ਨਵੀਂ ਦਿੱਲੀ : ਖੇਤੀ ਕਾਨੂੰਨਾਂ ‘ਤੇ ਕੇਂਦਰ ਅਤੇ ਐੱਨਡੀਏ ਸਰਕਾਰ ਖਿਲਾਫ ਆਪਣੇ ਹਮਲੇ ਜਾਰੀ ਰੱਖਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕਿਸਾਨਾਂ ਨਾਲ ਵੱਡਾ ‘ਅਪਰਾਧ’ ਹਨ। ਤਾਮਿਲਨਾਡੂ ‘ਚ ਰਾਹੁਲ ਨੇ ਕਿਸਾਨ ਕਨਵੈਨਸ਼ਨ ਦੌਰਾਨ ਕਿਹਾ ਕਿ ਖੇਤੀ ਕਾਨੂੰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਪੰਜ ਛੇ ਨੇੜਲੇ ਵਿਅਕਤੀਆਂ’ ਦੇ ਲਾਹੇ ਲਈ ਲਿਆਂਦੇ ਗਏ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਮੋਦੀ ਚਾਹੁੰਦੇ ਹਨ ਕਿ ਕਿਸਾਨ ਮੰਡੀਆਂ ਜਾਂ ਆੜ੍ਹਤੀਆਂ ਕੋਲ ਜਾਣ ਦੀ ਬਜਾਏ ‘ਵੱਡੇ ਕਾਰਪੋਰੇਟਾਂ’ ਨਾਲ ਗੱਲ ਕਰਕੇ ਆਪਣੀ ਫਸਲ ਵੇਚਣ। ਰਾਹੁਲ ਨੇ ਕਿਹਾ ਕਿ ਉਹ ਮੋਦੀ ਦੇ ਨਾਕਾਮ ਮਾਡਲ ਨੂੰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈਣ ਦੇਣਗੇ। ਇਕ ਵਿਅਕਤੀ ਵੱਲੋਂ ਖੇਤੀ ਕਾਨੂੰਨਾਂ ਦਾ ਜ਼ਿਕਰ ਕੀਤੇ ਜਾਣ ‘ਤੇ ਰਾਹੁਲ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ‘ਤੇ ਉਹ ਬਿਹਤਰ ਖੇਤੀ ਮੰਤਰੀ ਬਣਾਉਣਗੇ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …