚਲਾਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਬਰਤਨਾਂ ਨੂੰ ਖਰੀਦਣ ਲਈ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਇੱਥੇ ਵਰਤੋਂ ਵਿਚ ਆਉਣ ਵਾਲੇ ਸਾਰੇ ਬਰਤਨਾਂ ਨੂੰ ਬਦਲ ਦਿੱਤਾ ਜਾਵੇਗਾ।
ਇਹ ਬਰਤਨ ਵਾਤਾਵਰਨ ਅਤੇ ਸਿਹਤ ਲਈ ਲਾਹੇਵੰਦ ਹਨ। ਇਸ ‘ਚ ਬਣਾਏ ਗਏ ਖਾਣੇ ਵਿਚ ਆਇਰਨ ਭਰਪੂਰ ਮਾਤਰਾ ਵਿਚ ਹੁੰਦਾ ਹੈ। ਜੋ ਸਿਹਤ ਲਈ ਵੀ ਫਾਇਦੇਮੰਦ ਹੈ। ਗੁਰੂ ਦੇ ਇਸ ਲੰਗਰ ਵਿਚ ਇਹ ਪਰੰਪਰਾ ਰਹੀ ਹੈ ਕਿ ਸਰਬਲੋਹ ਵਿਚ ਲੰਗਰ ਤਿਆਰ ਹੋਵੇ ਪਰ ਸਮੇਂ ਤੋਂ ਬਾਅਦ ਇਸ ਵਿਚ ਤਬਦੀਲੀ ਆ ਗਈ। ਖੈਰ, ਇਸ ਸਮੇਂ ਆਮ ਲੋਹੇ, ਸਿਲਵਰ ਆਦਿ ਦੇ ਬਰਤਨਾਂ ਵਿਚ ਲੰਗਰ ਤਿਆਰ ਹੁੰਦਾ ਹੈ। ਪਰ ਹੁਣ ਇਸ ਨੂੰ ਫਿਰ ਤੋਂ ਉਸੇ ਪਰੰਪਰਾ ਨਾਲ ਤਿਆਰ ਕੀਤਾ ਜਾਵੇਗਾ। ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਖਰੀਦ ਸਬ ਕਮੇਟੀ ਵਿਚ ਜੂਨੀਅਰ ਵਾਈਸ ਪ੍ਰੈਜੀਡੈਂਟ ਬਾਬਾ ਬੂਟਾ ਸਿੰਘ, ਮੈਂਬਰ ਚਰਨਜੀਤ ਸਿੰਘ ਕਾਲਬੇਲਾ ਅਤੇ ਪਰਮਜੀਤ ਕੌਰ ਦੇ ਨਾਮ ਸ਼ਾਮਲ ਕੀਤੇ ਗਏ ਹਨ। ਇਸ ਕਮੇਟੀ ਨੂੰ ਸੈਕਟਰੀ ਅਵਤਾਰ ਸਿੰਘ ਕੋਆਰਡੀਨੇਟ ਕਰਨਗੇ।
ਖਰੜ ਤੋਂ ਖਰੀਦੇ ਜਾਣਗੇ ਬਰਤਨ : ਬਾਬਾ ਬੂਟਾ ਸਿੰਘ ਨੇ ਦੱਸਿਆ ਕਿ ਸਰਬਲੋਹ ਬਰਤਨਾਂ ਵਿਚ ਲੰਗਰ ਬਣਾਉਣ ਦੀ ਪਰੰਪਰਾ ਗੁਰੂ ਕਾਲ ਵਿਚ ਰਹੀ ਹੈ। ਇਸ ਨੂੰ ਅੱਜ ਵੀ ਖਰੜ ਨੇੜੇ ਸਥਿਤ ਪਿੰਡ ਘੜੂੰਆਂ ਵਿਚ ਕੁਝ ਲੁਹਾਰ ਪਰਿਵਾਰ ਤਿਆਰ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲੇ ਪੜ੍ਹਾਅ ਵਿਚ ਗੁਰੂ ਰਾਮਦਾਸ ਲੰਗਰ ਵਿਚ ਇਸ ਨੂੰ ਸ਼ੁਰੂ ਕੀਤਾ ਜਾਵੇਗਾ ਫਿਰ ਹੋਰ ਗੁਰਦੁਆਰਾ ਸਾਹਿਬ ਵਿਚ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸੱਤਵੇਂ ਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਦੇ ਅਸ਼ੀਰਵਾਦ ਨਾਲ ਉਕਤ ਪਿੰਡ ਦੇ ਲੁਹਾਰਾਂ ਨੇ ਸਰਬਲੋਹ ਬਰਤਨਾਂ ਨੂੰ ਹੱਥ ਨਾਲ ਤਿਆਰ ਕਰਨਾ ਸ਼ੁਰੂ ਕੀਤਾ ਸੀ। ਇਨ੍ਹਾਂ ਵਿਚੋਂ ਕਈ ਪਰਿਵਾਰ ਇਸ ਕੰਮ ਨੂੰ ਕਰਦੇ ਹਨ। ਉਹ ਵਿਅਕਤੀ ਪੁਰਾਣੀ ਪਰੰਪਰਾ ਅਨੁਸਾਰ ਲੋਹੇ ਨੂੰ ਮੈਨੂਅਲੀ ਗਲਾ, ਕੁੱਟਕੇ ਸ਼ੁੱਧ ਕਰਦੇ ਹੋਏ ਬਰਤਨ ਦੀ ਸ਼ਕਲ ਵਿਚ ਢਾਲਦੇ ਹਨ।
ਸ਼ੁੱਧ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ : ਬੂਟਾ ਸਿੰਘ
ਖਰੀਦ ਸਬ ਕਮੇਟੀ ਵਿਚ ਜੂਨੀਅਰ ਵਾਈਸ ਪ੍ਰੈਜੀਡੈਂਟ ਬਾਬਾ ਬੂਟਾ ਸਿੰਘ ਦਾ ਕਹਿਣਾ ਹੈ ਕਿ ਇਹ ਬਰਤਨ ਟਿਕਾਊ ਹੋਣ ਦੇ ਨਾਲ-ਨਾਲ ਸ਼ੁੱਧ ਅਤੇ ਇਨਵਾਇਰਮੈਂਟ ਫਰੈਂਡਲੀ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਇਸ ਵਿਚ ਲੰਗਰ ਤਿਆਰ ਕੀਤਾ ਜਾਂਦਾ ਹੈ ਤਾਂ ਸਰੀਰ ਨੂੰ ਆਇਰਨ ਜਿਹੇ ਤੱਤ ਵੀ ਮਿਲਦੇ ਹਨ। ਜ਼ਿਕਰਯੋਗ ਹੈ ਕਿ ਅੱਜ ਵੀ ਸਿੱਖ ਪਰਿਵਾਰਾਂ ‘ਚ ਸਰਬਲੋਹ ਨਾਲ ਤਿਆਰ ਕੜਿਆਂ ਦੀ ਮੰਗ ਕਾਫੀ ਹੈ।

Check Also

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ’ਚਰੇਤਮਾਈਨਿੰਗਨੂੰਲੈ ਕੇ ਈਡੀ ਦੇ ਛਾਪੇ

ਚੰਨੀ ਦੇ ਭਾਣਜੇ ਕੋਲੋਂ ਮਿਲੀ 10 ਕਰੋੜ ਤੋਂ ਵੱਧ ਦੀ ਨਗਦੀ ਨੋਟ ਗਿਣਨ ਲਈ ਈਡੀ …