13.9 C
Toronto
Sunday, October 11, 2026
spot_img
Homeਹਫ਼ਤਾਵਾਰੀ ਫੇਰੀਜਸਟਿਨ ਟਰੂਡੋ ਨੇ ਕੀਤੀ ਨਿੰਦਾ

ਜਸਟਿਨ ਟਰੂਡੋ ਨੇ ਕੀਤੀ ਨਿੰਦਾ

ਜਸਟਿਨ ਟਰੂਡੋ ਨੇ ਕੀਤੀ ਨਿੰਦਾਅਮਰੀਕਾ ਦੀ ਕੈਪੀਟਲ ਬਿਲਡਿੰਗ ‘ਚ ਟਰੰਪ ਸਮਰਥਕਾਂ ਵਲੋਂ ਕੀਤੀ ਗਈ ਹਿੰਸਾ ਨੂੰ ਲੈ ਕੇ ਦੁਨੀਆ ਭਰ ਦੇ ਨੇਤਾਵਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਮਲੇ ਦੀ ਨਿਖੇਧੀ ਕਰਦਿਆਂ ਅਮਰੀਕਾ ਲਈ ਚਿੰਤਾ ਜ਼ਾਹਿਰ ਕੀਤੀ ਹੈ। ਟਰੂਡੋ ਨੇ ਟਵਿੱਟਰ ‘ਤੇ ਲਿਖਿਆ, ”ਸਾਡੇ ਗੁਆਂਢੀ ਅਤੇ ਦੋਸਤ, ਅਮਰੀਕਾ ‘ਚ ਲੋਕਤੰਤਰ ‘ਤੇ ਹੋਏ ਇਸ ਹਮਲੇ ਤੋਂ ਕੈਨੇਡਾ ਕਾਫ਼ੀ ਦੁਖੀ ਅਤੇ ਪਰੇਸ਼ਾਨ ਹੈ। ਹਿੰਸਾ ਕਦੇ ਵੀ ਲੋਕਾਂ ਦੀ ਇੱਛਾ ‘ਤੇ ਕਾਬੂ ਪਾਉਣ ‘ਚ ਸਫਲ ਨਹੀਂ ਹੋਵੇਗੀ। ਅਮਰੀਕਾ ‘ਚ ਲੋਕਤੰਤਰ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਅਤੇ ਇਹੀ ਹੋਵੇਗਾ।”

RELATED ARTICLES
POPULAR POSTS