ਹੁਸ਼ਿਆਰਪੁਰ ਦਾ ਫੌਜੀ ਜਵਾਨ ਵੀ ਸ਼ਹੀਦ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਵਿਚ ਪੈਂਦੇ ਪੁੰਛ ਸੈਕਟਰ ਵਿਚ ਕੰਟਰੋਲ ਰੇਖਾ ‘ਤੇ ਲੰਘੀ ਦੇਰ ਸ਼ਾਮ ਪਾਕਿਸਤਾਨੀ ਫੌਜ ਦੀ ਬਾਰਡਰ ਐਕਸ਼ਨ ਟੀਮ ਨੇ ਇਕ ਚੌਕੀ ‘ਤੇ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਭਾਰਤ- ਪਾਕਿਸਤਾਨ ਸਰਹੱਦ ‘ਤੇ ਗੋਲੀਬਾਰੀ ਸ਼ੁਰੂ ਹੋ ਗਈ। ਭਾਰਤੀ ਫੌਜ ਵਲੋਂ ਕੀਤੀ ਸਖਤ ਕਾਰਵਾਈ ਵਿਚ ਪਾਕਿਸਤਾਨੀ ਫੌਜ ਦੇ ਦੋ ਕਮਾਂਡੋ ਮਾਰੇ ਗਏ। ਇਸੇ ਦੌਰਾਨ ਇਕ ਭਾਰਤੀ ਜਵਾਨ 21 ਸਾਲਾ ਸੁਖਵਿੰਦਰ ਸਿੰਘ ਸ਼ਹੀਦ ਹੋ ਗਿਆ। ਸੁਖਵਿੰਦਰ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਂਦੇ ਪਿੰਡ ਫਤਹਿਪੁਰ ਦਾ ਰਹਿਣ ਵਾਲਾ ਸੀ। ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਸੁਖਵਿੰਦਰ ਸਿੰਘ ਬਹੁਤ ਹੀ ਇਮਾਨਦਾਰ ਸਿਪਾਹੀ ਸੀ ਅਤੇ ਉਸਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਅਤੇ ਉਸਦਾ ਸਪੈਸ਼ਲ ਸਰਵਿਸ ਗਰੁੱਪ ਅਕਸਰ ਹੀ ਕੰਟਰੋਲ ਰੇਖਾ ‘ਤੇ ਗੋਲੀਬਾਰੀ ਕਰਦੇ ਹਨ, ਜਿਸ ਦਾ ਸੁਰੱਖਿਆ ਬਲਾਂ ਵਲੋਂ ਮੂੰਹ ਤੋੜਵਾਂ ਜਵਾਬ ਦਿੱਤਾ ਜਾਂਦਾ ਹੈ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …