Breaking News
Home / ਹਫ਼ਤਾਵਾਰੀ ਫੇਰੀ / ਟਰੰਪ ਸਮਰਥਕਾਂ ਦਾ ਸੰਸਦ ‘ਤੇ ਹਮਲਾ

ਟਰੰਪ ਸਮਰਥਕਾਂ ਦਾ ਸੰਸਦ ‘ਤੇ ਹਮਲਾ

ਪੁਲਿਸ ਦੀ ਗੋਲੀ ਨਾਲ 4 ਮੌਤਾਂ ੲ ਵਾਸ਼ਿੰਗਟਨ ਵਿੱਚ ਕਰਫਿਊ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਛੱਡ ਰਹੇ ਡੋਨਾਲਡ ਟਰੰਪ ਦੀ ਹਾਰ ਉਸਦੇ ਸਮਰਥਕਾਂ ਨੂੰ ਹਜ਼ਮ ਨਹੀਂ ਹੋ ਰਹੀ। ਇਸ ਨੂੰ ਲੈ ਕੇ ਟਰੰਪ ਦੇ ਹਜ਼ਾਰਾਂ ਸਮਰਥਕ ਕੈਪੀਟਲ ਕੰਪਲੈਕਸ ਵਿਚ ਦਾਖਲ ਹੋਏ ਅਤੇ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ, ਜਿਸ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਹਮਲੇ ਦੌਰਾਨ ਟਰੰਪ ਸਮਰਥਕ ਸੰਸਦ ਹਾਲ ਵਿੱਚ ਦਾਖਲ ਹੋ ਗਏ। ਇਸ ਦੌਰਾਨ ਹਾਲ ਵਿੱਚ ਮੌਜੂਦ ਸੰਸਦ ਮੈਂਬਰ, ਸਟਾਫ ਤੇ ਹੋਰ ਅਮਲਾ ਮੇਜ਼ਾਂ ਹੇਠ ਲੁਕ ਗਿਆ। ਇਸ ਹੱਲੇ ਕਾਰਨ ਜੋਅ ਬਿਡੇਨ ਦੇ ਨਵੇਂ ਰਾਸ਼ਟਰਪਤੀ ਦੇ ਨਾਮ ‘ਤੇ ਮੋਹਰ ਲਗਾਉਣ ਦੀ ਸੰਵਿਧਾਨਕ ਪ੍ਰਕਿਰਿਆ ਵਿੱਚ ਵਿਘਨ ਪਿਆ। ਧਿਆਨ ਰਹੇ ਕਿ ਕਾਂਗਰਸ ਦੇ ਮੈਂਬਰ ‘ਇਲੈਕਟੋਰਲ ਕਾਲਜ ਵੋਟ’ ਦੀ ਗਿਣਤੀ ਕਰ ਰਹੇ ਸਨ, ਜਿਸ ਦੌਰਾਨ ਟਰੰਪ ਦੇ ਵੱਡੀ ਗਿਣਤੀ ‘ਚ ਸਮਰਥਕਾਂ ਨੇ ਸੁਰੱਖਿਆ ਪ੍ਰਬੰਧਾਂ ਨੂੰ ਤੋੜ ਕੇ ਕੈਪੀਟਲ ਕੈਂਪਸ ‘ਤੇ ਹਮਲਾ ਬੋਲਿਆ। ਪੁਲਿਸ ਨੂੰ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਸਖਤ ਸੰਘਰਸ਼ ਕਰਨਾ ਪਿਆ। ਇਸ ਸਥਿਤੀ ਵਿੱਚ ਪ੍ਰਤੀਨਿਧ ਸਦਨ, ਸੈਨੇਟ ਤੇ ਪੂਰਾ ਕੈਪੀਟਲ ਬੰਦ ਹੋ ਗਿਆ। ਹਾਲਾਤ ਵਿਗੜਦੇ ਦੇਖ ਕੇ ਦੇਸ਼ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਪਰ ਲੋਕ ਇਸ ਦੀ ਉਲੰਘਣਾ ਕਰਕੇ ਸੜਕਾਂ ‘ਤੇ ਹਨ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …