ਕਿਹਾ – 2024 ਦੀਆਂ ਲੋਕ ਸਭਾ ਚੋਣਾਂ ਤੱਕ ਇਰਾਨੀ ਕੇ.ਜੀ. ਜਮਾਤ ਵਿਚ ਦਾਖਲਾ ਲੈ ਲਵੇਗੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਬਿਆਨਾਂ ਕਰਕੇ ਹਮੇਸ਼ਾ ਹੀ ਚਰਚਾ ਵਿਚ ਰਹਿੰਦੇ ਹਨ ਅਤੇ ਪਿਛਲੇ ਦਿਨੀਂ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਚੋਣ ਪ੍ਰਚਾਰ ‘ਤੇ 72 ਘੰਟਿਆਂ ਲਈ ਪਾਬੰਦੀ ਵੀ ਲਗਾ ਦਿੱਤੀ ਸੀ। ਇਸ ਦੇ ਚੱਲਦਿਆਂ ਅੱਜ ਫਿਰ ਸਿੱਧੂ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਡਿਗਰੀ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਟਵੀਟ ਕਰਕੇ ਕਿਹਾ ਕਿ “ਸਮ੍ਰਿਤੀ ਇਰਾਨੀ ਜੀ 2014 ਵਿਚ ਬੀਏ ਪਾਸ ਸੀ। 2019 ਵਿਚ 12ਵੀਂ ਪਾਸ ਹੋ ਗਈ। ਮੈਨੂੰ ਲੱਗਦਾ ਹੈ 2024 ਦੀਆਂ ਚੋਣਾਂ ਤੋਂ ਪਹਿਲਾਂ ਉਹ ਕੇ.ਜੀ. ਜਮਾਤ ਵਿਚ ਦਾਖਲਾ ਲੈ ਹੀ ਲਵੇਗੀ। ਸਮ੍ਰਿਤੀ ਇਰਾਨੀ ਦੀ ਡਿਗਰੀ ‘ਤੇ 2004 ਦੀਆਂ ਲੋਕ ਸਭਾ ਚੋਣਾਂ ਦੌਰਾਨ ਵਿਵਾਦ ਹੋਇਆ ਸੀ ਜਦੋਂ ਉਨ੍ਹਾਂ ਨੇ ਹਲਫਨਾਮੇ ਵਿਚ ਆਪਣੀ ਵਿਦਿਅਕ ਯੋਗਤਾ ਬੀਏ ਦੱਸੀ ਸੀ। ਬਾਅਦ ਵਿਚ ਹਲਫਨਾਮੇ ‘ਚ ਉਨ੍ਹਾਂ ਨੇ ਖੁਦ ਨੂੰ 12ਵੀਂ ਪਾਸ ਦੱਸਿਆ ਸੀ।
ਨਵਜੋਤ ਸਿੱਧੂ ਨੇ ਨਰਿੰਦਰ ਮੋਦੀ ‘ਤੇ ਵੀ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਸਰਦਾਰ ਪਟੇਲ ਦਾ ਬੁੱਤ ਚੀਨ ਤੋਂ ਆਇਆ, ਰਾਫੇਲ ਫਰਾਂਸ ਤੋਂ, ਬੁਲੇਟ ਟਰੇਨ ਜਾਪਾਨ ਤੋਂ। ਮੋਦੀ ਜੀ ਦੱਸੋ ਕੀ ਭਾਰਤ ਦੀ ਜਨਤਾ ਤੋਂ ਪਕੌੜੇ ਤਲਵਾਉਗੇ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …