14.7 C
Toronto
Tuesday, September 16, 2025
spot_img
Homeਭਾਰਤਸ਼ੋਸ਼ਲ ਮੀਡੀਆ ’ਤੇ ਚਲਾਈਆਂ ਜਾਂਦੀਆਂ ਝੂਠੀਆਂ ਖ਼ਬਰਾਂ ’ਤੇ ਸੁਪਰੀਮ ਕੋਰਟ ਨੇ ਪ੍ਰਗਟਾਈ...

ਸ਼ੋਸ਼ਲ ਮੀਡੀਆ ’ਤੇ ਚਲਾਈਆਂ ਜਾਂਦੀਆਂ ਝੂਠੀਆਂ ਖ਼ਬਰਾਂ ’ਤੇ ਸੁਪਰੀਮ ਕੋਰਟ ਨੇ ਪ੍ਰਗਟਾਈ ਚਿੰਤਾ

ਕਿਹਾ- ਇਸ ਨਾਲ ਦੇਸ਼ ਦੀ ਹੁੰਦੀ ਹੈ ਬਦਨਾਮੀ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਵੈੱਬ ਪੋਰਟਲ ’ਤੇ ਚਲਾਈਆਂ ਜਾਂਦੀਆਂ ਫ਼ਰਜ਼ੀ ਖਬਰਾਂ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਫਰਜ਼ੀਆਂ ਖਬਰਾਂ ਚਲਾਉਣ ਨਾਲ ਦੇਸ਼ ਦਾ ਨਾਮ ਖਰਾਬ ਹੁੰਦਾ ਹੈ। ਅਦਾਲਤ ਨੇ ਪਿਛਲੇ ਸਾਲ ਦਿੱਲੀ ’ਚ ਤਬਲੀਗੀ ਜਮਾਤ ਦੀ ਭੀੜ ਨੂੰ ਲੈ ਕੇ ਦਾਇਰ ਕੀਤੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਚੀਫ਼ ਜਸਟਿਸ ਐਨ ਵੀ ਰਮਨਾ ਨੇ ਕਿਹਾ ਕਿ ਸਮੱਸਿਆ ਇਹ ਹੈ ਕਿ ਮੀਡੀਆ ਦਾ ਇਕ ਤਬਕਾ ਦੇਸ਼ ’ਚ ਹਰ ਇਕ ਘਟਨਾ ਨੂੰ ਇਕ ਪਾਸੜ ਐਂਗਲ ਨਾਲ ਦਿਖਾ ਰਿਹਾ ਹੈ। ਅਦਾਲਤ ਨੇ ਸ਼ੋਸ਼ਲ ਮੀਡੀਆ ’ਤੇ ਫੈਲਾਈ ਜਾ ਰਹੀਆਂ ਝੂਠੀਆਂ ਖਬਰਾਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ। ਅਦਾਲਤ ਨੇ ਨਾਲ ਹੀ ਵੈਬ ਪੋਰਟਲ ਦੀ ਜਵਾਬਦੇਹੀ ਨੂੰ ਲੈ ਕੇ ਵੀ ਟਿੱਪਣੀ ਕੀਤੀ। ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਵੈਬਪੋਰਟਲ ’ਤੇ ਕਿਸੇ ਦਾ ਵੀ ਕੰਟਰੋਲ ਨਹੀਂ ਹੈ। ਅਦਾਲਤ ਨੇ ਕਿਹਾ ਕਿ ਕੁੱਝ ਵੈਬਸਾਈਟਾਂ ’ਤੇ ਹਰ ਖਬਰ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਜੋ ਕਿ ਇਕ ਬਹੁਤ ਵੱਡੀ ਸਮੱਸਿਆ ਹੈ।

 

RELATED ARTICLES
POPULAR POSTS