9.2 C
Toronto
Friday, October 17, 2025
spot_img
Homeਭਾਰਤਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਸੁਪਰੀਮ ਕੋਰਟ ਦਾ ਯੂਪੀ ਸਰਕਾਰ ਨੂੰ ਸਵਾਲ

ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਸੁਪਰੀਮ ਕੋਰਟ ਦਾ ਯੂਪੀ ਸਰਕਾਰ ਨੂੰ ਸਵਾਲ

ਕਿਹਾ-ਘਟਨਾ ਸਮੇਂ ਉਥੇ ਹਜ਼ਾਰਾਂ ਕਿਸਾਨ ਮੌਜੂਦ ਸਨ ਤਾਂ ਫ਼ਿਰ ਗਵਾਹ 23 ਹੀ ਕਿਉਂ
ਨਵੀਂ ਦਿੱਲੀ/ਬਿਊਰੋ ਨਿਊਜ਼
ਲਖੀਮਪੁਰ ਖੀਰੀ ਹਿੰਸਾ ਮਾਮਲੇ ਨੂੰ ਲੈ ਕੇ ਅੱਜ ਫਿਰ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਸੁਣਵਾਈ ਦੌਰਾਨ ਚੀਫ਼ ਜਸਟਿਸ ਐਨ ਵੀ ਰਮਨਾ ਨੇ ਇਕ ਵਾਰ ਫਿਰ ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਚੰਗੀ ਖਿਚਾਈ ਕੀਤੀ। ਅਦਾਲਤ ਨੇ ਯੂਪੀ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਹਰੀਸ ਸਾਲਵੇ ਨੂੰ ਪੁੱਛਿਆ ਕਿ ਘਟਨਾ ਦੇ ਸਮੇਂ ਉੱਥੇ ਹਜ਼ਾਰਾਂ ਲੋਕ ਮੌਜੂਦ ਸਨ ਤਾਂ ਫਿਰ ਚਸ਼ਮਦੀਦ ਗਵਾਹ ਸਿਰਫ਼ 23 ਹੀ ਕਿਉਂ। ਇਸ ’ਤੇ ਜਵਾਬ ਦਿੰਦਿਆਂ ਯੂਪੀ ਸਰਕਾਰ ਦੇ ਵਕੀਲ ਨੇ ਕਿਹਾ ਕਿ ਅਸੀਂ ਗਵਾਹੀ ਦੇ ਲਈ ਇਸ਼ਤਿਹਾਰ ਵੀ ਜਾਰੀ ਕੀਤਾ ਸੀ, ਕੁੱਝ ਵੀਡੀਓ ਸਬੂਤ ਵੀ ਮਿਲੇ ਹਨ ਅਤੇ ਜਾਂਚ ਜਾਰੀ ਹੈ। ਹਰੀਸ਼ ਸਾਲਵੇ ਨੇ ਕਿਹਾ ਕਿ ਯੂਪੀ ਸਰਕਾਰ ਸੀਲਬੰਦ ਲਿਫਾਫੇ ’ਚ ਗਵਾਹਾਂ ਦੇ ਦਰਜ ਕੀਤੇ ਬਿਆਨ ਕੋਰਟ ਨੂੰ ਦੇ ਸਕਦੀ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਗੰਭੀਰ ਗਵਾਹਾਂ ਦੀ ਪਛਾਣ ਜਰੂਰੀ ਹੈ। ਵੀਡੀਓ ਦੀ ਜਲਦੀ ਜਾਂਚ ਕਰਵਾਓ, ਨਹੀਂ ਤਾਂ ਸਾਨੂੰ ਲੈਬ ਨੂੰ ਹਦਾਇਤ ਦੇਣੀ ਪਵੇਗੀ। ਇਸ ਤੋਂ ਇਲਾਵਾ ਕੋਰਟ ਨੇ ਕਿਹਾ ਕਿ ਗਵਾਹਾਂ ਨੂੰ ਸੁਰੱਖਿਆ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਬਿਆਨ ਮੈਜਿਸਟਰੇਟ ਦੇ ਸਾਹਮਣੇ ਹੀ ਦਰਜ ਕਰਵਾਏ ਜਾਣ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 8 ਨਵਬੰਰ ਨੂੰ ਹੋਣੀ ਹੈ। ਤੁਹਾਨੂੰ ਦੱਸ ਦੇਈਏ ਕਿ ਲੰਘੀ 3 ਅਕਤੂਬਰ ਨੂੰ ਵਾਪਰੀ ਇਸ ਘਟਨਾ ’ਚ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ ਸੀ।

 

RELATED ARTICLES
POPULAR POSTS