Breaking News
Home / ਭਾਰਤ / ਚੋਣ ਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਦਾਅਵਾ-ਨੀਤਿਸ਼ ਕੁਮਾਰ ਫਿਰ ਹੋਣਗੇ ਐਨਡੀਏ ’ਚ ਸ਼ਾਮਲ

ਚੋਣ ਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਦਾਅਵਾ-ਨੀਤਿਸ਼ ਕੁਮਾਰ ਫਿਰ ਹੋਣਗੇ ਐਨਡੀਏ ’ਚ ਸ਼ਾਮਲ

ਕਿਹਾ : ਨੀਤਿਸ਼ ਕੁਮਾਰ ਲਗਾਤਾਰ ਭਾਜਪਾ ਦੇ ਸੰਪਰਕ ’ਚ, ਕਦੇ ਵੀ ਕਰ ਸਕਦੇ ਹਨ ਵਾਪਸੀ
ਪਟਨਾ/ਬਿਊਰੋ ਨਿਊਜ਼ : ਚੋਣ ਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨੀਤਿਸ਼ ਕੁਮਾਰ ਲਗਾਤਾਰ ਭਾਜਪਾ ਦੇ ਸੰਪਰਕ ਵਿਚ ਹਨ ਅਤੇ ਉਹ ਕਿਸੇ ਵੀ ਸਮੇਂ ਭਾਜਪਾ ਦੇ ਨਾਲ ਜਾ ਸਕਦੇ ਹਨ, ਕਿਉਂਕਿ ਉਨ੍ਹਾਂ ਨੇ ਭਾਜਪਾ ਦੇ ਨਾਲ ਜਾਣ ਵਾਲੇ ਦਰਵਾਜ਼ੇ ਫਿਲਹਾਲ ਬੰਦ ਨਹੀਂ ਕੀਤੇ। ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਗੱਠਜੋੜ ਖਤਮ ਕਰਨ ਤੋਂ ਬਾਅਦ ਕਿਹਾ ਸੀ ਕਿ ਉਹ ਹੁਣ ਕਦੇ ਵੀ ਭਾਜਾਪਾ ਦੇ ਨਾਲ ਨਹੀਂ ਜਾਣਗੇ। ਪ੍ਰਸ਼ਾਂਤ ਕਿਸ਼ੋਰ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਨਸੁਰਾਜ ਪੈਦਲ ਯਾਤਰਾ ਦੌਰਾਨ ਪੱਛਮੀ ਚੰਪਾਰਣ ਦੇ ਭੇੜੀਹਰਵਾ ਦੀ ਪੰਚਾਇਤ ਨਾਲ ਗੱਲਬਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਾਵੇਂ ਇਨ੍ਹੀਂ ਦਿਨੀਂ ਰਾਸ਼ਟਰੀ ਜਨਤਾ ਦਲ ਦੇ ਨਾਲ ਹਨ ਪ੍ਰੰਤੂ ਉਹ ਕਦੇ ਵੀ ਭਾਜਪਾ ਦੇ ਨਾਲ ਜਾ ਸਕਦੇ ਹਨ। ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ 2015 ’ਚ ਤੁਸੀਂ ਨੀਤਿਸ਼ ਕੁਮਾਰ ਨੂੰ ਵੋਟ ਪਾਈ ਅਤੇ 2017 ’ਚ ਇਹ ਆਦਮੀ ਤੁਹਾਨੂੰ ਠੱਪ ਕੇ ਭੱਜ ਗਿਆ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਨੀਤਿਸ਼ ਕੁਮਾਰ ਮੇਰੇ ਨਾਲੋਂ ਵੱਧ ਨਹੀਂ ਜਾਣਦੇ। ਇਹ ਵਿਅਕਤੀ ਤੁਹਾਨੂੰ ਫਿਰ ਠੱਗ ਕੇ ਭੱਜ ਜਾਵੇਗਾ। ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਮੈਨੂੰ ਹੋਰ ਕੁਝ ਕਰਨਾ ਭਾਵੇਂ ਨਾ ਆਵੇ ਪੰ੍ਰਤੂ ਚੋਣਾਂ ਲੜਾਉਣੀਆਂ ਚੰਗੀਆਂ ਤਰ੍ਹਾਂ ਆਉਂਦੀਆਂ ਹਨ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …